For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਉਮੀਦਵਾਰ ਐਲਾਨਣ ’ਚ ਭਾਜਪਾ ਮੋਹਰੀ

07:47 AM Mar 31, 2024 IST
ਲੋਕ ਸਭਾ ਚੋਣਾਂ  ਉਮੀਦਵਾਰ ਐਲਾਨਣ ’ਚ ਭਾਜਪਾ ਮੋਹਰੀ
Advertisement

ਗਗਨਦੀਪ ਅਰੋੜਾ
ਲੁਧਿਆਣਾ, 30 ਮਾਰਚ
ਲੋਕ ਸਭਾ ਚੋਣਾਂ ਲਈ ਭਾਜਪਾ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਬਾਜ਼ੀ ਮਾਰਦੇ ਹੋਏ ਉਮੀਦਵਾਰ ਐਲਾਨਣ ਦੇ ਮਾਮਲੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਛਾੜ ਦਿੱਤਾ ਹੈ। ਭਾਜਪਾ ਨੇ ਕੁੱਝ ਦਿਨ ਪਹਿਲਾਂ ਹੀ ਹੱਥ ਨੂੰ ਛੱਡ ਭਗਵਾ ਝੰਡਾ ਚੁੱਕਣ ਵਾਲੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਜਦੋਂਕਿ ਦੂਜੀਆਂ ਪਾਰਟੀਆਂ ਹਾਲੇ ‘ਚੰਗੇ’ ਉਮੀਦਵਾਰ ਦੀ ਭਾਲ ਵਿੱਚ ਹਨ। ਭਾਜਪਾ ਦੇ ਉਮੀਦਵਾਰ ਦੇ ਐਲਾਨ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ ਵਿੱਚ ਚੋਣਾਂ ਦਾ ਅਖਾੜਾ ਭਖਣ ਦੀ ਆਸ ਹੈ।
ਲੋਕ ਸਭਾ ਚੋਣਾਂ ’ਚ 60 ਦਿਨ ਬਾਕੀ ਹਨ, ਪਰ ਭਾਜਪਾ ਨੂੰ ਛੱਡ ਕੇ ਕੋਈ ਵੀ ਪਾਰਟੀ ਆਪਣੇ ਉਮੀਦਵਾਰ ਦੀ ਚੋਣ ਨਹੀਂ ਕਰ ਸਕੀ ਹੈ। ਦਰਅਸਲ, ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ ਨੇ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਤਿਆਰੀ ਕਰਨ ਲਈ ਹਰੀ ਝੰਡੀ ਦਿੱਤੀ ਸੀ ਪਰ ਉਹ ਕੁੱਝ ਦਿਨ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਤਾਂ ਕਾਂਗਰਸ ਦਾ ਸਿਆਸੀ ਸਮੀਕਰਨ ਹੀ ਵਿਗੜ ਗਿਆ ਹੈ। ਹੁਣ ਪਾਰਟੀ ਨਵੇਂ ਸੰਭਾਵੀਂ ਉਮੀਦਵਾਰਾਂ ਦੇ ਨਾਵਾਂ ’ਤੇ ਚਰਚਾ ਕਰ ਰਹੀ ਹੈ। ਰਾਜਸੀ ਹਲਕਿਆਂ ’ਚ ਇਹ ਵੀ ਚਰਚਾ ਹੈ ਕਿ ਕੁਝ ਹੋਰ ਆਗੂ ਵੀ ਦਲ ਬਦਲਣ ਦੀ ਤਿਆਰੀ ’ਚ ਹਨ। ਇਨ੍ਹਾਂ ਹਾਲਤਾਂ ’ਚ ਪਾਰਟੀ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ।
ਕਾਂਗਰਸ ਤੋਂ ਇਲਾਵਾ ਸੱਤਾਧਾਰੀ ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਉਮੀਦਵਾਰਾਂ ਤੈਅ ਨਹੀਂ ਕਰ ਪਾ ਰਹੀਆਂ ਹਨ। ਦਾਅਵੇਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਕੋਲ ਮਜ਼ਬੂਤ ਚਿਹਰੇ ਵਜੋਂ ਲੁਧਿਆਣਾ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਹੀ ਹਨ। ਇਸੇ ਤਰ੍ਹਾਂ ‘ਆਪ’ ਪਹਿਲਾਂ ਤਾਂ ਬਾਹਰਲੇ ਉਮੀਦਵਾਰ ਦੀ ਭਾਲ ਵਿੱਚ ਸੀ ਪਰ ਹੁਣ ਸੂਤਰਾਂ ਦੀ ਮੰਨੀਏ ਤਾਂ ਉਹ ਆਪਣੀ ਹੀ ਪਾਰਟੀ ਦੇ ਕਿਸੇ ਵਿਧਾਇਕ ਜਾਂ ਫਿਰ ਮਜ਼ਬੂਤ ਵਾਲੰਟੀਅਰ ’ਤੇ ਦਾਅ ਖੇਡ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤਾਂ ਭਾਜਪਾ ਨਾਲ ਗੱਠਜੋੜ ਕਾਰਨ ਢਿੱਲੀ ਪਈ ਹੋਈ ਸੀ, ਇਹ ਪਾਰਟੀ ਹੁਣ ਵੀ ਬਾਕੀਆਂ ਨਾਲੋਂ ਸੁਸਤ ਹੀ ਦਿਖ ਰਹੀ ਹੈ।

Advertisement

ਕਾਂਗਰਸ ਲਈ ਪ੍ਰਚਾਰ ਕਰਨ ਵਾਲੇ ਬਿੱਟੂ ਹੁਣ ਕਮਲ ਦੇ ਫੁੱਲ ਲਈ ਮੰਗਣਗੇ ਵੋਟਾਂ

ਰਵਨੀਤ ਸਿੰਘ ਬਿੱਟੂ ਪਿਛਲੇ ਹਫ਼ਤੇ ਤੱਕ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਮੀਟਿੰਗਾਂ ਕਰ ਕੇ ਹੱਥ ਦੇ ਨਿਸ਼ਾਨ ਲਈ ਪ੍ਰਚਾਰ ਕਰਦੇ ਨਜ਼ਰ ਆ ਰਹੇ ਸਨ। ਭਾਜਪਾ ’ਚ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਮੀਟਿੰਗਾਂ ਕੀਤੀਆਂ ਤੇ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਹੁਣ ਭਾਜਪਾ ਵਿੱਚ ਜਾਣ ਤੋਂ ਬਾਅਦ ਉਹ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਲਈ ਵੋਟਾਂ ਮੰਗਦੇ ਨਜ਼ਰ ਆਉਣਗੇ।

Advertisement
Author Image

sanam grng

View all posts

Advertisement
Advertisement
×