For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਸਿਰਸਾ ਵਿੱਚ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਵਿਚਾਲੇ ਹੋਵੇਗਾ ਮੁਕਾਬਲਾ

07:50 AM Apr 29, 2024 IST
ਲੋਕ ਸਭਾ ਚੋਣਾਂ  ਸਿਰਸਾ ਵਿੱਚ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਵਿਚਾਲੇ ਹੋਵੇਗਾ ਮੁਕਾਬਲਾ
ਕੁਮਾਰੀ ਸ਼ੈਲੀ ਅਸ਼ੋਕ ਤੰਵਰ ਸੰਦੀਪ ਲੋਟਾ ਰਮੇਸ਼ ਖੱਟਕ
Advertisement

ਪ੍ਰਭੂ ਦਿਆਲ
ਸਿਰਸਾ, 28 ਅਪਰੈਲ
ਕਾਂਗਰਸ ਵੱਲੋਂ ਕੁਮਾਰੀ ਸ਼ੈਲਜਾ ਨੂੰ ਸਿਰਸਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਨਾਲ ਕਾਂਗਰਸ ਦੇ ਦੋ ਸਾਬਕਾ ਪ੍ਰਧਾਨ ਆਪਮਣੇ ਸਾਹਮਣੇ ਹੋ ਗਏ ਹਨ। ਭਾਜਪਾ ਵੱਲੋਂ ਉਮੀਦਵਾਰ ਬਣਾਏ ਗਏ ਡਾ. ਅਸ਼ੋਕ ਤੰਵਰ ਕਾਂਗਰਸ ਦੀ ਟਿਕਟ ’ਤੇ ਜਿਥੇ ਸਿਰਸਾ ਲੋਕ ਸਭਾ ਹਲਕੇ ਤੋਂ ਇਕ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ, ਉਥੇ ਹੀ ਉਨ੍ਹਾਂ ਨੂੰ ਦੋ ਵਾਰ ਹਾਰ ਦਾ ਮੂੰਹ ਵੀ ਵੇਖਣਾ ਪਿਆ ਹੈ। ਸ੍ਰੀ ਤੰਵਰ ਹਰਿਆਣਾ ਕਾਂਗਰਸ ਦੇ ਪ੍ਰਧਾਨ ਰਹੇ ਹਨ। ਆਗਾਮੀ 25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਸਿਰਸਾ ਲੋਕ ਸਭਾ ਹਲਕੇ ਤੋਂ ਹੁਣ ਤੱਕ ਭਾਜਪਾ, ਕਾਂਗਰਸ, ਇਨੈਲੋ ਤੇ ਜਜਪਾ ਦੇ ਉਮੀਦਵਾਰ ਮੈਦਾਨ ’ਚ ਨਿੱਤਰ ਆਏ ਹਨ। ਸਿਰਸਾ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਜਿਥੇ ਕੁਮਾਰੀ ਸ਼ੈਲਾਜਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਉਥੇ ਹੀ ਤ੍ਰਿਣਮੂਲ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਕਈ ਮਹੀਨੇ ਰਹਿਣ ਮਗਰੋਂ ਪਾਲਾ ਬਦਲ ਕੇ ਭਾਜਪਾ ’ਚ ਸ਼ਾਮਲ ਹੋਏ ਡਾ. ਅਸ਼ੋਕ ਤੰਵਰ ’ਤੇ ਆਪਣਾ ਦਾਅ ਖੇਡਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ ਨੇ ਕਰਮਚਾਰੀ ਆਗੂ ਰਹੇ ਸੰਦੀਪ ਲੋਟ ਨੂੰ ਟਿਕਟ ਦਿੱਤੀ ਹੈ ਜਦਕਿ ਜਨ ਨਾਇਕ ਜਨਤਾ ਪਾਰਟੀ (ਜਜਪਾ) ਨੇ ਸਾਬਕਾ ਵਿਧਾਇਕ ਰਮੇਸ਼ ਖੱਟਕ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜੇਕਰ ਉਮੀਦਵਾਰਾਂ ਦੇ ਪਿਛੋਕੜ ’ਤੇ ਝਾਤ ਮਾਰੀ ਜਾਏ ਤਾਂ ਸਿਰਸਾ ਲੋਕ ਸਭਾ ਤੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਨੂੰ ਸਿਆਸਤ ਵਿਰਾਸਤ ਵਿੱਚ ਹੀ ਮਿਲੀ ਹੈ। ਕੁਮਾਰੀ ਸ਼ੈਲਜਾ ਸਿਰਸਾ ਤੋਂ ਚਾਰ ਵਾਰ ਐਮਪੀ ਰਹੇ ਚੁੱਕੇ ਚੌਧਰੀ ਦਲਬੀਰ ਸਿੰਘ ਦੇ ਦੇਹਾਂਤ ਮਗਰੋਂ ਰਾਜਨੀਤੀ ’ਚ ਸਰਗਰਮ ਹੋਏ ਤੇ ਉਹ ਸਿਰਸਾ ਤੋਂ 1991 ’ਚ ਪਹਿਲੀ ਵਾਰ ਕਾਂਗਰਸ ਦੀ ਟਿਕਟ ’ਤੇ ਸੰਸਦ ਮੈਂਬਰ ਚੁਣੇ ਗਏ। ਕੁਮਾਰੀ ਸ਼ੈਲਜ਼ਾ ਨੇ ਕਾਂਗਰਸ ਦੇ ਟਿਕਟ ’ਤੇ ਹੀ 1996 ’ਚ ਦੂਜੀ ਵਾਰ ਜਿੱਤ ਪ੍ਰਾਪਤ ਕੀਤੀ ਜਦਕਿ 1998 ’ਚ ਉਹ ਇਨੈਲੋ ਦੇ ਡਾ. ਸੁਸ਼ੀਲ ਇੰਦੌਰਾ ਤੋਂ ਹਾਰ ਗਏ ਹਨ। ਕੁਮਾਰੀ ਸ਼ੈਲਜਾ ਨੇ ਸਾਲ 2004 ਤੇ 2009 ’ਚ ਅੰਬਾਲਾ ਸੀਟ ਤੋਂ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ ਅਤੇ ਉਹ 2014 ’ਚ ਰਾਜ ਸਭਾ ਦੇ ਮੈਂਬਰ ਬਣੇ। 2019 ’ਚ ਉਹ ਕਾਂਗਰਸ ਦੇ ਸੂਬਾਈ ਪ੍ਰਧਾਨ ਵੀ ਬਣੇ ਸਨ। ਸਾਲ 2014 ਤੋਂ 2019 ਤੱਕ ਅਸ਼ੋਕ ਤੰਵਰ ਕਾਂਗਰਸ ਦੇ ਸੂਬਾਈ ਪ੍ਰਧਾਨ ਦੇ ਅਹੁਦੇ ’ਤੇ ਰਹੇ ਸਨ। ਅਸ਼ੋਕ ਤੰਵਰ ਨੇ 2009 ’ਚ ਪਹਿਲੀ ਵਾਰ ਕਾਂਗਰਸ ਦੀ ਟਿਕਟ ’ਤੇ ਸਿਰਸਾ ਲੋਕ ਸਭਾ ਹਲਕੇ ਤੋਂ ਚੋਣ ਲੜੀ ਤੇ ਉਹ ਇਨੈਲੋ ਦੇ ਡਾ. ਸੀਤਾ ਰਾਮ ਤੋਂ 35499 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਜਦਕਿ ਉਹ ਕਾਂਗਰਸ ਦੀ ਹੀ ਟਿਕਟ ’ਤੇ 2014 ’ਚ ਉਹ ਇਨੈਲੋ ਦੇ ਚਰਣਜੀਤ ਸਿੰਘ ਰੋੜੀ ਅਤੇ 2019 ’ਚ ਭਾਜਪਾ ਦੀ ਸੁਨੀਤਾ ਦੁੱਗਲ ਤੋਂ ਚੋਣ ਹਾਰ ਗਏ ਹਨ। ਚੋਣ ਹਾਰਨ ਮਗਰੋਂ ਅਸ਼ੋਕ ਤੰਵਰ ਨੇ ਆਪਣੀ ਪਾਰਟੀ ਭਾਰਤ ਮੋਰਚਾ ਬਣਾਈ ਪਰ ਜਲਦੀ ਹੀ ਉਹ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕੁਝ ਮਹੀਨੇ ਤ੍ਰਿਣਮੂਲ ਕਾਂਗਰਸ ’ਚ ਰਹਿਣ ਮਗਰੋਂ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਕੁਝ ਕੁ ਹੀ ਮਹੀਨੇ ਉਹ ਆਮ ਆਦਮੀ ਪਾਰਟੀ ’ਚ ਰਹੇ ਜਿਸ ਮਗਰੋਂ ਉਨ੍ਹਾਂ ਨੇ ‘ਆਪ’ ਤੋਂ ਅਸਤੀਫਾ ਦੇ ਕੇ ਭਾਜਪਾ ਦਾ ਲੜ ਫੜ ਲਿਆ। ਭਾਜਪਾ ’ਚ ਸ਼ਾਮਲ ਹੋਣ ਮਗਰੋਂ ਅਸ਼ੋਕ ਤੰਵਰ ਨੂੰ ਜਿਥੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਵਾਰ-ਵਾਰ ਪਾਰਟੀਆਂ ਬਦਲਣ ਦਾ ਖਮਿਆਜ਼ਾ ਵੀ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਜਿਥੇ ਇਨੈਲੋ ’ਚੋਂ ਵੱਖ ਹੋਈ ਜਜਪਾ ਆਹਮੋ-ਸਾਹਮਣੇ ਹਨ ਉਥੇ ਹੀ ਕਾਂਗਰਸ ਦੇ ਦੋ ਸਾਬਕਾ ਪ੍ਰਧਾਨ ਵੀ ਲੋਕ ਸਭਾ ਹਲਕੇ ’ਚ ਚੋਣ ਮੈਦਾਨ ’ਚ ਹਨ।

Advertisement

Advertisement
Author Image

Advertisement
Advertisement
×