For the best experience, open
https://m.punjabitribuneonline.com
on your mobile browser.
Advertisement

ਲੰਡਨ: ਸਿੱਖ ਬਜ਼ੁਰਗ ਨੇ ਪਤਨੀ ਦੇ ਕਤਲ ਦਾ ਗੁਨਾਹ ਕਬੂਲਿਆ

06:48 AM Aug 02, 2023 IST
ਲੰਡਨ  ਸਿੱਖ ਬਜ਼ੁਰਗ ਨੇ ਪਤਨੀ ਦੇ ਕਤਲ ਦਾ ਗੁਨਾਹ ਕਬੂਲਿਆ
Advertisement

ਲੰਡਨ, 1 ਅਗਸਤ
ਬਰਤਾਨੀਆ ਦੇ 79 ਸਾਲਾ ਸਿੱਖ ਵਿਅਕਤੀ ਨੇ ਆਪਣੀ ਪਤਨੀ ਦੀ ਲੱਕੜ ਦੇ ਬੱਲੇ ਨਾਲ ਹੱਤਿਆ ਕਰਨ ਦਾ ਗੁਨਾਹ ਅਦਾਲਤ ਵਿੱਚ ਕਬੂਲ ਕਰ ਲਿਆ ਹੈ। ਤਰਸੇਮ ਸਿੰਘ ਸੋਮਵਾਰ ਨੂੰ ਸਨੇਅਰਜ਼ਬਰੁੱਕ ਕਰਾਊਨ ਕੋਰਟ ਵਿੱਚ ਪੇਸ਼ ਹੋਇਆ ਅਤੇ ਕਬੂਲ ਕੀਤਾ ਕਿ ਪੂਰਬੀ ਲੰਡਨ ਦੇ ਹਾਰਨਚਰਚ ਵਿੱਚ ਸਥਿਤ ਆਪਣੇ ਘਰ ਵਿੱਚ ਉਸ ਨੇ ਆਪਣੀ ਪਤਨੀ ਮਾਇਆ ਦੇਵੀ (77) ਦੀ ਹੱਤਿਆ ਕੀਤੀ ਸੀ। ਅਦਾਲਤ ਉਸ ਨੂੰ 29 ਸਤੰਬਰ ਨੂੰ ਸਜ਼ਾ ਸੁਣਾਏਗੀ। ਇਸ ਮਾਮਲੇ ਦੀ ਜਾਂਚ ਕਰ ਰਹੇ ਮੈਟਰੋਪੌਲੀਟਨ ਪੁਲੀਸ ਡਿਟੈਕਟਵਿ ਚੀਫ ਇੰਸਪੈਕਟਰ ਮਾਰਕ ਰੋਜਰ ਨੇ ਕਿਹਾ, ‘‘ਇਸ ਝੰਜੋੜ ਦੇਣ ਵਾਲੀ ਘਟਨਾ ਤੋਂ ਜੋੜੇ ਦੇ ਤਿੰਨੋਂ ਬੱਚੇ ਪੂਰੀ ਤਰ੍ਹਾਂ ਪ੍ਰੇਸ਼ਾਨ ਹਨ। ਕਿਸੇ ਦੀ ਮਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਮੁਸ਼ਕਲ ਸਮੇਂ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ।’’ ਉਨ੍ਹਾਂ ਕਿਹਾ, ‘‘ਤਰਸੇਮ ਨੇ ਕਦੇ ਨਹੀਂ ਦੱਸਿਆ ਕਿ ਉਹ ਉਸ (ਘਟਨਾ ਵਾਲੀ) ਸ਼ਾਮ ਏਨਾ ਹਿੰਸਕ ਕਿਉਂ ਹੋ ਗਿਆ ਸੀ, ਪਰ ਖੁਸ਼ੀ ਹੈ ਕਿ ਉਸ ਨੇ ਅਪਰਾਧ ਕਬੂਲ ਕੀਤਾ ਅਤੇ ਹੁਣ ਉਸ ਨੂੰ ਹਿਰਾਸਤੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।’’ -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement