ਲੰਡਨ: ਭਾਰਤੀ ਮੂਲ ਦੀ ਵਿਦਿਆਰਥਣ ਦੀ ਹੱਤਿਆ ਦੇ ਦੋਸ਼ੀ ਨੂੰ ਮਿਲੀ ਸਜ਼ਾ, ਅਣਮਿੱਥੇ ਸਮੇਂ ਲਈ ਮਨੋਰੋਗੀ ਹਸਪਤਾਲ ’ਚ ਭੇਜਿਆ
01:27 PM Jan 16, 2024 IST
ਲੰਡਨ, 16 ਜਨਵਰੀ
ਬਰਤਾਨੀਆ 'ਚ ਰਹਿਣ ਵਾਲੇ ਅਫਰੀਕੀ ਦੇਸ਼ ਟਿਊਨੀਸ਼ੀਆ ਦੇ ਪਰਵਾਸੀ ਮਿਹਰ ਮਾਰੂਫ਼ ਨੂੰ ਅਦਾਲਤ ਨੇ ਅਣਮਿੱਥੇ ਸਮੇਂ ਲਈ ਮਨੋਰੋਗੀ ਹਸਪਤਾਲ ਭੇਜਣ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 24 ਸਾਲਾ ਮਿਹਰ ਮਾਰੂਫ ਨੂੰ ਆਪਣੀ 19 ਸਾਲਾ ਬਰਤਾਨਵੀ ਮਿੱਤਰ ਭਾਰਤੀ ਮੂਲ ਦੀ ਸਬੀਤਾ ਥਨਵਾਨੀ ਦੀ 19 ਮਾਰਚ 2022 ’ਚ ਕੀਤੀ ਹੱਤਿਆ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ ਮਨੋਰੋਗੀ ਹਸਪਤਾਲ ਵਿਚ ਅਣਮਿੱਥੇ ਸਮੇਂ ਲਈ ਭੇਜ ਦਿੱਤਾ ਹੈ। ਉਸ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਉੱਚ ਸੁਰੱਖਿਆ ਵਾਲੇ ਹਸਪਤਾਲ ਭੇਜਿਆ ਗਿਆ ਹੈ। ਮਿਹਰ ਨੇ ਬੇਰਹਿਮੀ ਨਾਲ ਸਬੀਤਾ ਦਾ ਕਤਲ ਕਰ ਦਿੱਤਾ ਅਤੇ ਉ ਸਦਾ ਗਲਾ ਲਗਪਗ ਵੱਢ ਦਿੱਤਾ ਸੀ। ਸਬੀਤਾ ਮਨੋਵਿਗਿਆਨ ਦੀ ਪੜ੍ਹਾਈ ਕਰ ਰਹੀ ਗ੍ਰੈਜੂਏਟ ਵਿਦਿਆਰਥਣਸੀ।
Advertisement
Advertisement