For the best experience, open
https://m.punjabitribuneonline.com
on your mobile browser.
Advertisement

ਲੋਕੇਸ਼ ਨੇ ਰਵੀ ਨੂੰ ਹਰਾ ਕੇ ਖਰੀਂਡਵਾ ਦਾ ਦੰਗਲ ਜਿੱਤਿਆ

10:50 AM Apr 04, 2024 IST
ਲੋਕੇਸ਼ ਨੇ ਰਵੀ ਨੂੰ ਹਰਾ ਕੇ ਖਰੀਂਡਵਾ ਦਾ ਦੰਗਲ ਜਿੱਤਿਆ
ਦੰਗਲ ਸ਼ੁਰੂ ਕਰਵਾਉਂਦੇ ਹੋਏ ਸਮਾਜਸੇਵੀ ਸਾਹਿਬ ਸਿੰਘ ਖਰੀਂਡਵਾ ਤੇ ਹੋਰ।
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਅਪਰੈਲ
ਪਿੰਡ ਖਰੀਂਡਵਾ ਵਿੱਚ ਦੋ ਰੋਜ਼ਾ ਮੇਲਾ ਤੇ ਕੁਸ਼ਤੀ ਦੰਗਲ ਅੱਜ ਸਮਾਪਤ ਹੋਇਆ। ਇਸ ਦੌਰਾਨ ਹਿਮਾਨੀ ਗੁੜਾ ਨੇ ਜਯੋਤੀ ਰਾਜ ਪੁਰਾ ਤੇ ਗੌਰੀ ਕੰਦੋਲੀ ਨੇ ਮੁਸਕਾਨ ਅੰਬਾਲਾ ਨੂੰ ਹਰਾਇਆ। ਇਸੇ ਤਰ੍ਹਾਂ ਲੋਕੇਸ਼ ਗੁੜੀ ਨੇ ਰਵੀ ਗੌਰੀਪੁਰ ਨੂੰ ਮਾਤ ਦਿੱਤੀ। ਮਾਤਾ ਬਸੰਤੀ ਮੰਦਿਰ ਤੇ ਠਾਕੁਰ ਦੁਆਰ ਕਮੇਟੀ ਵੱਲੋਂ ਸਮਾਜਸੇਵੀਆਂ ਦੇ ਸਹਿਯੋਗ ਨਾਲ ਸਾਰੇ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਦੰਗਲ ਦਾ ਸ਼ੁਭ ਆਰੰਭ ਸਮਾਜ ਸੇਵੀ ਸਾਹਿਬ ਸਿੰਘ ਖਰੀਂਡਵਾ ਨੇ ਕੀਤਾ ਤੇ ਪ੍ਰਧਾਨਗੀ ਪਿੰਡ ਦੇ ਸਰਪੰਚ ਪਵਨ ਕੁਮਾਰ ਨੇ ਕੀਤੀ। ਇਸ ਮੌਕੇ ਖਰੀਂਡਵਾ ਨੇ ਕਿਹਾ ਕਿ ਪੇਂਡੂ ਪੱਧਰ ’ਤੇ ਕਰਵਾਏ ਜਾਣ ਵਾਲੇ ਦੰਗਲ ਰਾਹੀਂ ਪੇਂਡੂ ਪਹਿਲਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਵਧੀਆ ਮੌਕਾ ਮਿਲਦਾ ਹੈ। ਉਨ੍ਹਾਂ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਖੇਡਣ ਵੱਲ ਪ੍ਰੇਰਿਆ। ਸਰਪੰਚ ਪਵਨ ਕੁਮਾਰ ਨੇ ਕਿਹਾ ਕਿ ਖਰੀਂਡਵਾ ਵਿਚ ਮਾਤਾ ਬਸੰਤੀ ਦੇ ਮੇਲੇ ਮੌਕੇ ਪ੍ਰਾਚੀਨ ਸਮੇਂ ਤੋਂ ਹੀ ਹੀ ਲੱਗ ਰਹੇ ਦੰਗਲ ਦਾ ਆਪਣਾ ਹੀ ਮਹੱਤਵ ਹੈ। ਇਸ ਮੇਲੇ ਦੀ ਧਾਰਮਿਕ ਦ੍ਰਿਸ਼ਟੀ ਪਖੋਂ ਵੀ ਇਕ ਵੱਖਰੀ ਅਹਿਮੀਅਤ ਹੈ। ਦੰਗਲ ਨਾਲ ਪਿੰਡ ਦੇ ਨੌਜਵਾਨਾਂ ਨੂੰ ਕੁਸ਼ਤੀ ਲੜਨ ਦੀ ਪ੍ਰੇਰਨਾ ਮਿਲਦੀ ਹੈ। ਸਮਾਜ ਸੇਵੀ ਸਾਹਿਬ ਸਿੰਘ ਨੇ ਦੰਗਲ ਵਿਚ ਪਹਿਲਵਾਨਾਂ ਨੂੰ ਇਨਾਮ ਦੇਣ ਲਈ 21 ਹਜ਼ਾਰ ਰੁਪਏ ਦਾ ਆਰਥਿਕ ਸਹਿਯੋਗ ਦਿੱਤਾ। ਦੰਗਲ ਵਿਚ ਭੂਰਾ ਪਹਿਲਵਾਨ ਕਲਿਆਣਾ, ਸੋਨੂੰ, ਵਿਜੈ ਜਲੂਬੀ, ਪਵਨ ਬਰਾੜਾ, ਗੌਰਵ ਕਲਿਆਣਾ, ਪ੍ਰਿੰਸ ਸੁਰਖਪੁਰ, ਸੁੱਖੀ ਠਰਵਾ ਤੇ ਹੋਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×