ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਸਭਾ ਚੋਣਾਂ: ਮਨਮੋਹਨ ਸਿੰਘ, ਅੰਸਾਰੀ, ਅਡਵਾਨੀ ਤੇ ਜੋਸ਼ੀ ਨੇ ਪਾਈ ਵੋਟ

08:52 AM May 19, 2024 IST
ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਅਤੇ ਗੁਰਸ਼ਰਨ ਕੌਰ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗਿਆ ਸਿਆਹੀ ਦਾ ਨਿਸ਼ਾਨ ਦਿਖਾਉਂਦੇ ਹੋਏ । ਵੋਟ ਪਾਉਣ ਮੌਕੇ ਐੱਲ ਕੇ ਅਡਵਾਨੀ । -ਫੋਟੋ: ਪੀਟੀਆਈ

ਨਵੀਂ ਦਿੱਲੀ, 18 ਮਈ
ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਉਪ ਪ੍ਰਧਾਨ ਮੰਤਰੀ ਐੱਲ.ਕੇ. ਅਡਵਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਾ ਇਸਤੇਮਾਲ ਕਰਦਿਆਂ ਆਪੋ-ਆਪਣੀ ਵੋਟ ਪਾਈ। ਇਹ ਜਾਣਕਾਰੀ ਦਿੱਲੀ ਚੋਣ ਕਮਿਸ਼ਨ ਨੇ ਦਿੱਤੀ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਵੀਰਵਾਰ ਨੂੰ ਬਜ਼ੁਰਗ ਵੋਟਰਾਂ ਅਤੇ ਦਿਵਿਆਂਗਾਂ ਲਈ ਘਰੋਂ ਵੋਟ ਪਾਉਣ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਸਹੂਲਤ 24 ਮਈ ਤੱਕ ਜਾਰੀ ਰਹੇਗੀ। ਦਫ਼ਤਰ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਘਰੋਂ ਵੋਟ ਪਾਉਣ ਦੀ ਸਹੂਲਤ ਦਾ ਫਾਇਦਾ ਉਠਾਉਂਦੇ ਹੋਏ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਰੇ ਸੱਤ ਸੰਸਦੀ ਹਲਕਿਆਂ ਵਿੱਚੋਂ 1409 ਵੋਟਰਾਂ ਨੇ ਆਪਣੇ ਘਰੋਂ ਹੀ ਆਪਣੀਆਂ ਵੋਟਾਂ ਪਾਈਆਂ। ਪੱਛਮੀ ਦਿੱਲੀ ਹਲਕੇ ਵਿੱਚ ਸਭ ਤੋਂ ਵੱਧ 348 ਵੋਟਰਾਂ ਨੇ ਇਸ ਸਹੂਲਤ ਦਾ ਲਾਹਾ ਲੈਂਦਿਆਂ ਆਪਣੀਆਂ ਵੋਟਾਂ ਪਾਈਆਂ। ਇਨ੍ਹਾਂ ਵਿੱਚੋਂ 299 ਬਜ਼ੁਰਗ ਵੋਟਰ ਸਨ। ਮੁੱਖ ਚੋਣ ਅਧਿਕਾਰੀ ਮੁਤਾਬਕ ਦੂਜਾ ਦਿਨ ਖ਼ਤਮ ਹੋਣ ਤੱਕ 2956 ਵੋਟਰਾਂ ਨੇ ਘਰੋਂ ਵੋਟ ਪਾਉਣ ਦੀ ਸਹੂਲਤ ਦਾ ਲਾਹਾ ਲਿਆ। ਦਫ਼ਤਰ ਨੇ ਕਿਹਾ, ‘‘ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਇਸ ਸਹੂਲਤ ਦਾ ਜਾਇਜ਼ਾ ਲੈਂਦੇ ਹੋਏ 17 ਮਈ ਨੂੰ ਨਵੀਂ ਦਿੱਲੀ ਸੰਸਦੀ ਹਲਕੇ ਤੋਂ ਸਫ਼ਲਤਾਪੂਰਵਕ ਆਪੋ-ਆਪਣੀ ਵੋਟ ਭੁਗਤਾਈ।’’ ਉਨ੍ਹਾਂ ਕਿਹਾ ਕਿ ਸਾਬਕਾ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਨੇ ਵੀਰਵਾਰ ਨੂੰ ਆਪਣੀ ਵੋਟ ਪਾਈ। ਸੂਤਰਾਂ ਮੁਤਾਬਕ ਸਾਬਕਾ ਉਪ ਪ੍ਰਧਾਨ ਮੰਤਰੀ ਐੱਲ.ਕੇ. ਅਡਵਾਨੀ ਨੇ ਅੱਜ ਆਪਣੀ ਵੋਟ ਪਾਈ।
ਪਹਿਲੇ ਦਿਨ 1482 ਵੋਟਰਾਂ ਨੇ ਇਸ ਸਹੂਲਤ ਦਾ ਲਾਹਾ ਲੈਂਦਿਆਂ ਆਪਣੇ ਘਰ ਤੋਂ ਵੋਟ ਪਾਈ। ਦਿੱਲੀ ਭਰ ਵਿੱਚ ਕੁੱਲ 5406 ਵੋਟਰਾਂ (ਬਜ਼ੁਰਗ ਵੋਟਰਾਂ ਤੇ ਦਿਵਿਆਂਗਾਂ) ਨੇ 2024 ਦੀਆਂ ਲੋਕ ਸਭਾ ਵੋਟਾਂ ਵਿੱਚ ਘਰੋਂ ਵੋਟ ਪਾਉਣ ਦੀ ਸਹੂਲਤ ਲੈਣ ਵਾਸਤੇ 12ਡੀ ਫਾਰਮ ਭਰੇ ਹਨ। ਇਸ ਨਵੀਂ ਪਹਿਲ ਨਾਲ ਬਜ਼ੁਰਗ ਵੋਟਰਾਂ ਅਤੇ ਦਿਵਿਆਂਗਾਂ ਦੀ ਚੋਣ ਪ੍ਰਕਿਰਿਆ ਵਿੱਚ ਆਸਾਨੀ ਤੇ ਮਾਣ ਨਾਲ ਸ਼ਮੂਲੀਅਤ ਯਕੀਨੀ ਬਣੇਗੀ। -ਪੀਟੀਆਈ

Advertisement

Advertisement
Advertisement