For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਡੀਆਈਜੀ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

07:05 AM Mar 30, 2024 IST
ਲੋਕ ਸਭਾ ਚੋਣਾਂ  ਡੀਆਈਜੀ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਡੀਆਈਜੀ (ਪਟਿਆਲਾ ਰੇਂਜ) ਹਰਚਰਨ ਸਿੰਘ ਭੁੱਲਰ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਨਾਲ ਬੈਠਕ ਕਰਦੇ ਹੋਏ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 29 ਮਾਰਚ
ਡੀ.ਆਈ.ਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਜ਼ਿਲ੍ਹਾ ਪੁਲੀਸ ਦੇ ਗਜ਼ਟਿਡ ਅਫ਼ਸਰਾਂ, ਮੁੱਖ ਥਾਣਾ ਅਫ਼ਸਰਾਂ, ਇੰਚਾਰਜ ਪੁਲੀਸ ਪੋਸਟ ਅਤੇ ਸਪੈਸ਼ਲ ਯੂਨਿਟ ਨਾਲ ਬੈਠਕ ਕਰਕੇ ਲੋਕ ਸਭਾ ਚੋਣਾਂ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਜੁਰਮ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਜ਼ਿਲ੍ਹੇ ਵਿੱਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਭਗੌੜਿਆਂ, ਬੇਲ-ਜੰਪਰਜ਼ ਅਤੇ ਪੈਰੋਲ ਜੰਪਰਜ਼ ਨੂੰ ਗ੍ਰਿਫ਼ਤਾਰ ਕਰਨ, ਗ਼ੈਰ-ਜ਼ਮਾਨਤੀ ਵਾਰੰਟ ਨੂੰ 100 ਫ਼ੀਸਦੀ ਲਾਗੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਚੋਣਾਂ ਦੌਰਾਨ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਜ਼ਿਲ੍ਹੇ ਵਿੱਚ ਫਲੈਗ ਮਾਰਚ ਕੱਢੇ ਜਾਣ। ਜ਼ਿਲ੍ਹੇ ਨਾਲ ਲਗਦੀਆਂ ਮੁੱਖ ਸੜਕਾਂ ‘ਤੇ 24 ਘੰਟੇ ਵਿਸ਼ੇਸ਼ ਨਾਕਾਬੰਦੀ ਕਰਕੇ ਨਜਾਇਜ਼ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਨਕਦੀ ਦੀ ਸਮਗਲਿੰਗ ’ਤੇ ਨਜ਼ਰ ਰੱਖੀ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸੰਪਰਕ ਸੜਕਾਂ ’ਤੇ ਵੀ ਉੱਡਣ ਦਸਤੇ ਅਤੇ ਗਸ਼ਤ ਪਾਰਟੀਆਂ ਨਾਲ 24 ਘੰਟੇ ਨਜ਼ਰ ਰੱਖੀ ਜਾਵੇ।
ਉਨ੍ਹਾਂ ਸਮੂਹ ਮੁੱਖ ਥਾਣਾ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ’ਤੇ ਕਰੜੀ ਨਜ਼ਰ ਰੱਖਣ ਅਤੇ ਕਿਸੇ ਨੂੰ ਵੀ ਚੋਣਾਂ ਦੌਰਾਨ ਅਮਨ-ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਚੋਣਾਂ ਦੌਰਾਨ ਬੰਦੂਕ ਘਰਾਂ, ਗਿਣਤੀ ਕੇਂਦਰਾਂ, ਗੁਦਾਮਾਂ ਅਤੇ ਚੋਣ ਉਮੀਦਵਾਰਾਂ ਦੀ ਸੁਰੱਖਿਆ ਨੂੰ ਗਾਰਦ, ਗੰਨਮੈਨ ਅਤੇ ਸੀ.ਸੀ.ਟੀ.ਵੀ ਕੈਮਰੇ ਆਦਿ ਰਾਹੀਂ ਯਕੀਨੀ ਬਣਾਈ ਜਾਵੇ।

Advertisement

ਲੋਕਾਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਪੁਲੀਸ ਵੱਲੋਂ ਫਲੈਗ ਮਾਰਚ

ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ); ਜ਼ਿਲ੍ਹਾ ਪੁਲੀਸ ਮੁਖੀ ਡਾ. ਸਿਮਰਤ ਕੌਰ ਦੀ ਹਦਾਇਤ ’ਤੇ ਮਾਲੇਰਕੋਟਲਾ ਪੁਲੀਸ ਨੇ ਡੀ.ਐੱਸ.ਪੀ. ਗੁਰਦੇਵ ਸਿੰਘ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਅਤੇ ਰਮਜ਼ਾਨ ਮਹੀਨੇ ਦੇ ਮੱਦੇਨਜ਼ਰ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਅਤੇ ਮਾੜੇ ਅਨਸਰਾਂ ’ਚ ਪੁਲੀਸ ਦਾ ਭੈਅ ਪੈਦਾ ਕਰਨ ਦੇ ਮੰਤਵ ਨਾਲ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ। ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਡੀ.ਐੱਸ.ਪੀ. ਗੁਰਦੇਵ ਸਿੰਘ ਨੇ ਕਿਹਾ ਕਿ ਪੰਜਾਬ ਪੁਲੀਸ ਲੋਕ ਸਭਾ ਚੋਣਾਂ ਨੂੰ ਭੈਅ ਮੁਕਤ ਨੇਪਰੇ ਚਾੜ੍ਹਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਮਾੜੇ ਅਨਸਰ ਨੂੰ ਫੜਕਣ ਨਹੀਂ ਦਿੱਤਾ ਜਾਵੇਗਾ। ਲੋਕ ਭੈਅ ਮੁਕਤ ਹੋ ਕੇ ਆਪਣੇ ਤਿਉਹਾਰ ਵੀ ਮਨਾਉਣ ‘ਤੇ ਚੋਣ ਪ੍ਰ‌ਕਿਰਿਆ ’ਚ ਵੀ ਭਾਗ ਲੈਣ। ਇਹ ਫਲੈਗ ਮਾਰਚ ਕਾਲਜ ਚੌਕ ਤੋਂ ਸ਼ੁਰੂ ਹੋ ਕੇ ਦਿੱਲੀ ਦਰਵਾਜ਼ਾ, ਛੋਟਾ ਚੌਕ, ਸਰਾਫ਼ਾ ਬਾਜ਼ਾਰ, ਪਿੱਪਲ ਵਾਲਾ ਚੌਕ, ਕੂਲਰ ਚੌਕ, ਲਾਲ ਬਾਜ਼ਾਰ, ਸਰਹਿੰਦੀ ਦਰਵਾਜ਼ਾ , ਜਰਗ ਚੌਕ , ਜਮਾਲਪੁਰਾ ਤੇ ਕਿਲ੍ਹਾ ਰਹਿਮਤਗੜ੍ਹ ਹੁੰਦੇ ਹੋਏ ਪੁਲੀਸ ਲਾਈਨ ਸਮਾਪਤ ਹੋਇਆ। ਮਾਰਚ ਵਿੱਚ ਥਾਣਾ ਸ਼ਹਿਰੀ -1 ਅਤੇ ਥਾਣਾ ਸ਼ਹਿਰੀ-2 ਦੀ ਪੁਲੀਸ ਦੇ ਨਾਲ-ਨਾਲ ਅਰਧ ਸੁਰੱਖਿਆ ਬਲ ਵੀ ਮੌਜੂਦ ਸਨ।

Advertisement
Author Image

joginder kumar

View all posts

Advertisement
Advertisement
×