For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਪੁਲੀਸ ਤੇ ਸੀਆਰਪੀਐੱਫ ਵੱਲੋਂ ਫਲੈਗ ਮਾਰਚ

08:53 AM Apr 09, 2024 IST
ਲੋਕ ਸਭਾ ਚੋਣਾਂ  ਪੁਲੀਸ ਤੇ ਸੀਆਰਪੀਐੱਫ ਵੱਲੋਂ ਫਲੈਗ ਮਾਰਚ
ਸ਼ਾਹਬਾਦ ਖੇਤਰ ਵਿੱਚ ਫਲੈਗ ਮਾਰਚ ਕਰਦੇ ਹੋਏ ਸੁਰੱਖਿਆ ਜਵਾਨ। -ਫੋਟੋ: ਸਤਨਾਮ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਅਪਰੈਲ
ਜ਼ਿਲ੍ਹਾ ਪੁਲੀਸ ਕਪਤਾਨ ਸੁਰਿੰਦਰ ਸਿੰਘ ਭੌਰੀਆ ਦੇ ਦਿਸ਼ਾ-ਨਿਰਦੇਸ਼ ਹੇਠ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਾਡਵਾ ਤੇ ਸ਼ਾਹਬਾਦ ਏਰੀਆ ਵਿੱਚ ਫਲੈਗ ਮਾਰਚ ਕੀਤਾ ਗਿਆ। ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲੀਸ ਟੀਮ, ਸੀਆਰਪੀਐੱਫ ਤੇ ਮਹਿਲਾ ਟੁਕੜੀ ਨੇ ਆਮ ਨਾਗਰਿਕਾਂ ਨੂੰ ਸਾਂਤੀਪੂਰਨ, ਨਿਰਪੱਖ ਤੇ ਸੁਤੰਤਰ ਰੂਪ ਨਾਲ ਚੋਣ ਪ੍ਰਕਿਰਿਆ ਵਿੱਚ ਪੁਲੀਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਪੁਲੀਸ ਦੇ ਤਰਜਮਾਨ ਨੇ ਦੱਸਿਆ ਕਿ 25 ਮਈ ਨੂੰ ਹਰਿਆਣਾ ਵਿਚ ਲੋਕ ਸਭਾ ਚੋਣਾਂ ਹਨ। ਇਸ ਸਬੰਧੀ ਹਰਿਆਣਾ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਹੈ। ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲੀਸ, ਸੀਆਰਪੀਐੱਫ ਤੇ ਮਹਿਲਾ ਪੁਲੀਸ ਜਵਾਨਾਂ ਨੇ ਮਿਲ ਕੇ ਲਾਡਵਾ ਤੇ ਸ਼ਾਹਬਾਦ ਵਿੱਚ ਫਲੈਗ ਮਾਰਚ ਕੀਤਾ। ਪੁਲੀਸ ਟੀਮਾਂ ਨੇ ਏਰੀਆ ਦੀਆਂ ਵੱਖ-ਵੱਖ ਗਲੀਆਂ, ਬਾਜ਼ਾਰਾਂ ਵਿੱਚ ਫਲੈਗ ਮਾਰਚ ਕੀਤਾ। ਪੁਲੀਸ ਨੇ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਦੇ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਵੋਟਰ ਕਿਸੇ ਦੇ ਬਹਿਕਾਵੇ ਵਿਚ ਨਾ ਆਉਣ ਤੇ ਲਾਲਚ ਦੇਣ ਵਾਲਿਆਂ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ।

Advertisement

ਰੱਤਾਖੇੜਾ ਵਿੱਚ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਰਤੀਆ (ਪੱਤਰ ਪ੍ਰੇਰਕ): ਵਧੀਕ ਡਿਪਟੀ ਕਮਿਸ਼ਨਰ ਅਤੇ ਨੋਡਲ ਅਫ਼ਸਰ ਰਾਹੁਲ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਰੱਤਾਖੇੜਾ ਵਿੱਚ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨੇ ਭਾਗ ਲਿਆ। ਬਲਾਕ ਪ੍ਰੋਗਰਾਮ ਮੈਨੇਜਰ ਨਰੇਸ਼ ਕੁਮਾਰ ਨੇ ਔਰਤਾਂ ਨੂੰ 100 ਫੀਸਦੀ ਵੋਟਿੰਗ ਲਈ ਪ੍ਰੇਰਿਤ ਕੀਤਾ। ਉਨ੍ਹਾਂ ਔਰਤਾਂ ਨੂੰ ਵੋਟ ਪਾਉਣ ਦੀ ਸਹੁੰ ਚੁਕਾਈ। ਉਨ੍ਹਾਂ ਕਿਹਾ ਕਿ ਵੋਟ ਇੱਕ ਤਿਉਹਾਰ ਵਾਂਗ ਹੈ ਜਿਸ ਵਿੱਚ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਨੂੰ ਕਿਸੇ ਕਿਸਮ ਦੀ ਮਦਦ ਦੀ ਲੋੜ ਹੈ ਤਾਂ ਉਹ ਹੈਲਪਲਾਈਨ ਨੰਬਰ 1950 ’ਤੇ ਸੰਪਰਕ ਕਰ ਸਕਦਾ ਹੈ।

ਵੋਟਰਾਂ ਨੂੰ ਆਪਣਾ ਵੋਟ ਦੇਸ਼ ਹਿੱਤ ਦੇਣ ਲਈ ਪ੍ਰੇਰਿਆ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਲਲਿਤ ਕਲਾ ਵਿਭਾਗ ਦੇ ਸਹਿਯੋਗ ਨਾਲ ਆਰੀਆ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਨੇ ਪਿੰਡ ਅਜਰਾਣਾ ਕਲਾਂ ਵਿੱਚ ਨਸ਼ਾ ਵਿਰੋਧੀ ਤੇ ਵੋਟਰ ਜਾਗਰੂਕਤਾ ਮੁਹਿੰਮ ਚਲਾਈ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਇਸ ਕਾਰਜ ਲਈ ਸਭ ਦਾ ਧੰਨਵਾਦ ਕਰਦਿਆਂ ਐੱਨਸੀਸੀ ਅਫਸਰ ਲੈਫਟੀਨੈਂਟ ਡਾ. ਜੋਤੀ ਸ਼ਰਮਾ ਦੀ ਕੁਸ਼ਲ ਅਗਵਾਈ ਵਿਚ ਕਾਲਜ ਦੀਆਂ 30 ਵਿਦਿਆਰਥਣਾਂ ਨੂੰ ਇਸ ਮੁਹਿੰਮ ਲਈ ਪਿੰਡ ਅਜਰਾਣਾ ਕਲਾਂ ਰਵਾਨਾ ਕੀਤਾ। ਪਿੰਡ ਦੀ ਸਰਪੰਚ ਅੰਜੂ ਦੇਵੀ ਤੇ ਉਨ੍ਹਾਂ ਦੇ ਪਤੀ ਭੂਸ਼ਣ ਲਾਲ ਨੇ ਸਾਰਿਆਂ ਦਾ ਸਵਾਗਤ ਕੀਤਾ। ਡਾ. ਜੋਤੀ ਸ਼ਰਮਾ ਤੇ ਵਿਦਿਆਰਥਣਾਂ ਨੇ ਪਿੰਡ ਦੇ ਲੋਕਾਂ ਨੂੰ ਨਸ਼ਾ ਨਾ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਵਿਦਿਆਰਥਣਾਂ ਨੇ ਵੋਟਰਾਂ ਨੂੰ ਆਪਣਾ ਵੋਟ ਦੇਸ਼ ਹਿੱਤ ਦੇਣ ਲਈ ਪ੍ਰੇਰਿਆ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਸਭ ਨੂੰ ਵੋਟ ਪਾਉਣਾ ਲਾਜ਼ਮੀ ਹੈ ਤੇ ਚੰਗੇ ਵਿਅਕਤੀ ਨੂੰ ਚੁਣਨਾ ਹੀ ਸਾਡਾ ਅਧਿਕਾਰ ਹੈ।

Advertisement
Author Image

joginder kumar

View all posts

Advertisement
Advertisement
×