ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੋਲਿੰਗ ਸਟੇਸ਼ਨਾਂ ’ਤੇ ਨਹੀਂ ਦਿਖੀਆਂ ਲੰਬੀਆਂ ਕਤਾਰਾਂ

09:15 AM Jun 02, 2024 IST
ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਾ ਨਿਸ਼ਾਨ ਦਿਖਾਉਂਦੇ ਹੋਏ ਵੋਟਰ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 1 ਜੂਨ
ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿੱਚ ਲੋਕ ਸਭਾ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈਆਂ ਹਨ। ਸ਼ਹਿਰੀ ਬੂਥਾਂ ’ਤੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੋਟਰ ਬੂਥਾਂ ’ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਵੋਟਿੰਗ ਲਈ ਤਾਇਨਾਤ ਅਮਲੇ ਨੇ ਸਵੇਰੇ 7 ਵਜੇ ਸਾਰੇ ਬੂਥਾਂ ’ਤੇ ਵੋਟਿੰਗ ਸ਼ੁਰੂ ਕਰ ਦਿੱਤੀ ਸੀ। ਤੇਜ਼ ਧੁੱਪ ਕਾਰਨ ਦੁਪਹਿਰ ਨੂੰ ਬੂਥ ਕੁਝ ਸਮੇਂ ਲਈ ਸੁੰਨਸਾਨ ਨਜ਼ਰ ਆਏ। ਉਮੀਦਵਾਰਾਂ ਦੇ ਸਮਰਥਕ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲਿਆਉਂਦੇ ਦੇਖੇ ਗਏ। ਸਾਰਾ ਦਿਨ ਵੋਟਿੰਗ ਹੌਲੀ-ਹੌਲੀ ਚੱਲਦੀ ਰਹੀ। ਪਿੰਡਾਂ ਦੇ ਬੂਥਾਂ ’ਤੇ ਵੀ ਕੋਈ ਲੰਬੀ ਕਤਾਰ ਨਜ਼ਰ ਨਹੀਂ ਆਈ। ਵੋਟਰ ਆਰਾਮ ਨਾਲ ਇਕ -ਇਕ ਕਰ ਕੇ ਵੋਟਾਂ ਪਾਉਣ ਲਈ ਆ ਰਹੇ ਸਨ। ਕਈ ਬੂਥਾਂ ’ਤੇ ਆਪਣੀ ਪਹਿਲੀ ਵੋਟ ਪਾਉਣ ਵਾਲੇ ਨੌਜਵਾਨਾਂ ’ਚ ਉਤਸ਼ਾਹ ਦੇਖਣ ਨੂੰ ਮਿਲਿਆ। ਉਹ ਆਪਣੀ ਵੋਟ ਪਾਉਣ ਲਈ ਹੀ ਪਹਿਲਾਂ ਹੀ ਪੋਲਿੰਗ ਬੂਥ ’ਤੇ ਪਹੁੰਚ ਗਏ ਅਤੇ ਵੋਟਿੰਗ ਦਾ ਕੰਮ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਨ। ਪੋਲਿੰਗ ਸਟੇਸ਼ਨਾਂ ’ਤੇ ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਤਾਇਨਾਤ ਸੀ। ਸੰਗਰੂਰ ਲੋਕ ਸਭਾ ਹਲਕਾ ਸੰਗਰੂਰ ਦੀ 2019 ਦੀ ਚੋਣ ਮੌਕੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ’ਚ 72.40 ਫ਼ੀਸਦੀ ਵੋਟ ਪੋਲ ਹੋਈ ਸੀ। 2022 ਦੀ ਜ਼ਿਮਨੀ ਚੋਣ ਵਿੱਚ ਵਿਧਾਨ ਸਭਾ ਹਲਕਾ ਵਿੱਚ ਵੋਟ ਪ੍ਰਤੀਸ਼ਤ 47.66 ਸੀ । ਇਸ ਵਾਰ ਹਲਕਾ ਮਾਲੇਰਕੋਟਲਾ ਦੇ ਕੁੱਲ 201 ਬੂਥਾਂ ’ਚੋਂ 114 ਸ਼ਹਿਰੀ ਅਤੇ 87 ਪੇਂਡੂ ਬੂਥਾਂ ’ਤੇ 9 ਵਜੇ ਤੱਕ 11.70 ਫ਼ੀਸਦੀ, 11 ਵਜੇ ਤੱਕ 27 ਫ਼ੀਸਦੀ, ਇਕ ਵਜੇ ਤੱਕ 41 ਫ਼ੀਸਦੀ, ਤਿੰਨ ਵਜੇ ਤੱਕ 51 ਫ਼ੀਸਦੀ, ਪੰਜ ਵਜੇ ਤੱਕ 60.2 ਫ਼ੀਸਦੀ ਅਤੇ ਛੇ ਵਜੇ ਤੱਕ 69.74 ਫ਼ੀਸਦੀ ਵੋਟ ਪੋਲ ਹੋਈ।

Advertisement

Advertisement