ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕ ਸੇਵਾ ਸੁਸਾਇਟੀ ਨੇ ਮੈਡੀਕਲ ਕੈਂਪ ਲਾਇਆ

08:37 AM Sep 09, 2024 IST
ਕੈਂਪ ਦਾ ਉਦਘਾਟਨ ਕਰਦੇ ਪ੍ਰਧਾਨ ਮਨੋਹਰ ਸਿੰਘ ਟੱਕਰ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਸਤੰਬਰ
ਇੱਥੇ ਲੋਕ ਸੇਵਾ ਸੁਸਾਇਟੀ ਨੇ ਅੱਜ ਚਮੜੀ, ਹੱਡੀਆਂ, ਨੱਕ, ਕੰਨ, ਗਲੇ ਅਤੇ ਜਨਰਲ ਰੋਗਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਲਾਏ ਗਏ ਕੈਂਪ ਦਾ ਉਦਘਾਟਨ ਪ੍ਰਧਾਨ ਮਨੋਹਰ ਸਿੰਘ ਟੱਕਰ ਨੇ ਕੀਤਾ। ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਕੈਂਪ ’ਚ ਸੀਐੱਮਸੀ ਲੁਧਿਆਣਾ ਦੀ ਕੋ-ਆਰਡੀਨੇਟਰ ਡੌਲੀ ਦੀ ਅਗਵਾਈ ਹੇਠ ਚਮੜੀ ਰੋਗਾਂ ਦੀ ਮਾਹਿਰ ਡਾ. ਨਿਕਿਤਾ ਜਾਖੜ, ਆਰਥੋਪੈਡਿਕ ਦੇ ਡਾ. ਹਿਮਾਂਸ਼ੂ ਭਾਰਦਵਾਜ, ਮੈਡੀਸਨ ਦੇ ਡਾ. ਵਿਵੇਕ ਸ਼ਾਅ ਅਤੇ ਈਐੱਨਟੀ ਦੇ ਡਾ. ਜੂਡ ਕ੍ਰਿਸਟਨਸਨ ਨੇ 207 ਮਰੀਜ਼ਾਂ ਦਾ ਚੈੱਕਅਪ ਕੀਤਾ। ਇਸ ਮੌਕੇ ਨੀਤਿਕਾ ਜਰਗ, ਅਨੁਜ ਕੁਮਾਰ ਤੇ ਰੇਣੂ ਬਾਲਾ ਤੋਂ ਇਲਾਵਾ ਸੁਸਾਇਟੀ ਦੇ ਉਪ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਜੈਨ ਕਾਕਾ, ਗੋਪਾਲ ਗੁਪਤਾ, ਅਨਿਲ ਮਲਹੋਤਰਾ, ਡਾ. ਭਾਰਤ ਭੂਸ਼ਨ ਬਾਂਸਲ, ਆਰ ਕੇ ਗੋਇਲ, ਮੁਕੇਸ਼ ਗੁਪਤਾ, ਜਸਵੰਤ ਸਿੰਘ, ਪ੍ਰਸ਼ੋਤਮ ਅਗਰਵਾਲ ਤੇ ਕੈਪਟਨ ਨਰੇਸ਼ ਵਰਮਾ ਹਾਜ਼ਰ ਸਨ।

Advertisement

Advertisement