For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਮੌਕ ਡਰਿੱਲ

09:55 AM Apr 09, 2024 IST
ਲੋਕ ਸਭਾ ਚੋਣਾਂ  ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਮੌਕ ਡਰਿੱਲ
ਪੁਲੀਸ ਵੱਲੋਂ ਕੀਤੀ ਗਈ ਮੌਕ ਡਰਿੱਲ ਵਿੱਚ ਹਿੱਸਾ ਲੈ ਰਹੇ ਮੁਲਾਜ਼ਮ।
Advertisement

ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਅਪਰੈਲ
ਆਉਣ ਵਾਲੀਆਂ ਆਮ ਚੋਣਾਂ ਲਈ ਆਪਣੀਆਂ ਤਿਆਰੀਆਂ ਦੀ ਜਾਂਚ ਕਰਨ ਲਈ ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਇੱਕ ਮੌਕ ਡਰਿੱਲ ਕੀਤੀ ਗਈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਸ ਅਭਿਆਸ ਦਾ ਉਦੇਸ਼ ਆਉਣ ਵਾਲੀਆਂ ਚੋਣਾਂ ਲਈ ਪੁਲੀਸ ਫੋਰਸ ਦੀ ਤਿਆਰੀ ਦਾ ਮੁਲਾਂਕਣ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹਾ ਕੰਟਰੋਲ ਰੂਮ ਜਲੰਧਰ ਰਾਹੀਂ ਭੇਜੇ ਸੁਨੇਹਿਆਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਇੱਕ ਪਲਾਨ ਤਿਆਰ ਕੀਤਾ ਗਿਆ। ਉਨ੍ਾਂ ਦੱਸਿਆ ਕਿ ਦੁਪਹਿਰ 12:30 ਵਜੇ ਦੇ ਕਰੀਬ, ਜਲੰਧਰ ਦੇ ਪੁਲੀਸ ਕੰਟਰੋਲ ਰੂਮ ਰਾਹੀਂ ਇੱਕ ਬੈਗ ਖੋਹਣ ਦਾ ਇੱਕ ਕਾਲਪਨਿਕ ਮੈਸੇਜ ਕੀਤਾ ਗਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਅਭਿਆਸ ਦੀ ਨਿਗਰਾਨੀ ਏਡੀਸੀਪੀ 99 ਆਦਿੱਤਿਆ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਜਿਵੇਂ ਜੋਤੀ ਚੌਕ, ਵਰਕਸ਼ਾਪ ਚੌਕ, ਗੁਲਾਬ ਦੇਵੀ ਰੋਡ, ਨਕੋਦਰ ਚੌਕ, ਫੁੱਟਬਾਲ ਚੌਕ, ਕਪੂਰਥਲਾ ਚੌਕ ਨੂੰ ਸੰਦੇਸ਼ ਤੋਂ ਬਾਅਦ ਰੈੱਡ ਅਲਰਟ ਕਰ ਦਿੱਤਾ ਗਿਆ। ਸ੍ਰੀ ਸ਼ਰਮਾ ਨੇ ਦੱਸਿਆ ਕਿ ਏ.ਸੀ.ਪੀਜ਼ ਬਰਜਿੰਦਰ ਸਿੰਘ ਅਤੇ ਨਿਰਮਲ ਸਿੰਘ ਸਮੇਤ ਵਿਸ਼ੇਸ਼ ਅਧਿਕਾਰੀਆਂ ਨੂੰ ਕ੍ਰਮਵਾਰ ਕਪੂਰਥਲਾ ਚੌਕ ਅਤੇ ਜੋਤੀ ਚੌਕ ਵਰਗੇ ਨਿਰਧਾਰਤ ਪੁਆਇੰਟਾਂ ਦੀ ਨਿਗਰਾਨੀ ਲਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋ ਘੰਟੇ ਦੀ ਕਾਰਵਾਈ ਦੌਰਾਨ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਇਹ ਅਭਿਆਸ ਜਲੰਧਰ ਪੁਲੀਸ ਕਮਿਸ਼ਨਰੇਟ ਦੀ ਚੋਣਾਂ ਵਰਗੇ ਨਾਜ਼ੁਕ ਸਮੇਂ ਦੌਰਾਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪੁਲੀਸ ਕਮਿਸ਼ਨਰ ਨੇ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲੀਸ ਦੀ ਵਚਨਬੱਧਤਾ ਨੂੰ ਦੁਹਰਾਇਆ।

Advertisement

ਹਥਿਆਰ ਬਰਾਮਦ, ਮੁਲਜ਼ਮ ਕਾਬੂ

ਜਲੰਧਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਤੇ ਨਸ਼ਾਂ ਤਸਕਰਾਂ ਖਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਡੀਐੱਸਪੀ ਸੁਮਿਤ ਸੂਦ ਅਤੇ ਆਦਮਪੁਰ ਥਾਣਾ ਮੁਖੀ ਇੰਸ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਆਦਮਪੁਰ ਪੁਲੀਸ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਪਾਸੋਂ ਇੱਕ ਦੇਸੀ ਪਿਸਤੌਲ, ਇੱਕ ਦੇਸੀ ਕੱਟਾ ਅਤੇ ਚਾਰ ਰੌਂਦ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਡਾ. ਅੰਕੁਰ ਗੁਪਤਾ ਐੱਸ.ਐੱਸ.ਪੀ. ਜਲੰਧਰ ਦਿਹਾਤੀ ਨੇ ਦੱਸਿਆ ਕਿ ਏ.ਐੱਸ.ਆਈ. ਜਗਦੀਪ ਸਿੰਘ ਵੱਲੋਂ ਸਮੇਤ ਪੁਲੀਸ ਪਾਰਟੀ ਵੱਲੋਂ ਗੁਪਤ ਸੂਚਨਾ ਮਿਲਣ ’ਤੇ ਨਹਿਰ ਦੀ ਪੁਲੀ ਖੁਰਦਪੁਰ ’ਤੇ ਵਿਸ਼ੇਸ਼ ਨਾਕੇਬੰਦੀ ਦੌਰਾਨ ਕਰਨ ਯਾਦਵ ਵਾਸੀ ਸ਼ੇਖਾਂ ਨੂੰ ਕਾਬੂ ਕਰ ਕੇ ਉਸ ਕੋਲੋਂ ਇੱਕ ਦੇਸੀ ਪਿਸਤੌਲ 7.65 ਸਮੇਤ ਚਾਰ ਰੌਂਦ ਬਰਾਮਦ ਹੋਣ ਕੀਤੇ ਹਨ। ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਉਸਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸਦਾ 2 ਦਿਨ ਦਾ ਰਿਮਾਂਡ ਲੈਕੇ ਉਸਦੀ ਤੋਂ ਗਹਿਰੀ ਪੁੱਛ ਪੜਤਾਲ ਕਰਨ ਬਾਅਦ ਉਸਦੀ ਨਿਸ਼ਾਨਦੇਹੀ ’ਤੇ ਪਿੰਡਾ ਕਾਲੜਾ ਤੋਂ ਇੱਕ ਹੋਰ ਦੇਸੀ ਕੱਟਾ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਤਿੰਨ ਕੇਸ ਪਹਿਲਾਂ ਵੀ ਦਰਜ ਹਨ। -ਪੱਤਰ ਪ੍ਰੇਰਕ

ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਫਲੈਗ ਮਾਰਚ

ਪਠਾਨਕੋਟ: ਚੋਣਾਂ ਦੌਰਾਨ ਆਮ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਦਿਵਾਉਣ ਲਈ ਅੱਜ ਪੁਲੀਸ ਵੱਲੋਂ ਇੱਥੇ ਸ਼ਾਮ ਨੂੰ ਫਲੈਗ ਮਾਰਚ ਐੱਸਪੀ ਹੈੱਡਕੁਆਰਟਰ ਗੁਰਬਾਜ਼ ਸਿੰਘ ਦੀ ਅਗਵਾਈ ਹੇਠ ਕੱਢਿਆ ਗਿਆ। ਇਸ ਤੋਂ ਇਲਾਵਾ ਡੀਐੱਸਪੀ ਲਖਵਿੰਦਰ ਸਿੰਘ ਰੰਧਾਵਾ, ਡੀਐਸਪੀ ਹਰਕ੍ਰਿਸ਼ਨ, ਡਿਵੀਜ਼ਨ ਨੰਬਰ-1 ਅਤੇ 2 ਦੇ ਥਾਣਾ ਮੁਖੀ, ਟਰੈਫਿਕ ਇੰਚਾਰਜ, ਪੀਸੀਆਰ ਦਸਤੇ ਅਤੇ ਪੁਲੀਸ ਜਵਾਨ ਵੀ ਸ਼ਾਮਲ ਹੋਏ। ਇਹ ਫਲੈਗ ਮਾਰਚ ਪੁਲੀਸ ਲਾਈਨ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ, ਬਾਈਪਾਸ, ਸਿੰਬਲ ਚੌਂਕ, ਡਲਹੌਜ਼ੀ ਰੋਡ, ਗਾੜੀ ਅਹਾਤਾ ਚੌਂਕ, ਲਾਈਟਾਂ ਵਾਲਾ ਚੌਂਕ, ਵਾਲਮੀਕ ਚੌਕ ਦੇ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਬੱਸ ਸਟੈਂਡ ਤੇ ਪੁੱਜ ਕੇ ਸਮਾਪਤ ਹੋਇਆ। -ਪੱਤਰ ਪ੍ਰੇਰਕ

Advertisement
Author Image

Advertisement
Advertisement
×