For the best experience, open
https://m.punjabitribuneonline.com
on your mobile browser.
Advertisement

ਲੋਨਾਵਾਲਾ: ਝਰਨੇ ਵਿੱਚ ਨਹਾਉਣ ਗਈ ਔਰਤ ਸਣੇ ਤਿੰਨ ਡੁੱਬੇ; ਦੋ ਲਾਪਤਾ

06:11 PM Jun 30, 2024 IST
ਲੋਨਾਵਾਲਾ  ਝਰਨੇ ਵਿੱਚ ਨਹਾਉਣ ਗਈ ਔਰਤ ਸਣੇ ਤਿੰਨ ਡੁੱਬੇ  ਦੋ ਲਾਪਤਾ
Advertisement

ਪੁਣੇ, 30 ਜੂਨ
ਇੱਥੋਂ ਨੇੜਲੇ ਪਹਾੜੀ ਖੇਤਰ ਲੋਨਾਵਾਲਾ ਦੇ ਭੂਸ਼ੀ ਡੈਮ ਨੇੜੇ ਝਰਨੇ ਵਿਚ ਨਹਾਉਣ ਗਏ ਪੰਜ ਜਣੇ ਡੁੱਬ ਗਏ ਹਨ ਜਿਨ੍ਹਾਂ ਵਿਚੋਂ ਤਿੰਨ ਦੀਆਂ ਲਾਸ਼ਾਂ ਮਿਲ ਗਈਆਂ ਹਨ ਜਦਕਿ ਦੋ ਬੱਚੇ ਲਾਪਤਾ ਹਨ। ਲੋਨਾਵਾਲਾ ਪੁਲੀਸ ਸਟੇਸ਼ਨ ਦੇ ਇੰਚਾਰਜ ਮਯੂਰ ਅਗਨਾਵੇ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਦੇ ਦੋ ਵਜੇ ਵਾਪਰਿਆ ਜਦੋਂ ਔਰਤ ਤੇ ਬੱਚੇ ਝਰਨੇ ਵਿਚ ਨਹਾਉਣ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ਹਿਸਤਾ ਅੰਸਾਰੀ (36), ਅਮੀਮਾ ਅੰਸਾਰੀ (13) ਅਤੇ ਉਮਰਾ ਅੰਸਾਰੀ (8) ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਜਦਕਿ ਅਦਨਾਨ ਅੰਸਾਰੀ (4) ਅਤੇ ਮਾਰੀਆ ਸਯਦ (9) ਲਾਪਤਾ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਉਹ ਝਰਨੇ ਨੇੜਲੇ ਕੱਚੇ ਪੱਥਰਾਂ ਤੋਂ ਫਿਸਲ ਗਏ ਹੋਣ ਤੇ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਏ। ਐਸਪੀ ਪੰਕਜ ਦੇਸ਼ਮੁੱਖ ਨੇ ਦੱਸਿਆ ਕਿ ਲਾਸ਼ਾਂ ਝਰਨੇ ਤੋਂ ਦੋ ਕਿਲੋਮੀਟਰ ਦੂਰ ਬਰਾਮਦ ਕਰ ਲਈਆਂ ਗਈਆਂ ਹਨ ਤੇ ਬਾਕੀਆਂ ਦੀ ਭਾਲ ਲਈ ਭਲਕੇ ਮੁੜ ਬਚਾਅ ਕਾਰਜ ਚਲਾਏ ਜਾਣਗੇ। ਆਈਏਐਨਐਸ

Advertisement

Advertisement
Author Image

sukhitribune

View all posts

Advertisement
Advertisement
×