ਲੋਕਪਾਲ ਵੱਲੋਂ ਸੇਬੀ ਮੁਖੀ ਅਤੇ ਸ਼ਿਕਾਇਤਕਰਤਾ ਤਲਬ
06:48 AM Dec 25, 2024 IST
ਨਵੀਂ ਦਿੱਲੀ, 24 ਦਸੰਬਰ
ਭ੍ਰਿਸ਼ਟਾਚਾਰ ਵਿਰੋਧੀ ਮਾਮਲਿਆਂ ’ਤੇ ਨਜ਼ਰ ਰੱਖਣ ਵਾਲੇ ਲੋਕਪਾਲ ਨੇ ਸੇਬੀ ਮੁਖੀ ਮਾਧਵੀ ਪੁਰੀ ਬੁਚ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਸਮੇਤ ਸ਼ਿਕਾਇਤਕਰਤਾਵਾਂ ਨੂੰ 28 ਜਨਵਰੀ ਨੂੰ ‘ਜ਼ੁਬਾਨੀ ਸੁਣਵਾਈ’ ਲਈ ਸੱਦਿਆ ਹੈ। ਲੋਕਪਾਲ ਅੱਗੇ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤਾਂ ਦੀ ਸੁਣਵਾਈ ਜਾਰੀ ਹੈ ਜਿਨ੍ਹਾਂ ’ਚ ਹਿੰਡਨਬਰਗ ਰਿਸਰਚ ਦੀ ਰਿਪੋਰਟ ਦੇ ਆਧਾਰ ’ਤੇ ਬੇਨਿਯਮੀਆਂ ਅਤੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲਾਇਆ ਗਿਆ ਹੈ। ਲੋਕਪਾਲ ਨੇ ਕਿਹਾ ਕਿ ਜ਼ੁਬਾਨੀ ਸੁਣਵਾਈ ਦੌਰਾਨ ਉਹ ਮਾਮਲੇ ਦੀ ਪੈਰਵੀ ਲਈ ਕਿਸੇ ਵਕੀਲ ਨੂੰ ਭੇਜ ਸਕਦੇ ਹਨ। -ਪੀਟੀਆਈ
Advertisement
Advertisement