ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਸਭਾ ਚੋਣਾਂ: ਪੰਚਕੂਲਾ ’ਚ ਸਖ਼ਤ ਸੁਰੱਖਿਆ ਪ੍ਰਬੰਧ

08:36 AM May 25, 2024 IST
ਪੰਚਕੂਲਾ ’ਚ ਈਵੀਐੱਮ ਮਸ਼ੀਨਾਂ ਤੇ ਮਤਦਾਨ ਕਿੱਟਾਂ ਲੈ ਕੇ ਰਵਾਨਾ ਹੁੰਦਾ ਹੋਇਆ ਪੋਲਿੰਗ ਅਮਲਾ। -ਫੋਟੋ: ਰਵੀ ਕੁਮਾਰ

ਪੀ.ਪੀ.ਵਰਮਾ
ਪੰਚਕੂਲਾ, 24 ਮਈ
ਹਰਿਆਣਾ ਵਿੱਚ ਭਲਕੇ ਲੋਕ ਸਭਾ ਦੀਆਂ 10 ਅਤੇ ਕਰਨਾਲ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਚੋਣ ਕਮਿਸ਼ਨ ਵੱਲੋਂ ਪੋਲਿੰਗ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਚਕੂਲਾ ਪੁਲੀਸ ਵੱਲੋਂ ਪੰਜਾਬ ਤੇ ਚੰਡੀਗੜ੍ਹ ਨਾਲ ਲੱਗਦੀਆਂ ਹੱਦਾਂ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ। ਭਲਕੇ ਸਵੇਰੇ 25 ਮਈ ਨੂੰ ਪੈਣ ਵਾਲੀਆਂ ਲੋਕ ਸਭਾ ਦੀ ਛੇਵੇਂ ਗੇੜ ਦੀਆਂ ਵੋਟਾਂ ਲਈ ਪੋਲਿੰਗ ਪਾਰਟੀਆਂ ਈਵੀਐੱਮ ਮਸ਼ੀਨਾਂ ਅਤੇ ਮੱਤਦਾਨ ਕਿੱਟਾਂ ਲੈ ਕੇ ਵੱਖ ਵੱਖ ਮਤਦਾਨ ਕੇਂਦਰਾਂ ਨੂੰ ਰਵਾਨਾ ਹੋਈਆਂ। ਸਭ ਤੋਂ ਪਹਿਲਾਂ ਦੂਰ ਦਰਾਡੇ ਦੇ ਇਲਾਕਿਆਂ ਦੇ ਮੱਤਦਾਨ ਕੇਂਦਰਾਂ ਲਈ ਮੁਲਾਜ਼ਮ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਬਿਠਾ ਕੇ ਰਵਾਨਾ ਕੀਤੇ ਗਏ। ਪੋਲਿੰਗ ਪਾਰਟੀਆਂ ਦੇ ਨਾਲ ਪੁਲੀਸ ਦੀਆਂ ਟੁਕੜੀਆਂ ਵੀ ਭੇਜੀਆਂ ਗਈਆਂ। ਇਹ ਕਾਰਵਾਈ ਅੱਜ ਦੇਰ ਸ਼ਾਮ ਤੱਕ ਚਲਦੀ ਰਹੀ। ਨੰਬਰ-1 ਕਾਲਕਾ ਵਿਧਾਨ ਸਭਾ ਹਲਕੇ ਲਈ ਸਰਕਾਰੀ ਕਾਲਜ ਲੜਕੀਆਂ ਸੈਕਟਰ-14 ਪੰਚਕੂਲਾ ਈਵੀਐੱਮ ਲਈ ਸਟਰੌਂਗ ਰੂਮ ਬਣਾਇਆ ਗਿਆ ਹੈ। ਨੰਬਰ-2 ਪੰਚਕੂਲਾ ਵਿਧਾਨ ਸਭਾ ਹਲਕੇ ਲਏ ਸਰਕਾਰੀ ਕਾਲਜ ਸੈਕਟਰ-1 ਨੂੰ ਈਵੀਐਮ ਲਈ ਸਟਰੌਂਗ ਰੂਮ ਬਣਾਇਆ ਗਿਆ ਹੈ। ਇਹ ਪੋਲਿੰਗ ਪਾਰਟੀਆਂ ਆਪਣੇ ਸੈਕਟਰ ਅਧਿਕਾਰੀ ਨੂੰ ਸੂਚਿਤ ਕਰ ਕੇ ਆਪਣਾ ਬੂਥ ਸੰਭਾਲਣਗੀਆਂ। ਲੋਕ ਸਭਾ ਚੋਣਾਂ ਲਈ ਅੰਬਾਲਾ ਹਲਕੇ ਵਾਸਤੇ ਭਾਜਪਾ ਦੀ ਉਮੀਦਵਾਰ ਬੰਤੋ ਕਟਾਰੀਆ, ਕਾਂਗਰਸ ਦੇ ਉਮੀਦਵਾਰ ਵਰੁਣ ਚੌਧਰੀ ਈਨੈਲੋ ਦੇ ਉਮੀਦਵਾਰ ਗੁਰਪ੍ਰੀਤ ਸਿੰਘ, ਜਜਪਾ ਪਾਰਟੀ ਦੇ ਉਮੀਦਵਾਰ ਡਾਕਟਰ ਕਿਰਨ ਚੌਧਰੀ ਅਤੇ ਬਸਪਾ ਦੇ ਪਵਨ ਕੁਮਾਰ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਖੜ੍ਹੇ ਹਨ। ਹਰਿਆਣਾ ਦੇ 2 ਕਰੋੜ 76 ਹਜ਼ਾਰ 768 ਰਜਿਸਟਰਡ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਸੂਬੇ ਦੇ ਵੋਟਰਾਂ ਨੂੰ ਵੋਟ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

Advertisement

ਹਸਪਤਾਲ ਹਾਈ ਅਲਰਟ ’ਤੇ

ਪੰਚਕੂਲਾ: ਜ਼ਿਲ੍ਹਾ ਸਿਹਤ ਵਿਭਾਗ ਨੇ ਸਰਕਾਰੀ ਜਨਰਲ ਹਸਪਤਾਲ ਅਤੇ ਛੋਟੀਆਂ ਵੱਡੀਆਂ ਡਿਸਪੈਂਸਰੀ ਨੂੰ ਹਾਈ-ਅਲਰਟ ਕੀਤਾ ਹੈ ਤਾਂ ਕਿ ਐਮਰਜੈਂਸੀ ਸੇਵਾਵਾਂ ਲਈ ਸਟਾਫ਼ ਅਤੇ ਦਵਾਈਆਂ ਲਈ ਪੂਰੀ ਤਰ੍ਹਾਂ ਤਾਇਨਾਤ ਰਹਿਣਗੇ। ਡਾਕਟਰ ਅਤੇ ਪੈਰਾਮੈਡੀਕਲ ਸਟਾਫ ਹਾਈ ਅਲਰਟ ’ਤੇ ਰਹੇਗਾ ਅਤੇ ਐਬੂਲੈਂਸਾਂ ਨੂੰ ਪੂਰੀ ਤਰ੍ਹਾਂ ਕੰਟਰੋਲ ਰੂਮ ਤੇ ਤਾਇਨਾਤ ਕੀਤਾ ਹੋਇਆ ਹੈ। ਚੋਣਾਂ ਦੇ ਮੱਦੇਨਜ਼ਰ ਸਕੂਲ, ਸਰਲ ਕੇਂਦਰ ਅਤੇ ਸ਼ਰਾਬ ਦੇ ਠੇਕੇ ਬੰਦ ਕੀਤੇ ਗਏ ਹਨ। ਪੰਚਕੂਲਾ ਦੇ ਦੋ ਵਿਧਾਨ ਸਭਾ ਹਲਕੇ ਲਈ 4.33 ਲੱਖ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। 25 ਮਈ ਨੂੰ ਸਵੇਰੇ 7:00 ਵਜੇ ਵੱਖ ਵੱਖ ਕੇਂਦਰਾਂ ’ਤੇ ਵੋਟਾਂ ਪੈਣੀਆਂ ਸ਼ੁਰੂ ਹੋ ਜਾਵੇਗਾ। ਕੰਟਰੂਲ ਰੂਮਾਂ ਉੱਤੇ ਡਾਕਟਰਾਂ ਦੀਆਂ ਪੱਕੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੰਚਕੂਲਾ ਦੇ ਮਿਨੀ ਸਕੱਤਰੇਤ ਵਿੱਚ ਮੁੱਖ ਕੰਟਰੋਲ ਰੂਮ ਬਣਾਇਆ ਗਿਆ। -ਪੱਤਰ ਪ੍ਰੇਰਕ

Advertisement
Advertisement
Advertisement