For the best experience, open
https://m.punjabitribuneonline.com
on your mobile browser.
Advertisement

ਲੰਡਨ: ਭਾਰਤੀ ਮੂਲ ਦੀ ਵਿਦਿਆਰਥਣ ਦੀ ਹੱਤਿਆ ਦੇ ਦੋਸ਼ੀ ਨੂੰ ਮਿਲੀ ਸਜ਼ਾ, ਅਣਮਿੱਥੇ ਸਮੇਂ ਲਈ ਮਨੋਰੋਗੀ ਹਸਪਤਾਲ ’ਚ ਭੇਜਿਆ

01:27 PM Jan 16, 2024 IST
ਲੰਡਨ  ਭਾਰਤੀ ਮੂਲ ਦੀ ਵਿਦਿਆਰਥਣ ਦੀ ਹੱਤਿਆ ਦੇ ਦੋਸ਼ੀ ਨੂੰ ਮਿਲੀ ਸਜ਼ਾ  ਅਣਮਿੱਥੇ ਸਮੇਂ ਲਈ ਮਨੋਰੋਗੀ ਹਸਪਤਾਲ ’ਚ ਭੇਜਿਆ
Advertisement

ਲੰਡਨ, 16 ਜਨਵਰੀ
ਬਰਤਾਨੀਆ 'ਚ ਰਹਿਣ ਵਾਲੇ ਅਫਰੀਕੀ ਦੇਸ਼ ਟਿਊਨੀਸ਼ੀਆ ਦੇ ਪਰਵਾਸੀ ਮਿਹਰ ਮਾਰੂਫ਼ ਨੂੰ ਅਦਾਲਤ ਨੇ ਅਣਮਿੱਥੇ ਸਮੇਂ ਲਈ ਮਨੋਰੋਗੀ ਹਸਪਤਾਲ ਭੇਜਣ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 24 ਸਾਲਾ ਮਿਹਰ ਮਾਰੂਫ ਨੂੰ ਆਪਣੀ 19 ਸਾਲਾ ਬਰਤਾਨਵੀ ਮਿੱਤਰ ਭਾਰਤੀ ਮੂਲ ਦੀ ਸਬੀਤਾ ਥਨਵਾਨੀ ਦੀ 19 ਮਾਰਚ 2022 ’ਚ ਕੀਤੀ ਹੱਤਿਆ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ ਮਨੋਰੋਗੀ ਹਸਪਤਾਲ ਵਿਚ ਅਣਮਿੱਥੇ ਸਮੇਂ ਲਈ ਭੇਜ ਦਿੱਤਾ ਹੈ। ਉਸ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਉੱਚ ਸੁਰੱਖਿਆ ਵਾਲੇ ਹਸਪਤਾਲ ਭੇਜਿਆ ਗਿਆ ਹੈ। ਮਿਹਰ ਨੇ ਬੇਰਹਿਮੀ ਨਾਲ ਸਬੀਤਾ ਦਾ ਕਤਲ ਕਰ ਦਿੱਤਾ ਅਤੇ ਉ ਸਦਾ ਗਲਾ ਲਗਪਗ ਵੱਢ ਦਿੱਤਾ ਸੀ। ਸਬੀਤਾ ਮਨੋਵਿਗਿਆਨ ਦੀ ਪੜ੍ਹਾਈ ਕਰ ਰਹੀ ਗ੍ਰੈਜੂਏਟ ਵਿਦਿਆਰਥਣਸੀ।

Advertisement

Advertisement
Author Image

Advertisement
Advertisement
×