For the best experience, open
https://m.punjabitribuneonline.com
on your mobile browser.
Advertisement

ਕੰਪਨੀ ਮੁਲਾਜ਼ਮਾਂ ਤੋਂ ਨਕਦੀ ਤੇ ਮੋਬਾਈਲ ਲੁੱਟੇ

06:59 AM Sep 17, 2024 IST
ਕੰਪਨੀ ਮੁਲਾਜ਼ਮਾਂ ਤੋਂ ਨਕਦੀ ਤੇ ਮੋਬਾਈਲ ਲੁੱਟੇ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 16 ਸਤੰਬਰ
ਇੱਥੇ ਜੰਡਿਆਲਾ ਰੋਡ ’ਤੇ ਸਥਿਤ ਈ-ਕਾਮ ਐਕਸਪ੍ਰੈੱਸ ਨਾਂ ਦੀ ਕੰਪਨੀ ਦੇ ਦਫਤਰ ਦੇ ਮੁਲਾਜ਼ਮਾਂ ਤੋਂ ਮੋਟਰਸਾਈਕਲ ’ਤੇ ਆਏ ਤਿੰਨ ਹਥਿਆਰਬੰਦ ਲੁਟੇਰੇ ਹਥਿਆਰਾਂ ਦੀ ਨੋਕ ’ਤੇ 28437 ਰੁਪਏ ਤੇ ਉਨ੍ਹਾਂ ਦੇ ਮੋਬਾਈਲ ਲੁੱਟ ਕੇ ਲੈ ਗਏ।
ਕੰਪਨੀ ਮੁਲਾਜ਼ਮ ਦਵਿੰਦਰ ਸਿੰਘ ਵਾਸੀ ਬੁੱਗਾ ਨੇ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰਾਤ ਵੇਲੇ ਕੰਪਨੀ ਦੇ ਪੈਸਿਆਂ ਦਾ ਹਿਸਾਬ ਕਿਤਾਬ ਕਰ ਰਹੇ ਸਨ ਤਾਂ ਉੱਥੇ ਅਚਾਨਕ ਮੋਟਰਸਾਈਕਲ ’ਤੇ ਤਿੰਨ ਹਥਿਆਰਬੰਦ ਲੁਟੇਰੇ ਆਏ ਜਿਨ੍ਹਾਂ ਵਿੱਚੋਂ ਦੋ ਕੋਲ ਪਿਸਤੌਲ ਸਨ ਅਤੇ ਇਕ ਹੋਰ ਕੋਲ ਤੇਜ਼ਧਾਰ ਹਥਿਆਰ ਸੀ| ਲੁਟੇਰੇ ਉਨ੍ਹਾਂ ਤੋਂ 28,437 ਰੁਪਏ ਅਤੇ ਉਸ ਤੋਂ ਅਤੇ ਉਸ ਦੇ ਸਾਥੀ ਨਿਸ਼ਾਨ ਸਿੰਘ ਵਾਸੀ ਮੁਹੱਲਾ ਨਾਨਕਸਰ, ਤਰਨ ਤਾਰਨ ਤੋਂ ਉਨ੍ਹਾਂ ਦੇ ਕੀਮਤੀ ਮੋਬਾਈਲ ਲੁੱਟ ਕੇ ਲੈ ਗਏ| ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ|

Advertisement

Advertisement
Advertisement
Author Image

Advertisement