For the best experience, open
https://m.punjabitribuneonline.com
on your mobile browser.
Advertisement

ਪਿਸਤੌਲ ਦਿਖਾ ਕੇ ਪੰਪ ਮਾਲਕ ਤੋਂ 9100 ਰੁਪਏ ਲੁੱਟੇ

11:07 AM Jul 04, 2023 IST
ਪਿਸਤੌਲ ਦਿਖਾ ਕੇ ਪੰਪ ਮਾਲਕ ਤੋਂ 9100 ਰੁਪਏ ਲੁੱਟੇ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 3 ਜੁਲਾਈ
ਤਿੰਨ ਹਥਿਆਰਬੰਦ ਬੀਤੇ ਕੱਲ੍ਹ ਲੁਟੇਰੇ ਸਰਹੱਦੀ ਖੇਤਰ ਦੇ ਪਿੰਡ ਢੰਡ ਦੇ ਪੈਟਰੋਲ ਪੰਪ ਦੇ ਮਾਲਕ ਤੋਂ 9100 ਰੁਪਏ ਲੁੱਟ ਕੇ ਲੈ ਗਏ|
ਰਾਜੂ ਕਿਸਾਨ ਸੇਵਾ ਕੇਂਦਰ ਨਾਂ ਦੇ ਪੈਟਰੋਲ ਪੰਪ ਦਾ ਮਾਲਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਲੁਟੇਰੇ ਇਕ ਬਿਨਾਂ ਨੰਬਰ ਦੀ ਸਵਿਫਟ ਕਾਰ ਵਿੱਚ ਪੰਪ ’ਤੇ ਆਏ ਜਿਨ੍ਹਾਂ ਵਿੱਚੋਂ ਇਕ ਨੇ ਕਾਰ ਵਿੱਚ 1500 ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ| ਇੰਨੇ ਨੂੰ ਕਾਰ ਵਿੱਚੋਂ ਦੂਸਰੇ ਲੁਟੇਰਿਆਂ ਨੇ ਹੇਠਾਂ ਉੱਤਰ ਕੇ ਉਸ ਕੋਲੋਂ ਪਿਸਤੋਲ ਦੀ ਨੋਕ ਤੇ 9100 ਰੁਪਏ ਲੁੱਟ ਲਏ ਤੇ ਮੌਕੇ ਤੋਂ ਫਰਾਰ ਹੋ ਗਏ| ਥਾਣਾ ਸਰਾਏ ਅਮਾਨਤ ਖਾਂ ਦੇ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੁੂ ਕਰ ਦਿੱਤੀ ਹੈ|

Advertisement

Advertisement
Advertisement
Tags :
Author Image

Advertisement