ਲੰਡਨ ਦੀ ਕੌਂਸਲਰ ਰੇਹਾਨਾ ਆਮਿਰ ਦੇਸ਼ ਭਗਤ ’ਵਰਸਿਟੀ ਪੁੱਜੀ
06:04 AM Oct 10, 2024 IST
ਮੰਡੀ ਗੋਬਿੰਦਗੜ੍ਹ: ਲੰਡਨ ਕਾਰਪੋਰੇਸ਼ਨ ਦੇ 950 ਸਾਲਾ ਇਤਿਹਾਸ ਵਿੱਚ ਕੌਂਸਲਰ ਵਜੋਂ ਚੁਣੀ ਗਈ ਪਹਿਲੀ ਭਾਰਤੀ ਮੂਲ ਦੀ ਮਹਿਲਾ ਰੇਹਾਨਾ ਆਮਿਰ ਦਾ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਸਵਾਗਤ ਕੀਤਾ ਗਿਆ। ਉਸ ਨੇ ਆਪਣੀ ਫੇਰੀ ਦੌਰਾਨ ਯੂਨੀਵਰਸਿਟੀ ਅਤੇ ਯੂਕੇ ’ਵਰਸਿਟੀਆਂ ਦਰਮਿਆਨ ਸੰਭਵ ਸਹਿਯੋਗੀ ਪਹਿਲਕਦਮੀਆਂ ਦੀ ਪੜਚੋਲ ਕਰਨ ਲਈ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਡਾਇਰੈਕਟਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰੇਹਾਨਾ ਆਮਿਰ ਨੇ ਕਿਹਾ ਕਿ ਉਹ ਕੌਮਾਂਤਰੀ ਭਾਈਵਾਲੀ ਰਾਹੀਂ ਸਿੱਖਿਆ ਅਤੇ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਲਈ ਦੇਸ਼ ਭਗਤ ਯੂਨੀਵਰਸਿਟੀ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਪ੍ਰਭਾਵਿਤ ਹਨ। ਚਾਂਸਲਰ ਡਾ. ਜ਼ੋਰਾ ਸਿੰਘ ਨੇ ਵੀ ਗਲੋਬਲ ਭਾਈਵਾਲੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement