London: ਲੰਡਨ ਦੇ ਗੈਟਵਿਕ ਹਵਾਈ ਅੱਡੇ ’ਤੇ ਆਮ ਵਾਂਗ ਉਡਾਣਾਂ ਸ਼ੁਰੂ
08:59 PM Nov 22, 2024 IST
ਲੰਡਨ, 22 ਨਵੰਬਰ
London: ਇੱਥੋਂ ਦੇ ਗੈਟਵਿਕ ਹਵਾਈ ਅੱਡੇ ’ਤੇ ਸ਼ੱਕੀ ਵਸਤੂ ਮਿਲਣ ਤੋਂ ਬਾਅਦ ਹਵਾਈ ਅੱਡੇ ਨੂੰ ਖਾਲ ਕਰਵਾ ਲਿਆ ਗਿਆ ਸੀ ਤੇ ਹੁਣ ਸੁਰੱਖਿਆ ਜਾਂਚ ਦਾ ਅਮਲ ਮੁਕੰਮਲ ਕਰ ਲਿਆ ਗਿਆ ਹੈ ਤੇ ਉਡਾਣਾਂ ਆਮ ਵਾਂਗ ਸ਼ੁਰੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਇਸ ਹਵਾਈ ਅੱਡੇ ਵਿਚ ਯਾਤਰੀ ਦੇ ਬੈਗ ਵਿਚੋਂ ਸ਼ੱਕੀ ਵਸਤੂ ਮਿਲੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਪੁਲੀਸ ਵਲੋਂ ਹੱਲ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਇਸ ਹਵਾਈ ਅੱਡੇ ਦੇ ਦੱਖਣੀ ਟਰਮੀਨਲ ਦੇ ਇੱਕ ਵੱਡੇ ਹਿੱਸੇ ਨੂੰ ਖਾਲੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੁਝ ਉਡਾਣਾਂ ਵਿਚ ਦੇਰੀ ਹੋਈ ਸੀ ਤੇ ਕੁਝ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਹਵਾਈ ਅੱਡਾ ਬਰਤਾਨੀਆ ਦਾ ਦੂਜਾ ਸਭ ਤੋਂ ਵੱਡਾ ਹਵਾਈ ਅੱਡਾ ਹੈ। ਇਸ ਹਵਾਈ ਅੱਡੇ ’ਤੇ ਕੰਮ ਕਾਜ ਤੇ ਉਡਾਣਾਂ ਆਮ ਵਾਂਗ ਸ਼ੁਰੂ ਹੋਣ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਦਿੱਤੀ ਗਈ ਹੈ।
Advertisement
Advertisement