For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਚੋਣ ਅਮਲਾ ਈਵੀਐੱਮ ਲੈ ਕੇ ਬੂਥਾਂ ’ਤੇ ਪੁੱਜਿਆ

09:39 AM May 25, 2024 IST
ਲੋਕ ਸਭਾ ਚੋਣਾਂ  ਚੋਣ ਅਮਲਾ ਈਵੀਐੱਮ ਲੈ ਕੇ ਬੂਥਾਂ ’ਤੇ ਪੁੱਜਿਆ
ਸਿਰਸਾ ਵਿਚ ਈਵੀਐਮ ਲੈ ਕੇ ਬੂਥਾਂ ਲਈ ਰਵਾਨਾ ਹੋਇਆ ਚੋਣ ਅਮਲਾ।
Advertisement

ਪ੍ਰਭੂ ਦਿਆਲ
ਸਿਰਸਾ, 24 ਮਈ
ਲੋਕ ਸਭਾ ਦੀਆਂ ਚੋਣ ਦੀਆਂ ਤਿਆਰੀਆਂ ਪ੍ਰਸ਼ਾਸਨ ਨੇ ਮੁਕੰਮਲ ਕਰ ਲਈਆਂ ਹਨ। ਈਵੀਐੱਮ ਲੈ ਕੇ ਪੋਲਿੰਗ ਪਾਰਟੀਆਂ ਬੂਥਾਂ ’ਤੇ ਪੁੱਜ ਗਈਆਂ ਹਨ। ਜ਼ਿਲ੍ਹਾ ਵਿੱਚ 978 ਬੂਥ ਬਣਾਏ ਗਏ ਹਨ ਜਿਨ੍ਹਾਂ ’ਚੋਂ 193 ਬੂਥ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ। ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ਤੋਂ ਕਰੀਬ 9.99 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣਾ ਸੰਸਦ ਮੈਂਬਰ ਚੁਣਨਗੇ। ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ’ਚ ਕੁੱਲ 9.99 ਲੱਖ ਵੋਟਰ ਹਨ ਜਿਨ੍ਹਾਂ ’ਚੋਂ 5.28 ਲੱਖ ਵੋਟਰ ਪੁਰਸ਼ ਹਨ ਅਤੇ 4.71 ਲੱਖ ਮਹਿਲਾ ਵੋਟਰ ਹਨ। ਇਨ੍ਹਾਂ ਵੋਟਰਾਂ ’ਚੋਂ ਕਰੀਬ 2.50 ਲੱਖ ਵੋਟਰ ਨੌਜਵਾਨ ਹਨ, ਜਿਨ੍ਹਾਂ ਦੀ ਉਮਰ ਚਾਲੀ ਸਾਲ ਤੋਂ ਘੱਟ ਹੈ। ਜ਼ਿਲ੍ਹੇ ਵਿੱਚ ਸੌ ਸਾਲ ਤੋਂ ਵੱਧ ਉਮਰ ਵਾਲੇ 598 ਵੋਟਰ ਹਨ ਜਦਕਿ 100 ਤੋਂ 110 ਸਾਲ ਦੀ ਉਮਰ ਵਾਲੇ 32 ਵੋਟਰ ਹਨ। ਜ਼ਿਲ੍ਹੇ ਵਿੱਚ ਇਕ ਵੋਟਰ ਦੀ ਉਮਰ 117 ਸਾਲ ਦੱਸੀ ਗਈ ਹੈ। ਚੋਣ ਕਮਿਸ਼ਨ ਨੇ ਪਹਿਲੀ ਵਾਰ ਬਿਰਧਾਂ ਦੀ ਵੋਟ ਘਰ ਤੋਂ ਪੁਆਉਣ ਦੀ ਵਿਵਸਥਾ ਕੀਤੀ ਹੈ। 85 ਸਾਲ ਤੋਂ ਵਡੇਰੀ ਉਮਰ ਦੇ ਬਿਰਧ ਵਿਅਕਤੀਆਂ ਤੋਂ ਇਲਾਵਾ ਅਪਾਹਜ ਵਿਅਕਤੀਆਂ ਲਈ ਘਰ ਤੋਂ ਵੋਟ ਪੁਆਉਣ ਦੀ ਵਿਵਸਥਾ ਕੀਤੀ ਗਈ ਸੀ। ਜਿਹੜੇ ਵਿਅਕਤੀਆਂ ਨੇ ਫਾਰਮ 12 ਡੀ ਭਰਿਆ ਸੀ, ਉਨ੍ਹਾਂ ਦੀਆਂ ਵੋਟਾਂ ਘਰ ਤੋਂ ਪੁਆਈਆਂ ਗਈਆਂ ਹਨ। ਜ਼ਿਲ੍ਹੇ ਵਿੱਚ 978 ਬੂਥ ਬਣਾਏ ਗਏ ਹਨ। 193 ਬੂਥ ਸੰਦੇਵਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ। ਪੰਜਾਬ ਤੇ ਰਾਜਸਥਾਨ ਦੇ ਬਾਰਡਰਾਂ ਨੂੰ ਸੀਲ ਕੀਤਾ ਗਿਆ ਹੈ। ਐੱਸਪੀ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਜ਼ਿਲ੍ਹਾ ਦੀ ਪੁਲੀਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਵੀ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤਾ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×