For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਪੰਜਾਬ, ਹਿਮਾਚਲ ਤੇ ਜੰਮੂ ਦੇ ਅਧਿਕਾਰੀਆਂ ਦੀ ਅੰਤਰਰਾਜੀ ਮੀਟਿੰਗ

10:36 AM Mar 31, 2024 IST
ਲੋਕ ਸਭਾ ਚੋਣਾਂ  ਪੰਜਾਬ  ਹਿਮਾਚਲ ਤੇ ਜੰਮੂ ਦੇ ਅਧਿਕਾਰੀਆਂ ਦੀ ਅੰਤਰਰਾਜੀ ਮੀਟਿੰਗ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਪਠਾਨਕੋਟ, 30 ਮਾਰਚ
ਲੋਕ ਸਭਾ ਚੋਣਾਂ ਸ਼ਾਂਤੀਪੂਰਵਕ ਅਤੇ ਨਿਰਪੱਖ ਕਰਵਾਉਣ ਸਬੰਧੀ ਅੱਜ ਮਾਧੋਪੁਰ ਵਿੱਚ ਪੰਜਾਬ, ਹਿਮਾਚਲ ਅਤੇ ਕਠੂਆ (ਜੰਮੂ) ਦੇ ਸੁਰੱਖਿਆ ਅਧਿਕਾਰੀਆਂ ਦੀ ਅੰਤਰਰਾਜੀ ਅਤੇ ਜ਼ਿਲ੍ਹਾ ਕੋ-ਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ (ਆਈਪੀਐੱਸ) ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਡੀਆਈਜੀ ਬੀਐੱਸਐੱਫ ਸੁਸ਼ਾਂਕ ਆਨੰਦ, ਜੰਮੂ ਰੇਂਜ ਦੇ ਡੀਆਈਜੀ ਸੁਨੀਲ ਗੁਪਤਾ, ਐੱਸਐੱਸਪੀ ਪਠਾਨਕੋਟ ਸੋਹੇਲ ਕਾਸਿਮ ਮੀਰ, ਬੀਐੱਸਐੱਫ ਦੀ 51 ਤੇ 121 ਬਟਾਲੀਅਨਾਂ ਦੇ ਕਮਾਂਡੈਂਟ, ਨੂਰਪੁਰ, ਚੰਬਾ, ਕਠੂਆ ਦੇ ਪੁਲੀਸ ਅਧਿਕਾਰੀ, ਆਰਮੀ ਅਧਿਕਾਰੀ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਮੁੱਖ ਰੂਪ ਵਿੱਚ ਸ਼ਾਮਲ ਹੋਏ।
ਡੀਆਈਜੀ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਚੋਣ ਕਮਿਸ਼ਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੰਮੂ, ਹਿਮਾਚਲ ਅਤੇ ਪੰਜਾਬ ਦੇ ਅੰਤਰ-ਰਾਜੀ ਜ਼ਿਲ੍ਹਿਆਂ ਦੀ ਇਹ ਵਿਸ਼ੇਸ਼ ਮੀਟਿੰਗ ਹੈ। ਇਸ ਵਿੱਚ ਚੋਣਾਂ ਸਮੇਂ ਆਪਸੀ ਤਾਲਮੇਲ ਮਜ਼ਬੂਤ ਕਰਨ ਲਈ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਭਗੌੜਿਆਂ, ਤਸਕਰਾਂ ਦੀਆਂ ਸੂਚੀਆਂ ਅਤੇ ਕਿਹੜੇ ਰੂਟਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋ ਸਕਦੀ ਹੈ, ਨੂੰ ਰੋਕਣ ਲਈ ਨਾਕੇ ਲਗਾਉਣ ਬਾਰੇ ਚਰਚਾ ਕੀਤੀ ਗਈ। ਇਹ ਵੀ ਫੈਸਲਾ ਲਿਆ ਗਿਆ ਕਿ ਪਠਾਨਕੋਟ ਅਤੇ ਨਾਲ ਲੱਗਦੇ ਕਠੂਆ ਅਤੇ ਹਿਮਾਚਲ ਦੇ ਜ਼ਿਲ੍ਹਾ ਪੁਲੀਸ ਮੁਖੀ ਸਾਂਝੇ ਤੌਰ ’ਤੇ ਦੌਰੇ ਕਰਕੇ ਅਜਿਹੇ ਸਥਾਨਾਂ ਦੀ ਚੈਕਿੰਗ ਕਰਨਗੇ, ਜਿੱਥੋਂ ਨਸ਼ੀਲੇ ਪਦਾਰਥ ਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਹੁੰਦੀ ਹੋਵੇ।

Advertisement

Advertisement
Author Image

sukhwinder singh

View all posts

Advertisement
Advertisement
×