ਲੰਬੀ: ਨਾਜ਼ੁਕ ਸ਼੍ਰੇਣੀ ਵਾਲੇ ਪਿੰਡਾਂ ’ਚ ਫਲੈਗ ਮਾਰਚ
11:03 AM Apr 01, 2024 IST
ਪੱਤਰ ਪ੍ਰੇਰਕ
ਲੰਬੀ, 31 ਮਾਰਚ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸਬ-ਡਿਵੀਜਨ ਪੁਲੀਸ ਲੰਬੀ ਅਤੇ ਅਰਧ ਸੈਨਿਕ ਬਲਾਂ ਵੱਲੋਂ ਨਾਜ਼ੁਕ ਸ਼੍ਰੇਣੀ ਵਾਲੇ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਗਿਆ। ਲੋਕ ਸਭਾ ਚੋਣਾਂ ਤਹਿਤ ਪਿੰਡ ਬਾਦਲ, ਖਿਉਵਾਲੀ, ਲੰਬੀ, ਆਧਨੀਆਂ, ਤੱਪਾ ਖੇੜਾ, ਮਾਹੂਆਣਾ, ਚੰਨੂੰ, ਬੀਦੋਵਾਲੀ, ਖੁੱਡੀਆਂ ਅਤੇ ਪਿੰਡ ਮਾਨ ਨਾਜ਼ੁਕ ਪਿੰਡਾਂ ਦੀ ਸ਼੍ਰੇਣੀ ਵਿੱਚ ਹਨ। ਫਲੈਕ ਮਾਰਚ ਮੌਕੇ ਡੀਐੱਸਪੀ ਫਤਿਹ ਸਿੰਘ ਬਰਾੜ, ਥਾਣਾ ਕਿੱਲਿਆਂਵਾਲੀ ਦੇ ਮੁਖੀ ਬਲਰਾਜ ਸਿੰਘ, ਕਬਰਵਾਲਾ ਥਾਣਾ ਦੇ ਮੁਖੀ ਰਣਜੀਤ ਸਿੰਘ, ਥਾਣਾ ਲੰਬੀ ਦੇ ਮੁਖੀ ਬਿਕਰਮਜੀਤ ਸਿੰਘ, ਭਾਈਕੇਰਾ ਚੌਕੀ ਮੁਖੀ ਹੰਸ ਰਾਜ ਤੇ ਪੰਨੀਵਾਲਾ ਚੌਕੀ ਦੇ ਮੁਖੀ ਸ਼ਿਵੰਦਰ ਸਿੰਘ ਮੌਜੂਦ ਸਨ। ਡੀਐੱਸਪੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਮੌਕੇ ਮਾਹੌਲ ਸ਼ਾਂਤਮਈ ਬਣਾਏ ਰੱਖਣ ਲਈ ਸ਼ਰਾਰਤੀ ਅਨਸਰਾਂ ਨੂੰ ਤਾਕੀਦਗੀ ਤਹਿਤ ਫਲੈਗ ਮਾਰਚ ਕੀਤਾ ਗਿਆ।
Advertisement
Advertisement