ਮੈਡੀਕਲ ਸਟੋਰ ਮਾਲਕ ਤੋਂ ਨਕਦੀ ਲੁੱਟੀ
07:54 AM Aug 29, 2024 IST
Advertisement
ਪੱਤਰ ਪ੍ਰੇਰਕ
ਫਗਵਾੜਾ, 28 ਅਗਸਤ
ਇੱਥੋਂ ਦੇ ਹਰਗੋਬਿੰਦ ਨਗਰ ਵਿੱਚ ਇੱਕ ਮੈਡੀਕਲ ਸਟੋਰ ਮਾਲਕ ਨੂੰ ਲੁੱਟ ਕੇ ਲੈ ਜਾਣ ਦੇ ਮਾਮਲੇ ’ਚ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 304, 332 (ਸੀ), 3 (5) ਬੀਐਨਐਸ, ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਰਮੇਸ਼ ਕੁਮਾਰ ਪੁੱਤਰ ਬਲਦੇਵ ਪ੍ਰਕਾਸ਼ ਵਾਸੀ ਮੁਹੱਲਾ ਰਤਨਪੁਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਬਾਂਸਲ ਮੈਡੀਕਲ ਸਟੋਰ ਨਾਮੀਂ ਦੁਕਾਨ ਹੈ। ਉਹ ਦੁਕਾਨ ’ਤੇ ਬੈਠਾ ਸੀ ਕਿ ਤਿੰਨ ਨੌਜਵਾਨ ਆਏ ਜਿਨ੍ਹਾਂ ਪਿਸਤੌਲ ਦਿਖਾ ਕੇ ਉਸ ਪਾਸੋਂ 50 ਹਜ਼ਾਰ ਰੁਪਏ ਲੁੱਟ ਲਏ ਤੇ ਫ਼ਰਾਰ ਹੋ ਗਏ।
Advertisement
Advertisement