For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਜਮਹੂਰੀਅਤ ਨੂੰ ਬਚਾਉਣ ਦੀ ਲੜਾਈ: ਟੀਨੂ

06:46 AM May 09, 2024 IST
ਲੋਕ ਸਭਾ ਚੋਣਾਂ ਜਮਹੂਰੀਅਤ ਨੂੰ ਬਚਾਉਣ ਦੀ ਲੜਾਈ  ਟੀਨੂ
ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂ। -ਫੋਟੋ: ਮਲਕੀਅਤ ਸਿੰਘ
Advertisement

ਪਾਲ ਸਿੰਘ ਨੌਲੀ
ਜਲੰਧਰ, 8 ਮਈ
ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਵੱਖ-ਵੱਖ ਥਾਵਾਂ ’ਤੇ ਸੰਬੋਧਨ ਕਰਦੇ ਹੋਏ ਕਿਹਾ ਕਿ 2024 ਦੀਆਂ ਹੋ ਰਹੀਆਂ ਲੋਕ ਸਭਾ ਦੀਆਂ ਚੋਣਾਂ ਲੋਕਤੰਤਰ ਨੂੰ ਬਚਾਉਣ ਲਈ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 2024 ਦੀਆਂ ਚੋਣਾਂ ਦੇਸ਼ ਦੇ ਇਤਿਹਾਸ ਵਿੱਚ ਸਦਾ ਲਈ ਦਰਜ ਰਹਿਣਗੀਆਂ ਕਿਉਂਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੇਸ਼ ਦੀ ਰਾਜਨੀਤੀ ਸਦਾ ਲਈ ਬਦਲ ਜਾਵੇਗੀ। ਪਵਨ ਟੀਨੂ ਨੇ ਦੁਹਰਾਇਆ ਕਿ ‘‘ਇਹ ਚੋਣਾਂ ਸਧਾਰਨ ਨਹੀਂ ਹਨ’’ ਅਤੇ ਲੋਕਾਂ ਅੱਗੇ ਇੱਕ ਜੂਨ ਨੂੰ ਵਧ ਚੜ੍ਹ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ। ਪਵਨ ਟੀਨੂ ਨੇ ਕਿਹਾ ਕਿ ਤਿੰਨ ਗੇੜਾਂ ਦੀਆਂ ਪਈਆਂ ਵੋਟਾਂ `ਚ ਸਪੱਸ਼ਟ ਹੋ ਗਿਆ ਹੈ ਕਿ ਲੋਕ ਵੋਟਾਂ ਪਾਉਣ ਲੲ ਘੱਟ ਨਿਕਲ ਰਹੇ ਹਨ। ਉਨ੍ਹਾਂ ਇਹ ਰੁਝਾਨ ਨੂੰ ਤੋੜਨ ਅਤੇ ਆਖਰੀ ਗੇੜ ਦੀਆਂ ਚੋਣਾਂ ਦੌਰਾਨ ਵੋਟਾਂ ਪਾਉਣ ਦੇ ਨਵੇਂ ਰਿਕਾਰਡ ਸਥਾਪਿਤ ਕੀਤੇ ਜਾਣ।
‘ਆਪ’ ਉਮੀਦਵਾਰ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਚੋਣਾਂ ਅਸਲ ਵਿੱਚ ਦੋ ਧਿਰਾਂ ਵਿੱਚ ਹੋ ਰਹੀਆਂ ਹਨ। ਇੱਕ ਧਿਰ ਦੇਸ਼ ਦੇ ਸੰਵਿਧਾਨ ਨੂੰ ਹੀ ਖਤਮ ਕਰਨਾ ਚਹੁੰਦੀ ਹੈ ਜਦ ਕਿ ਦੂਜੀ ਧਿਰ ਉਹ ਹੈ ਜੋ ਬਰਾਬਰੀ ਅਤੇ ਹੋਰਨਾਂ ਮਨੁੱਖੀ ਹੱਕਾਂ ਦੀ ਜਾਮਨੀ ਦਿੰਦੇ ਸੰਵਿਧਾਨ ਦੀ ਪਹਿਰੇਦਾਰ ਹੈ।
ਪਵਨ ਟੀਨੂ ਨੇ ਜਲੰਧਰ ਛਾਉਣੀ ਅਸੰਬਲੀ ਹਲਕੇ ਦੇ ਪਿੰਡਾਂ ਸਮਰਾਏ, ਭੋਡੇ ਸਪਰਾਏ, ਖੁਸਰੋਪੁਰ, ਗੜ੍ਹਾ, ਖਾਂਬਰਾ ਤੇ ਹੋਰਨਾਂ ਥਾਵਾਂ `ਤੇ ਵੱਡੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਆਰ.ਐਸ.ਐਸ. ਦਾ ਕੰਮ ਕਰਨ ਦਾ ਤਰੀਕਾ ਬੜਾ ਅਜੀਬ ਹੈ ਉਸ ਦੇ ਆਗੂ ਉਪਰੋਂ-ਉਪਰੋਂ ਸੰਵਿਧਾਨ ਦੇ ਹੱਕ ਵਿੱਚ ਗੱਲਾਂ ਕਰਦੇ ਹਨ ਪਰ ਅੰਦਰੋ-ਅੰਦਰੀ ਸੰਵਿਧਾਨਕ ਅਦਾਰਿਆਂ ਨੂੰ ਕਮਜ਼ੋਰ ਕਰੀ ਜਾ ਰਹੇ ਹਨ।
ਉਨ੍ਹਾਂ ਆਖਿਆ ਨੇ ਕਿਹਾ ਕਿ ਦੇਸ਼ ਵਿੱਚ ਵੱਡੇ ਪੱਧਰ ’ਤੇ ਨਿੱਜੀਕਰਨ ਹੋਇਆ ਹੈ ਉਸ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ ਤੇ ਪੰਜਾਬ ਵੀ ਇਸ ਤੋਂ ਅਣਛੂਹਿਆ ਨਹੀਂ ਰਿਹਾ ਅਤੇ ਦੱਸਿਆ ਕਿ ਇਸ ਤਰ੍ਹਾਂ ਦੇ ਗੰਭੀਰ ਸਮਾਜਿਕ ਮੁੱਦੇ ਪਾਰਲੀਮੈਂਟ ਵਿੱਚ ਉਠਾਏ ਨਹੀਂ ਜਾਂਦੇ। ਉਨ੍ਹਾਂ ਦਾਅਵਾ ਕੀਤਾ ਕਿ ਸੰਵਿਧਾਨ ਦੀ ਪਹਿਰੇਦਾਰੀ ਵਿੱਚ ਆਮ ਆਦਮੀ ਪਾਰਟੀ ਦੇ ਸੰਘਰਸ਼ ਤੋਂ ਭਾਜਪਾ ਡਰੀ ਹੋਈ ਹੈ।

Advertisement

ਮੁੱਖ ਮੰਤਰੀ ਮਾਨ ਸ਼ਾਹਕੋਟ ’ਚ ਅੱਜ ਕਰਨਗੇ ਰੋਡ ਸ਼ੋਅ

ਸ਼ਾਹਕੋਟ (ਪੱਤਰ ਪ੍ਰੇਰਕ): ‘ਆਪ’ ਦੇ ਹਲਕਾ ਸ਼ਾਹਕੋਟ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਆਮ ਆਦਮੀ ਪਾਰਟੀ ’ਚ ਕੋਈ ਧੜੇਬੰਦੀ ਨਹੀਂ ਹੈ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਇੱਕਜੁਟਤਾ ਨਾਲ ਚਲਾਈ ਜਾ ਰਹੀ ਹੈ। ਪਿੰਦਰ ਪੰਡੋਰੀ ਨੇ ਇੱਥੇ ਚੋਣ ਦਫਤਰ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੇਂ ਕੋਈ ਵੀ ਪਾਰਟੀ ਵਰਕਰ ਨਾਰਾਜ਼ ਨਹੀਂ ਹੈ ਅਤੇ ਵਰਕਰਾਂ ’ਚ ਹੋਰ ਜੋਸ਼ ਭਰਨ ਲਈ ਮੁੱਖ ਮੰਤਰੀ ਭਗਵੰਤ ਮਾਨ 9 ਮਈ ਨੂੰ ਬਾਅਦ ਦੁਪਹਿਰ ਸ਼ਾਹਕੋਟ ਵਿਖੇ ਰਾਮਗੜ੍ਹੀਆ ਤੋਂ ਥਾਣਾ ਸ਼ਾਹਕੋਟ ਤੱਕ ਰੋਡ ਸ਼ੋਅ ਕਰਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਵਰਕਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।

Advertisement
Author Image

sukhwinder singh

View all posts

Advertisement
Advertisement
×