For the best experience, open
https://m.punjabitribuneonline.com
on your mobile browser.
Advertisement

ਲੋਕ ਸੇਵਾ ਸੁਸਾਇਟੀ ਨੇ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ

06:22 AM Mar 25, 2024 IST
ਲੋਕ ਸੇਵਾ ਸੁਸਾਇਟੀ ਨੇ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ
ਜੋੜਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਸੁਸਾਇਟੀ ਦੇ ਅਹੁਦੇਦਾਰ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਮਾਰਚ
ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਅੱਜ ਇਥੋਂ ਦੇ ਸਨਮਤੀ ਮਾਤਰੀ ਸੇਵਾ ਸੰਘ ਵਿਖੇ 25ਵਾਂ ਸਮੂਹਿਕ ਕੰਨਿਆਦਾਨ ਮਹਾਯੱਗ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਨੇ ਬਾਬਾ ਅਰਵਿੰਦਰ ਸਿੰਘ ਨਾਨਕਸਰ ਦੇ ਸਹਿਯੋਗ ਨਾਲ ਛੇ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ। ਇਨ੍ਹਾਂ ਜੋੜਿਆਂ ਨੂੰ ਸੁਸਾਇਟੀ ਨੇ ਘਰੇਲੂ ਵਰਤੋਂ ਦਾ ਸਾਰਾ ਸਾਮਾਨ ਵੀ ਦਿੱਤਾ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਖਜ਼ਾਨਚੀ ਸੁਨੀਲ ਬਜਾਜ ਨੇ ਦੱਸਿਆ ਕਿ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੇ ਆਸ਼ੀਰਵਾਦ ਨਾਲ ਇਹ ਕੰਨਿਆਦਾਨ ਮਹਾਯੱਗ ਆਰੰਭਿਆ ਗਿਆ ਸੀ ਜੋ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ। ਇਸ ਮੌਕੇ ਆਨੰਦ ਕਾਰਜ ਦੀਆਂ ਸਾਰੀਆਂ ਰਸਮਾਂ ਭਾਈ ਹਰਮੀਤ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਕ੍ਰਿਸ਼ਨ ਕੁਮਾਰ ਅਗਰਵਾਲ, ਕਮਿਕਰ ਸਿੰਘ ਯੂਐਸਏ, ਰਾਜ ਜੈਨ, ਗੁਰਚਰਨ ਸਿੰਘ ਗਿੱਲ, ਹਰੀਸ਼ ਗੁਪਤਾ, ਰਵੀ ਗੋਇਲ ਅਤੇ ਯਸ਼ਪਾਲ ਅਗਰਵਾਲ ਸਨ। ਇਸ ਮੌਕੇ ਮਹਾਪ੍ਰਗਯ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ, ਮਨੀਸ਼ ਜੈਨ ਤੇ ਹਰਸ਼ ਜੈਨ ਆਦਿ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×