For the best experience, open
https://m.punjabitribuneonline.com
on your mobile browser.
Advertisement

ਲੋਨਾਵਾਲਾ: ਝਰਨੇ ਵਿੱਚ ਨਹਾਉਣ ਗਈ ਔਰਤ ਸਣੇ ਤਿੰਨ ਡੁੱਬੇ; ਦੋ ਲਾਪਤਾ

08:01 AM Jul 01, 2024 IST
ਲੋਨਾਵਾਲਾ  ਝਰਨੇ ਵਿੱਚ ਨਹਾਉਣ ਗਈ ਔਰਤ ਸਣੇ ਤਿੰਨ ਡੁੱਬੇ  ਦੋ ਲਾਪਤਾ
Advertisement

ਪੁਣੇ: ਇੱਥੋਂ ਨੇੜਲੇ ਪਹਾੜੀ ਖੇਤਰ ਲੋਨਾਵਾਲਾ ਦੇ ਭੂਸ਼ੀ ਡੈਮ ਨੇੜੇ ਝਰਨੇ ਵਿਚ ਨਹਾਉਣ ਗਏ ਪੰਜ ਜਣੇ ਡੁੱਬ ਗਏ ਹਨ ਜਿਨ੍ਹਾਂ ਵਿਚੋਂ ਤਿੰਨ ਦੀਆਂ ਲਾਸ਼ਾਂ ਮਿਲ ਗਈਆਂ ਹਨ ਜਦਕਿ ਦੋ ਬੱਚੇ ਲਾਪਤਾ ਹਨ। ਲੋਨਾਵਾਲਾ ਪੁਲੀਸ ਸਟੇਸ਼ਨ ਦੇ ਇੰਚਾਰਜ ਮਯੂਰ ਅਗਨਾਵੇ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰੇ ਦੋ ਵਜੇ ਵਾਪਰਿਆ ਜਦੋਂ ਔਰਤ ਤੇ ਬੱਚੇ ਝਰਨੇ ਵਿਚ ਨਹਾਉਣ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ਹਿਸਤਾ ਅੰਸਾਰੀ (36), ਅਮੀਮਾ ਅੰਸਾਰੀ (13) ਅਤੇ ਉਮਰਾ ਅੰਸਾਰੀ (8) ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਜਦਕਿ ਅਦਨਾਨ ਅੰਸਾਰੀ (4) ਅਤੇ ਮਾਰੀਆ ਸਯਦ (9) ਲਾਪਤਾ ਹਨ। -ਆਈਏਐਨਐਸ

Advertisement

Advertisement
Author Image

sukhwinder singh

View all posts

Advertisement
Advertisement
×