ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕ ਸਭਾ ਚੋਣਾਂ ਨਿਰਪੱਖ ਨਹੀਂ ਪਰ ਫਿਰ ਵੀ ‘ਇੰਡੀਆ’ ਗੱਠਜੋੜ ਸਪੱਸ਼ਟ ਬਹੁਮਤ ਹਾਸਲ ਕਰੇਗਾ: ਜੈਰਾਮ ਰਮੇਸ਼

08:46 AM Apr 07, 2024 IST
ਲੋਕ ਸਭਾ ਚੋਣਾਂ ਨਿਰਪੱਖ ਨਹੀਂ ਪਰ ਫਿਰ ਵੀ ‘ਇੰਡੀਆ’ ਗੱਠਜੋੜ ਸਪੱਸ਼ਟ ਬਹੁਮਤ ਹਾਸਲ ਕਰੇਗਾ: ਜੈਰਾਮ ਰਮੇਸ਼

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਪਰੈਲ
ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ‘ਨਿਰਪੱਖ ਨਹੀਂ’ ਹਨ ਅਤੇ ਇਸ ਵਿੱਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ‘ਇੰਡੀਆ’ ਗੱਠਜੋੜ ਆਪਣੇ ‘‘ਪੰਜ ਨਿਆਏ, 25 ਗਾਰੰਟੀਆਂ’’ ਨੂੰ ਮਿਲ ਰਹੇ ਲੋਕਾਂ ਦੇ ਹੁੰਗਾਰੇ ਸਦਕਾ ਚੋਣਾਂ ’ਚ ਬਹੁਮਤ ਹਾਸਲ ਕਰੇਗਾ। ਉਨ੍ਹਾਂ ਇਹ ਵੀ ਆਖਿਆ ਕਿ ਲੋਕ ਚੋਣਾਂ ਦੀ ‘‘ਸੁਤੰਤਰਤਾ ਅਤੇ ਨਿਰਪੱਖਤਾ’’ ਖਤਮ ਕਰਨ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਕਾਰ ਦੇਣਗੇ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਅੰਦਰਖਾਤੇ ‘ਬਹੁਤ ਹੋਇਆ 10 ਸਾਲ ਅਨਿਆਂ ਕਾਲ’ ਦੀ ਲਹਿਰ ਹੈ। ਜੈਰਾਮ ਰਮੇਸ਼ ਨੇ ਦੇਸ਼ ਨੂੰ ‘ਨਵਾਂ ਭਾਰਤ’ ਦੱਸਣ ਵਾਲੀਆਂ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀਆਂ ਹਾਲੀਆ ਟਿੱਪਣੀਆਂ ਨੂੰ ਲੈ ਕੇ ਵੀ ਨਿਸ਼ਾਨਾ ਵੀ ਸੇਧਿਆ। ਉਨ੍ਹਾਂ ਆਖਿਆ ਕਿ ਇਹ ‘ਧਿਆਨ ਭਟਕਾਉਣ ਵਾਲੀ ਰਣਨੀਤੀ’ ਹੈ ਜਿਸ ਦਾ ਮਕਸਦ ਕਾਂਗਰਸ ਦੇ ‘ਪੰਜ ਨਿਆਏ, ਪੱਚੀਸ ਗਾਰੰਟੀ’ ਅਤੇ ਮੈਨੀਫੈਸਟੋ ਤੋਂ ਧਿਆਨ ਹਟਾਉਣਾ ਹੈ। ਚੋਣਾਂ ਦੀ ਨਿਰਪੱਖਤਾ ਬਾਰੇ ਸਵਾਲ ’ਤੇ ਜੈਰਾਮ ਰਮੇਸ਼ ਨੇ ਆਖਿਆ, ‘‘ਵਿਰੋਧੀ ਪਾਰਟੀਆਂ ਖ਼ਿਲਾਫ਼ ਕਾਰਵਾਈ ਨੂੰ ਦੇਖਦਿਆਂ ਇਹ ਚੋਣਾਂ ਨਿਰਪੱਖ ਨਹੀਂ ਹਨ ਪਰ ਇਸ ਦੇ ਬਾਵਜੂਦ ਸਾਡਾ ਮੰਨਣਾ ਹੈ ਕਿ ‘‘ਪੰਜ ਨਿਆਏ’’ ਨੂੰ ਲੋਕਾਂ ਦੀ ਪ੍ਰਤੀਕਿਰਿਆ ਕਾਰਨ ‘‘ਇੰਡੀਆ ਗੱਠਜੋੜ’’ ਨੂੰ ਸਪੱਸ਼ਟ ਬਹੁਮਤ ਹਾਸਲ ਹੋਵੇਗਾ।’’ -ਪੀਟੀਆਈ

Advertisement

Advertisement