For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਸਿਆਸੀ ਧਿਰਾਂ ਦੇ ਪ੍ਰਚਾਰ ’ਚੋਂ ਸੂਬਾਈ ਮੁੱਦੇ ਗਾਇਬ

11:47 AM May 01, 2024 IST
ਲੋਕ ਸਭਾ ਚੋਣਾਂ  ਸਿਆਸੀ ਧਿਰਾਂ ਦੇ ਪ੍ਰਚਾਰ ’ਚੋਂ ਸੂਬਾਈ ਮੁੱਦੇ ਗਾਇਬ
ਕਿਸਾਨੀ ਮੰਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਸੁੱਖ ਗਿੱਲ ਤੇ ਹੋਰ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਅਪਰੈਲ
ਸੂਬੇ ਵਿੱਚ ਲੋਕ ਸਭਾ ਚੋਣਾਂ ਲਈ ਸਿਆਸੀ ਧਿਰਾਂ ਵੱਲੋਂ ਪ੍ਰਚਾਰ ਦੌਰਾਨ ਪੰਜਾਬ ਨਾਲ ਸਬੰਧਤ ਰਿਵਾਇਤੀ ਮੁੱਦੇ ਗਾਇਬ ਹਨ। ਕਿਸਾਨ ਆਪਣੀ ਕਣਕ ਦੀ ਫ਼ਸਲ ਮੰਡੀਆਂ ਵਿਚ ਵੇਚਣ ਲਈ ਖ਼ੁਆਰ ਹੋ ਰਹੇ ਹਨ। ਕਿਸਾਨਾਂ ਦੀ ਮੁੱਖ ਫ਼ਸਲ ਕਣਕ ਦਾ ਸੀਜ਼ਨ ਤੋਂ ਇਲਾਵਾ ਗਰਮੀ ਦਾ ਸਿੱਧਾ ਅਸਰ ਵੋਟਾਂ ਮੰਗਣ ਆਏ ਲੀਡਰਾਂ ’ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਸੂਬੇ ’ਚ ਕਿਸਾਨ ਐੱਮਐੱਸਪੀ ਲਈ ਅੰਦੋਲਨ ਕਰ ਰਹੇ ਹਨ। ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਡਾ. ਸਵਾਮੀਨਾਥਨ ਦੀਆਂ ਸਿਫ਼ਾਰਸਾਂ ਨੂੰ ਲਾਗੂ ਨਹੀਂ ਕੀਤਾ। ਪੰਜਾਬ ਦੇ ਹੋਰ ਮੁੱਦਿਆਂ ਉੱਤੇ ਵੀ ਸਿਆਸੀ ਧਿਰਾਂ ਚੁੱਪ ਹਨ। ਕਿਸਾਨੀ ਅੰਦੋਲਨ ਕਾਰਨ ਭਾਜਪਾ ਉਮੀਦਵਾਰਾਂ ਨੂੰ ਜਿਥੇ ਕਿਸਾਨਾਂ ਦੇ ਰੋਹ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹਾਕਮ ਧਿਰ ਦੀਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਤਕਰੀਰਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ। ਸੂਬੇ ਵਿਚ ਉਨ੍ਹਾਂ ਦੀ ਕਿਤੇ ਵੀ ਚੋਣ ਰੈਲੀ ਹੋਵੇ ਉਹ ਆਪਣੇ ਅੰਦਾਜ਼ ਵਿਚ ਟੋਟਕਿਆਂ ਨਾਲ ਲੋਕਾਂ ਨੂੰ ਕੀਲ ਰਹੇ ਹਨ। ਸੋਸ਼ਲ ਮੀਡੀਆ ’ਤੇ ਵੀ ਕਾਫੀ ਹੁੰਗਾਰਾ ਮਿਲਦਾ ਹੈ ਪਰ ਹਾਕਮ ਧਿਰ ਹੀ ਨਹੀਂ ਦੂਜੀਆਂ ਸਾਰੀਆਂ ਸਿਆਸੀ ਧਿਰਾਂ ਵੱਲੋਂ ਪ੍ਰਚਾਰ ਦੌਰਾਨ ਉਨ੍ਹਾਂ ਦੇ ਭਾਸ਼ਨ ਵਿਚ ਪੰਜਾਬ ਨਾਲ ਸਬੰਧਤ ਰਵਾਇਤੀ ਮੁੱਦੇ ਪੂਰੀ ਤਰ੍ਹਾਂ ਗਾਇਬ ਹਨ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਵੱਲ ਵਧ ਰਿਹਾ ਹੈ। ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ, ਕਿਸਾਨਾਂ ਦੀਆਂ ਫ਼ਸਲਾਂ ਦੀ ਐੱਮਐੱਸਪੀ, ਡਾ.ਸਵਾਮੀ ਨਾਥਨ ਰਿਪੋਰਟ, ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ,ਰ ੁਜ਼ਗਾਰ ਦੇ ਸੰਕਟ ਦੇ ਕਾਰਨ ਨੌਜਵਾਨਾਂ ਵਿਚ ਪਰਵਾਸ ਦਾ ਰੁਝਾਨ, ਬੇਰੁਜ਼ਗਾਰੀ ਕਾਰਨ ਨੌਜਵਾਨਾਂ ਅੰਦਰ ਬੇਚੈਨੀ, ‘ਅਗਨੀਪਥ’ ਯੋਜਨਾ, ਜਿਵੇਂ ਚੰਡੀਗੜ੍ਹ ਪੰਜਾਬ ਨੂੰ ਮਿਲੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸਾਮਲ ਕੀਤੇ ਜਾਣ ਅਤੇ ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ ਕਿਧਰੇ ਵੀ ਸੁਣਾਈ ਨਹੀਂ ਦੇ ਰਿਹਾ। ਪਰਚਾਰ ਦੌਰਾਨ ਲੀਡਰ ਆਪਣੀ ਹੀ ਗੱਲ ਆਖ ਰਹੇ ਹਨ ਪਰ ਉਹ ਅਵਾਮ ਦੀ ਸੁਣਨ ਲਈ ਤਿਆਰ ਨਹੀਂ। ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਕਿਸਾਨਾਂ ਦੀ ਪ੍ਰਮੁੱਖ ਮੰਗ ਐਮਐਸਪੀ ’ਤੇ ਗਾਰੰਟੀ ਦਿੰਦਾ ਕਾਨੂੰਨ ਬਣਾਉਣ ਦਾ ਮੁੱਦਾ ਗਾਇਬ ਹੈ, ਜੋ ਅਤਿ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਐਮਐਸਪੀ ਦੀ ਪੂਰੀ ਵਕਾਲਤ ਕਰਦੇ ਸਨ, ਅੱਜ ਇਸ ਮੁੱਦੇ ’ਚ ਚੁੱਪ ਵੱਟੀ ਬੈਠੇ ਹਨ। ਉਨ੍ਹਾਂ ਕਿਹਾ ਕਿ ਡਾ. ਸਵਾਮੀਨਾਥਨ ਦੇ ਫਾਰਮੁਲੇ ਅਨੁਸਾਰ ਜੇ ਕਿਸਾਨਾਂ ਨੂੰ ਐਮਐਸਪੀ ਮਿਲਦੀ ਹੈ ਤਾਂ ਸੰਕਟ ’ਚ ਘਿਰੀ ਕਿਸਾਨੀ ਆਪਣੇ ਪੈਰਾ ’ਤੇ ਹੋ ਸਕਦੀ

Advertisement

Advertisement
Author Image

Advertisement
Advertisement
×