ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਸਭਾ ਚੋਣਾਂ: ਸਿਰਸਾ ਵਿੱਚ 19 ਉਮੀਦਵਾਰਾਂ ਦੀ ਕਿਸਮਤ ਈਵੀਐੱਮ ਵਿੱਚ ਬੰਦ

10:47 AM May 26, 2024 IST
ਪਿੰਡ ਬਾਜੇਕਾਂ ’ਚ ਵੋਟ ਪਾਉਣ ਲਈ ਕਤਾਰ ’ਚ ਲੱਗੇ ਹੋਏ ਲੋਕ।

ਪ੍ਰਭੂ ਦਿਆਲ
ਸਿਰਸਾ, 25 ਮਈ
ਲੋਕ ਸਭਾ ਦੀਆਂ ਚੋਣਾਂ ਲਈ ਕਹਿਰ ਦੀ ਗਰਮੀ ’ਚ ਲੋਕਾਂ ਦਾ ਵੋਟਾਂ ਪਾਉਣ ’ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ‘ਇੰਡੀਆ’ ਗੱਠਜੋੜ ਵੱਲੋਂ ਸਿਰਸਾ ਲੋਕ ਸਭਾ ਹਲਕੇ ਤੋਂ ਕੁਮਾਰੀ ਸ਼ੈਲਜਾ, ਭਾਜਪਾ ਵੱਲੋਂ ਅਸ਼ੋਕ ਤੰਵਰ, ਇਨੈਲੋ ਵੱਲੋਂ ਸੰਦੀਪ ਲੋਟ ਅਤੇ ਜਜਪਾ ਵੱਲੋਂ ਰਮੇਸ਼ ਖੱਟਕ ਸਮੇਤ 19 ਉਮੀਦਵਾਰ ਆਪਣੀ ਕਿਸ਼ਮਤ ਅਜ਼ਮਾ ਰਹੇ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਜੋ ਸ਼ਾਮ ਤੱਕ ਜਾਰੀ ਰਹੀ। ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਆਪਣੇ ਪਰਿਵਾਰ ਨਾਲ ਆਪਣੇ ਪੋਲਿੰਗ ਸਟੇਸ਼ਨ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਦੌਰਾਨ ਜਜਪਾ ਦੇ ਕੌਮੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਤੇ ਨੈਨਾ ਚੌਟਾਲਾ ਵੀ ਮੌਜੂਦ ਸਨ। ਇਸ ਮੌਕੇ ’ਤੇ ਬੋਲਦਿਆਂ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਇਹ ਚੋਣ ਬਦਲਾਅ ਦੀ ਚੋਣ ਹੈ ਤੇ ਲੋਕ ਬਦਲਾਅ ਲਿਆਉਣ ਲਈ ਘਰਾਂ ਤੋਂ ਬਾਹਰ ਆ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਉਧਰ ਭਾਜਪਾ ਦੇ ਉਮੀਦਵਾਰ ਅਸ਼ੋਕ ਤੰਵਰ ਨੇ ਆਪਣੇ ਪੋਲਿੰਗ ਬੂਥ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ’ਚ ਭਾਜਪਾ ਐਤਕੀਂ ਫਿਰ ਸਾਰੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗੀ। ਹਰਿਆਣਾ ਦੇ ਬਿਜਲੀ ਮੰਤਰੀ ਅਤੇ ਹਿਸਾਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਆਪਣੇ ਪਰਿਵਾਰ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਿਥੇ ਆਪਣੀ ਜਿੱਤ ਦਾ ਦਾਅਵਾ ਕੀਤਾ ਉਥੇ ਹੀ ਹਰਿਆਣਾ ਦੀਆਂ ਸਾਰੀਆਂ ਸੀਟਾਂ ’ਤੇ ਭਾਜਪਾ ਦੇ ਉਮੀਦਵਾਰਾਂ ਦੀ ਜਿੱਤ ਹੋਣ ਦੀ ਵੀ ਗੱਲ ਕਹੀ। ਗਰਮੀ ਦੇ ਕਹਿਰ ਤੋਂ ਬਚਣ ਲਈ ਲੋਕ ਸਵੇਰੇ ਸਵੇਰੇ ਆਪਣਾ ਵੋਟ ਪਾਉਣ ਲਈ ਘਰੋਂ ਨਿਕਲੇ। ਕਈ ਬੂਥਾਂ ’ਤੇ ਸਵੇਰੇ ਸਵੇਰੇ ਹੀ ਲੰਮੀਆਂ ਲੋਕਾਂ ਦੀਆਂ ਲਾਈਨਾਂ ਵੇਖੀਆਂ ਗਈਆਂ। ਪੇਂਡੂ ਖੇਤਰ ’ਚ ਮਹਿਲਾਵਾਂ ਵੀ ਵੱਡੀ ਗਿਣਤੀ ’ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਘਰੋਂ ਬਾਹਰ ਨਿਕਲੀਆਂ। ਸਿਰਸਾ ਦੇ ਪੰਜਾਂ ਵਿਧਾਨ ਸਭਾ ਹਲਕਿਆਂ ’ਚ ਜਿਥੇ ਇਕ ਇਕ ਪਿੰਕ ਬੂਥ ਬਣਾਇਆ ਗਿਆ ਸੀ ਉਥੇ ਹੀ ਹਰ ਬੂਥ ’ਤੇ ਗਰਮੀ ਤੋਂ ਬਚਣ ਲਈ ਕੂਲਰ ਆਦਿ ਲਾਏ ਗਏ ਸਨ। ਲੋਕਾਂ ਲਈ ਪੀਣ ਦੇ ਪਾਣੀ ਤੋਂ ਇਲਾਵਾ ਪਖਾਨਿਆਂ ਆਦਿ ਦੀ ਵੀ ਵਿਵਸਥਾ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸੀ। ਖ਼ਬਰ ਲਿਖੇ ਜਾਣ ਤੱਕ ਕਿਤੋਂ ਵੀ ਕੋਈ ਅਸੁਖਾਵੀਂ ਘਟਨਾ ਦੇ ਵਾਪਰਣ ਦੀ ਸੂਚਨਾ ਨਹੀਂ ਮਿਲੀ ਸੀ।
ਏਲਨਾਬਾਦ (ਜਗਤਾਰ ਸਮਾਲਸਰ): ਏਲਨਾਬਾਦ ਹਲਕੇ ਵਿੱਚ 3 ਵਜੇ ਤੱਕ 54 ਫ਼ੀਸਦ ਅਤੇ ਰਾਣੀਆ ਵਿੱਚ 52.10 ਫ਼ੀਸਦ ਦੇ ਪੋਲਿੰਗ ਹੋ ਚੁੱਕੀ ਸੀ।
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਡੱਬਵਾਲੀ ਹਲਕੇ ਵਿੱਚ ਚੋਣ ਬੂਥਾਂ ’ਤੇ ਸਵੇਰੇ 11 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਨਾਮਾਤਰ ਭੀੜ ਦੇਖਣ ਨੂੰ ਮਿਲੀ। ਸ਼ਾਮ ਨੂੰ ਗਰਮੀ ਦੀ ਤਪਸ਼ ਘਟਣ ਮਗਰੋਂ ਲੋਕਤੰਤਰ ਵਿੱਚ ਭਾਗੇਦਾਰੀ ’ਚ ਆਪਣੀ ਭਾਗੇਦਾਰੀ ਨਿਭਾਉਣ ਲਈ ਲੋਕ ਚੋਣ ਬੂਥੋਂ ’ਤੇ ਕਤਾਰਾਂ ‘ਚ ਲੱਗਣੇ ਸ਼ੁਰੂ ਹੋ ਗਏ। ਰਾਜਨੀਤਕ ਦਲਾਂ ਦੇ ਕਾਰਕੁੰਨ ਵੀ ਆਖ਼ਰੀ ਪਲਾਂ ਤੱਕ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਜੁਟੇ ਰਹੇ। ਹਲਕੇ ਵਿੱਚ ਪਹਿਲੀ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ‘ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ।

Advertisement

ਚੋਣ ਅਮਲੇ ਨੇ ਵੋਟਰਾਂ ਦੀ ਘਰ ਜਾ ਕੇ ਪੁਆਈ ਵੋਟ

ਬਰਨਾਲਾ (ਰਵਿੰਦਰ ਰਵੀ): ਅੱਜ 85 ਸਾਲ ਦੀ ਉਮਰ ਤੋਂ ਵੱਧ ਦੇ ਬਜ਼ੁਰਗ ਅਤੇ 40 ਫ਼ੀਸਦੀ ਤੋਂ ਵੱਧ ਦਿਵਆਂਗਾਂ ਦੀਆਂ ਵੋਟਾਂ ਉਨ੍ਹਾਂ ਦੇ ਘਰ ਜਾ ਕੇ ਪਵਾਈਆਂ ਗਈਆਂ। ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਦੱਸਿਆ ਕਿ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹੇ ’ਚ 427 ਬੁਜ਼ੁਰਗ (85 ਸਾਲ ਤੋਂ ਵੱਧ ਉਮਰ ਦੇ) ਅਤੇ 172 ਦਿਵਿਆਂਗ (40 ਫ਼ੀਸਦੀ ਤੋਂ ਅਪੰਗਤਾ ਵਾਲੇ) ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ । ਇਸ ਤਹਿਤ ਅੱਜ ਮਹਿਲ ਕਲਾਂ, ਬਰਨਾਲਾ ਅਤੇ ਭਦੌੜ ਵਿਧਾਨ ਸਭਾ ਖੇਤਰ ’ਚ ਮਾਈਕਰੋ ਆਬਜ਼ਰਵਰਾਂ ਦੀ ਨਿਗਰਾਨੀ ਹੇਠਾਂ ਟੀਮਾਂ ਬਣਾ ਕੇ ਹਰ ਇਨ੍ਹਾਂ ਵੋਟਰਾਂ ਦੇ ਘਰ ਜਾ ਕੇ ਵੋਟ ਪਵਾਈ ਗਈ। ਉਨ੍ਹਾਂ ਦੱਸਿਆ ਕਿ ਅੱਜ ਵੋਟਾਂ ਪਾਉਣ ਵਾਲੇ ਵੋਟਰਾਂ ’ਤੇ ਝਲਕਦੀ ਖੁਸ਼ੀ ਦੇਖੀ ਜਾ ਸਕਦੀ ਸੀ। 91 ਸਾਲ ਦੇ ਮਾਤਾ ਦਲੀਪ ਕੌਰ, ਵਾਸੀ ਗੁਰੂ ਨਾਨਕ ਨਗਰ, ਬਰਨਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਆਪਣੇ ਮਤਦਾਨ ਦੀ ਵਰਤੋਂ ਕਰ ਸਕੇ। ਇਸੇ ਤਰ੍ਹਾਂ ਬਰਨਾਲਾ ਦੇ 85 ਸਾਲ ਦੇ ਹਰਨੇਕ ਸਿੰਘ ਅਤੇ 43 ਸਾਲ ਦੇ ਦਿਵਿਆਂਗ ਵੋਟਰ ਹਰਜੀਤ ਸਿੰਘ ਨੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ।
ਬਠਿੰਡਾ (ਪੱਤਰ ਪ੍ਰੇਰਕ): ਜ਼ਿਲ੍ਹਾ ਡਿਪਟੀ ਕਮਿਸ਼ਨਰ ਰਿਟਾਰਨਿੰਗ ਕਮ ਚੋਣਕਾਰ ਅਫ਼ਸਰ ਜਸਪ੍ਰੀਤ ਸਿੰਘ ਬਠਿੰਡਾ ਅਤੇ ਹਲਕਾ 093 ਦਿਹਾਤੀ ਬਠਿੰਡਾ ਦੇ ਚੋਣਕਾਰ ਅਫ਼ਸਰ ਲਵਜੀਤ ਕਲਸੀ ਦੇ ਹੁਕਮਾਂ ’ਤੇ ਪਿੰਡਾਂ ਦੇ ਸੁਪਰਵਾਈਜ਼ਰ ਦਲਜੀਤ ਸਿੰਘ, ਹਰਮੀਤ ਸਿੰਘ ਆਦਿ ਦੀ ਅਗਵਾਈ ਵਿੱਚ 85 ਤੋਂ ਵੱਧ ਉਮਰ ਵਾਲੇ ਲੋੜਵੰਦ ਅੰਗਹੀਣ 235 ਵੋਟਰਾਂ ਦੀ ਵੋਟ ਦਾ ਘਰ ਘਰ ਜਾਂ ਕੇ ਪੋਲਿੰਗ ਅਫ਼ਸਰ ਟੀਮਾਂ ਦੀ ਅਗਵਾਈ ਵਿੱਚ ਬੈਲਟ ਪੇਪਰਾਂ ਰਾਹੀਂ ਪੋਲ ਕਰਵਾਈ ਗਈ। ਦੱਸਣਯੋਗ ਹੈ ਕਿ ਬੀੜ ਬਹਿਮਣ ਬੂਥ ਨੰਬਰ 22 ਦੀ ਵੋਟਰ ਦਲੀਪ ਕੌਰ ਪਤਨੀ ਨਿਹਾਲ ਸਿੰਘ ਫੌਜੀ ਉਮਰ 113 ਸਾਲ ਨੇ ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਦਾ ਅਧਿਕਾਰ ਘਰ ਬੈਠ ਕੇ ਕੀਤਾ।

Advertisement
Advertisement
Advertisement