ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਸਭਾ ਹਲਕਾ: ਭਾਜਪਾ ਦੇ ਗੜ੍ਹ ਵਿੱਚ ਹੋਵੇਗਾ ਰੌਚਕ ਮੁਕਾਬਲਾ

07:53 AM Mar 22, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਾਰਚ
ਦੱਖਣੀ ਦਿੱਲੀ ਲੋਕ ਸਭਾ ਹਲਕਾ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਵਿੱਚੋਂ ਇੱਕ ਹੈ। ਇਹ ਹਲਕਾ ਭਾਜਪਾ ਦੇ ਗੜ੍ਹ ਵਾਲਾ ਹੈ, ਜਿੱਥੇ ਮੁਕਾਬਲਾ ਰੌਚਕ ਹੋਣ ਜਾ ਰਿਹਾ ਹੈ। ਦੱਖਣੀ ਦਿੱਲੀ ਹਲਕੇ ਦੀ ਨੁਮਾਇੰਦਗੀ ਭਾਜਪਾ ਆਗੂ ਰਮੇਸ਼ ਬਿਧੂੜੀ ਕਰ ਰਹੇ ਹਨ। ਭਾਰਤੀ ਚੋਣ ਕਮਿਸ਼ਨ ਦੇ ਐਲਾਨ ਅਨੁਸਾਰ ਦੱਖਣੀ ਦਿੱਲੀ ’ਚ 25 ਮਈ ਨੂੰ ਵੋਟਾਂ ਪੈਣਗੀਆਂ। ਇਸ ਲੋਕ ਸਭਾ ਹਲਕੇ ਲਈ ਭਾਜਪਾ ਨੇ ਵਿਧਾਇਕ ਰਾਮਬੀਰ ਸਿੰਘ ਬਿਧੂੜੀ ਨੂੰ 2024 ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਕਾਂਗਰਸ ਨਾਲ ਗੱਠਜੋੜ ਹੋਣ ਕਰਕੇ ਆਮ ਆਦਮੀ ਪਾਰਟੀ ਨੇ ਇੱਥੋਂ ਵਿਧਾਇਕ ਸਹੀ ਰਾਮ ਪਹਿਲਵਾਨ ਨੂੰ ਉਮੀਦਵਾਰ ਐਲਾਨਿਆ ਹੈ।
ਲੋਕ ਸਭਾ ਚੋਣ 2019 ਵਿੱਚ ਕੁੱਲ ਵੋਟਰ 12,14,545 ਸਨ ਤੇ ਵੋਟਰਾਂ ਦੀ ਵੋਟ ਫ਼ੀਸਦ 58.75% ਸੀ, ਜਦੋਂਕਿ ਵੋਟਰਾਂ ਦੀ ਜੇਤੂ ਫ਼ੀਸਦ 57 ਫ਼ੀਸਦ ਸੀ। ਇੱਥੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੋਟਰਾਂ ਨੇ ਨੋਟਾ ਨੂੰ 0.43 ਫ਼ੀਸਦ ਹੁੰਗਾਰਾ ਦਿੱਤਾ ਸੀ।
ਇਥੋਂ ਭਾਜਪਾ ਦੇ ਰਮੇਸ਼ ਬਿਧੂੜੀ 6.87 ਲੱਖ ਤੋਂ ਵੱਧ ਵੋਟਾਂ ਨਾਲ ਜੇਤੂ ਸਨ ਤੇ ਦੂਜੇ ਨੰਬਰ ’ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਘਵ ਚੱਢਾ‌ ਨੂੰ 3,19,971 ਵੋਟਾਂ ਪਈਆਂ, ਜਦੋਂਕਿ ਜਿੱਤ ਦਾ ਫਰਕ 3,67,043 ਵੋਟਾਂ ਦਾ ਸੀ। ਇਸ ਹਲਕੇ ਵਿੱਚ ਓਖਲਾ ਵਰਗੇ ਮੁਸਲਮਾਨ ਆਬਾਦੀ ਵਾਲੇ ਅਤੇ ਗੋਬਿੰਦਪੁਰੀ, ਕਾਲਕਾਜੀ ਵਰਗੇ ਸਿੱਖ/ਪੰਜਾਬੀ ਵਸੋਂ ਦੇ ਇਲਾਕੇ ਹਨ। ਸਨਅਤੀ ਮਜ਼ਦੂਰਾਂ ਤੇ ਝੁੱਗੀਆਂ ਦੀਆਂ ਵੀ ਖਾਸੀਆਂ ਵੋਟਾਂ ਹਨ। ਇਥੋਂ ਨਗਰ ਨਿਗਮ ’ਚ ਭਾਜਪਾ ਮਜ਼ਬੂਤ ਸਥਿਤੀ ’ਚ ਸੀ।

Advertisement

Advertisement
Advertisement