For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਕਰਮਜੀਤ ਅਨਮੋਲ ਵੱਲੋਂ ਰਾਮਪੁਰਾ ਹਲਕੇ ਵਿੱਚ ਰੋਡ ਸ਼ੋਅ

07:27 AM May 03, 2024 IST
ਲੋਕ ਸਭਾ ਚੋਣਾਂ  ਕਰਮਜੀਤ ਅਨਮੋਲ ਵੱਲੋਂ ਰਾਮਪੁਰਾ ਹਲਕੇ ਵਿੱਚ ਰੋਡ ਸ਼ੋਅ
ਭਾਈ ਰੂਪਾ ਨੇੜੇ ਵੀਰਵਾਰ ਨੂੰ ਰੋਡ ਸ਼ੋਅ ਦੌਰਾਨ ਕਾਰ ਦੀ ਛੱਤ ’ਤੇ ਬੈਠੇ ਕਰਮਜੀਤ ਅਨਮੋਲ, ਬਲਕਾਰ ਸਿੱਧੂ ਤੇ ਬੀਨੂੰ ਢਿੱਲੋਂ।
Advertisement

ਰਾਜਿੰਦਰ ਸਿੰਘ ਮਰਾਹੜ/ਸ਼ਗਨ ਕਟਾਰੀਆ
ਭਗਤਾ ਭਾਈ/ਜੈਤੋ, 2 ਮਈ
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਅੱਜ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਭਗਤਾ ਭਾਈ, ਹਮੀਰਗੜ੍ਹ, ਗੁਰੂਸਰ, ਜਲਾਲ, ਸੁਰਜੀਤਪੁਰਾ ਝੁੱਗੀਆਂ, ਸਲਾਬਤਪੁਰਾ, ਭਾਈ ਰੂਪਾ, ਗੁੰਮਟੀ ਕਲਾਂ, ਸੇਲਬਰਾਹ, ਸਿਧਾਨਾ ਆਦਿ ਪਿੰਡਾਂ ਵਿਚ ਰੋਡ ਸ਼ੋਅ ਕਰਕੇ ਚੋਣ ਪ੍ਰਚਾਰ ਕੀਤਾ ਗਿਆ। ਰੋਡ ਸ਼ੋਅ ਦੌਰਾਨ ਉਨ੍ਹਾਂ ਨਾਲ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਫਿਲਮੀ ਅਦਾਕਾਰ ਬੀਨੂੰ ਢਿੱਲੋਂ, ਖਾਦੀ ਉਦਯੋਗ ਬੋਰਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਮਾਨ, ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਆਦਿ ਖੁੱਲ੍ਹੀ ਗੱਡੀ ਵਿੱਚ ਸਵਾਰ ਸਨ। ਭਗਤਾ ਭਾਈ ਤੇ ਪਿੰਡ ਜਲਾਲ ਦੇ ਮੁੱਖ ਚੌਕ ‘ਚ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਉਸ ਲਈ ਕੋਈ ਨਵਾਂ ਇਲਾਕਾ ਨਹੀਂ। ਉਨ੍ਹਾਂ ਆਪਣੇ ਨਾਨਕੇ ਪਿੰਡ ਜਲਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ ਦਾ ਬਚਪਨ ਇਸੇ ਪਿੰਡ ਦੀਆਂ ਗਲੀਆਂ ‘ਚ ਖੇਡਦਿਆਂ ਬੀਤਿਆ ਹੈ ਅਤੇ ਉਹ ਜਲਾਲ ਤੇ ਭਗਤਾ ਭਾਈ ਦੇ ਸਕੂਲਾਂ ‘ਚ ਪੜ੍ਹਦੇ ਰਹੇ ਹਨ। ਉਨ੍ਹਾਂ ਵੋਟਰਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਵਿਕਾਸ ਕਰਕੇ ਪਿੰਡ ਜਲਾਲ ਨੂੰ ਦੁਨੀਆਂ ਦੇ ਨਕਸ਼ੇ ਤੇ ਲਿਆਂਦਾ ਜਾਵੇਗਾ। ਜਲਾਲ ਵਿਖੇ ਕਰਮਜੀਤ ਅਨਮੋਲ ਦਾ ਸਨਮਾਨ ਕੀਤਾ ਗਿਆ। ਬੀਨੂੰ ਢਿਲੋਂ ਨੇ ਕਿਹਾ ਕਿ ਕਰਮਜੀਤ ਅਨਮੋਲ ਇਮਾਨਦਾਰ, ਮਿਹਨਤੀ ਤੇ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਹੈ ਅਤੇ ਉਹ ਚੋਣਾਂ ਦੌਰਾਨ ਜੋ ਵੀ ਵਾਅਦੇ ਕਰੇਗਾ ਉਸ ਨੂੰ ਜਿੱਤ ਉਪਰੰਤ ਪੂਰਾ ਕਰੇਗਾ। ਵਿਧਾਇਕ ਬਲਕਾਰ ਸਿੱਧੂ ਨੇ ਰੋਡ ਸ਼ੋਅ ਚ ਸ਼ਾਮਿਲ ਹੋਣ ਵਾਲੇ ਪਾਰਟੀ ਵਰਕਰਾਂ ਤੇ ਲੋਕਾਂ ਦਾ ਧੰਨਵਾਦ ਕਰਦਿਆਂ ਦਾਅਵਾ ਕੀਤਾ ਕਿ ਅਨਮੋਲ ਹਲਕਾ ਰਾਮਪੁਰਾ ਫੂਲ ਵਿਚੋਂ ਵੱਡੀ ਲੀਡ ਲੈਣਗੇ। ਇਸ ਮੌਕੇ ਬੂਟਾ ਸਿੰਘ ਜਲਾਲ, ਬਹਾਦਰ ਬਰਾੜ, ਜਰਨੈਲ ਸਿੰਘ ਜਲਾਲ, ਪਰਮਜੀਤ ਸਿੰਘ ਬਰਾੜ, ਪਰਮਜੀਤ ਕਾਂਗੜ, ਜਗਸੀਰ ਮਲੂਕਾ ਆਦਿ ਹਾਜ਼ਰ ਸਨ। ਇਸੇ ਦੌਰਾਨ ਕਰਮਜੀਤ ਅਨਮੋਲ ਨੇ ਇੱਥੇ ਸ਼ਹਿਰ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਝਾੜੂ’ ਦਾ ਬਟਨ ਦਬਾ ਕੇ ਸਿਆਸੀ ਪਿੜ ’ਚ ਪਸਰੀਆਂ ਕੁਰੀਤੀਆਂ ਦਾ ਸਫ਼ਾਇਆ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਵਿਰੋਧੀਆਂ ਟਿੱਪਣੀਆਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਪਰ ਹਾਂ ਅਰਜਨ ਦੇ ਤੀਰ ਵਾਂਗ ਇੱਕੋ ਨਿਸ਼ਾਨਾ ਹਲਕੇ ਦੀ ਕਾਇਆ ਕਲਪ ਕਰਨਾ ਉਨ੍ਹਾਂ ਸੁਫ਼ਨਾ ਹੈ ਜੋ ਲੋਕਾਂ ਦੀ ਤਾਕਤ ਬਗ਼ੈਰ ਕਰ ਨਹੀਂ ਸਕਦਾ। ਉਨ੍ਹਾਂ ਲੋਕਾਂ ਨਾ ਤਸਵੀਰਾਂ ਖਿੱਚਵਾਈਆਂ। ਉਨ੍ਹਾਂ ਕਿਹਾ ਕਿ ਦੇਖਣ ਨੂੰ ਭਾਵੇਂ ਉਨ੍ਹਾਂ ਸਿਆਸਤ ਦੀ ਪਹਿਲੀ ਪੌੜੀ ’ਤੇ ਕਦਮ ਧਰੇ ਹਨ ਪਰ ਸਿਆਸਤ ’ਚ ਦਿਲਚਸਪੀ ਵਿਦਿਆਰਥੀ ਜੀਵਨ ਸਮੇਂ ਤੋਂ ਹੈ। ਸ੍ਰੀ ਅਨਮੋਲ ਨੇ ਚੋਣ ਪ੍ਰਚਾਰ ਦੌਰਾਨ ਇੱਥੇ ਇੱਕ ਰੈਸਟੋਰੈਂਟ ਵਿੱਚ ਆੜ੍ਹਤੀਆ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ ਅਤੇ ਪੈਸਟੀਸਾਈਡ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ, ਉਨ੍ਹਾਂ ਦੀ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ ਉਪਰੰਤ ਸੰਗਠਨਾਂ ਦੇ ਪ੍ਰਤੀਨਿਧਾਂ ਨੇ ਆਮ ਆਦਮੀ ਪਾਰਟੀ ਦਾ ਖੁੱਲ੍ਹ ਕੇ ਸਾਥ ਦੇਣ ਦਾ ਐਲਾਨ ਕੀਤਾ। ਵਿਧਾਇਕ ਅਮੋਲਕ ਸਿੰਘ ਨੇ ਵੀ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਦਿ ਟਰੱਕ ਅਪਰੇਟਰਜ਼ ਐਸੋਸੀਏਸ਼ਨ ਦੇ ਸੂਬਾਈ ਆਗੂ ਐਡਵੋਕੇਟ ਹਰਸਿਮਰਨ ਮਲਹੋਤਰਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ ਤੇ ਹੋਰ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×