ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕੋ ਪਾਇਲਟਾਂ ਨੇ ਰੇਲਵੇ ’ਚ ਸੁਰੱਖਿਆ ਸਬੰਧੀ ਗੰਭੀਰ ਮੁੱਦੇ ਰਾਹੁਲ ਨੂੰ ਦੱਸੇ

07:06 AM Jul 07, 2024 IST

ਨਵੀਂ ਦਿੱਲੀ, 6 ਜੁਲਾਈ
ਲੋਕੋ ਪਾਇਲਟਾਂ ਨੇ ਅੱਜ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਜਿਸ ’ਚ ਹਾਲ ਹੀ ਵਿੱਚ ਹੋਏ ਰੇਲ ਹਾਦਸਿਆਂ ਲਈ ਮਾੜੇ ਕੰਮਕਾਜ ਦੀ ਸਥਿਤੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ ਦੇ ਦੱਖਣੀ ਜ਼ੋਨ ਦੇ ਪ੍ਰਧਾਨ ਨੇ ਆਰ. ਕੁਮਾਰੇਸਨ ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਪਾਇਲਟਾਂ (ਰੇਲ ਡਰਾਈਵਰਾਂ) ਵਿਚਾਲੇ ਮੀਟਿੰਗ ’ਚ ਅਹਿਮ ਭੂਮਿਕਾ ਨਿਭਾਈ ਸੀ ਨੇ ਦੱਸਿਆ ਕਿ ਲੋਕ ਪਾਇਲਟ ਖ਼ੁਦ ਤੇ ਯਾਤਰੀਆਂ ਨੂੰ ਦਰਪੇਸ਼ ‘ਗੰਭੀਰ ਸੁਰੱਖਿਆ ਚਿੰਤਾਵਾਂ’ ਵੱਲ ਗਾਂਧੀ ਦਾ ਧਿਆਨ ਦਿਵਾਉਣਾ ਚਾਹੁੰਦੇ ਹਨ।
ਐਸੋਸੀਏਸ਼ਨ ਨੇ ਮੰਗ ਪੱਤਰ ’ਚ ਕਿਹਾ, ‘‘ਭਾਰਤੀ ਰੇਲਵੇ ਨਾਲ ਸਬੰਧਤ ਹਾਦਸਿਆਂ ਸਣੇ ਹਾਲੀਆ ਘਟਨਾਵਾਂ ਨੇ ਲੋਕ ਪਾਇਲਟਾਂ ਦੀ ਕੰਮਕਾਜੀ ਸਥਿਤੀ ’ਚ ਸੁਧਾਰ ਸਣੇ ਕਈ ਮੁੱਦੇ ਸੁਲਝਾਉਣ ਦੀ ਫੌਰੀ ਲੋੜ ਨੂੰ ਉਭਾਰਿਆ ਹੈ।’’ ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਲੋਕ ਪਾਇਲਟ ਖਾਸਕਰ ਮਾਲਗੱਡੀ ਚਾਲਕ ਦਿਨ ’ਚ 14 ਤੋਂ 16 ਘੰਟੇ ਕੰਮ ਕਰਦੇ ਹਨ ਅਤੇ ਤਿੰਨ ਜਾਂ ਚਾਰ ਦਿਨ ਬਾਅਦ ਘਰ ਜਾਂਦੇ ਹਨ। ਇਹ ਲੋਕ ਪਾਇਲਟ ਚਾਰ ਵੱਧ ਰਾਤਾਂ ਲਗਾਤਾਰ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ ਹਫ਼ਤਾਵਾਰੀ ਛੁੱਟੀ ਦੀ ਬਜਾਏ 10 ਦਿਨਾਂ ਮਗਰੋਂ ਆਰਾਮ ਦਿੱਤਾ ਜਾਂਦਾ ਹੈ। ਇਸ ਵਿੱਚ ਇਹ ਵੀ ਕਿਹਾ ਗਿਆ, ‘‘ਸਾਰੇ ਮੁਲਾਜ਼ਮਾਂ ਨੂੰ 40 ਤੋਂ 54 ਘੰਟਿਆਂ ਦਾ ਹਫ਼ਤਾਵਾਰੀ ਆਰਾਮ ਮਿਲਦਾ ਹੈ ਪਰ ਲੋਕ ਪਾਇਲਟਾਂ ਨੂੰ ਸਿਰਫ 30 ਘੰਟੇ ਆਰਾਮ ਮਿਲਦਾ ਹੈ।’’ ਰਾਤ ਦੀ ਡਿਊਟੀ ਦੇ ਹਵਾਲੇ ਨਾਲ ਪੱਤਰ ’ਚ ਕਿਹਾ ਗਿਆ ਕਿ ਲੋਕ ਪਾਇਲਟਾਂ ਦਾ ਮੰਨਣਾ ਹੈ ਕਿ ਲਗਾਤਾਰ ਰਾਤ ਦੀ ਡਿਊਟੀ ਕਰਨ ਨਾਲ ਹਾਦਸਿਆਂ ਦੀ ਸੰਭਾਵਨਾ ਵਧਦੀ ਹੈ। ਲੋਕ ਪਾਇਲਟਾਂ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ‘‘ਦਖਲ ਦੇ ਕੇ ਮਨੁੱਖੀ ਗਲਤੀ ਦੇ ਕਾਰਨ ਨੂੰ ਹਟਵਾ ਕੇ ਸੁਰੱਖਿਆ ਯਕੀਨੀ ਬਣਾਊਣ ਲਈ ਕਦਮ ਚੁੱਕਣ।’’ -ਪੀਟੀਆਈ

Advertisement

Advertisement