For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ਦੇ ਮੁੱਦੇ ਹੱਲ ਕਰਵਾਉਣ ਲਈ ਵਚਨਬੱਧ ਹੋਣ ਲੋਕ ਸਭਾ ਉਮੀਦਵਾਰ: ਮੰਚ

10:39 AM May 08, 2024 IST
ਅੰਮ੍ਰਿਤਸਰ ਦੇ ਮੁੱਦੇ ਹੱਲ ਕਰਵਾਉਣ ਲਈ ਵਚਨਬੱਧ ਹੋਣ ਲੋਕ ਸਭਾ ਉਮੀਦਵਾਰ  ਮੰਚ
ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂ।
Advertisement

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 7 ਮਈ
ਲੋਕ ਸਭਾ ਚੋਣਾਂ ਦੇ ਚੱਲਦਿਆਂ ਉਘੀ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂਆਂ ਨੇ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਚਿਰਾਂ ਤੋਂ ਲਟਕਦੀਆਂ ਸ਼ਹਿਰ ਵਾਸੀਆਂ ਦੀਆਂ ਵਿਕਾਸ ਨਾਲ ਸਬੰਧਤ ਮੁਸ਼ਕਲਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਧਿਆਨ ਵਿੱਚ ਲਿਆਉਣ ਲਈ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਮਨਮੋਹਣ ਸਿੰਘ ਬਰਾੜ, ਜਨਰਲ ਸਕੱਤਰ ਸੁਰਿੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਆਦਿ ਆਗੂਆਂ ਨੇ ਦੱਸਿਆ ਕਿ ਇਹਨਾਂ ਮੁੱਦਿਆਂ ਵਿੱਚ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਅੰਮ੍ਰਿਤਸਰ ਲਈ ਜ਼ਮੀਨ ਦੀ ਖ਼ਰੀਦ, ਭਾਰਤ ਦਾ ਪਾਕਿਸਤਾਨ, ਅਫਗਾਨਿਸਤਾਨ ਅਤੇ ਹੋਰ ਮੱਧ ਪੂਰਬੀ ਦੇਸ਼ਾਂ ਨਾਲ ਅਟਾਰੀ ਵਾਹਘਾ ਸਰਹੱਦ ਰਾਹੀਂ ਆਪਸੀ ਵਪਾਰ, ਕੇਂਦਰੀ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਏਮਜ਼ ਸੰਸਥਾ, ਪੱਟੀ-ਮਖੂ ਰੇਲ ਲਿੰਕ ਲਈ ਜ਼ਮੀਨ ਖਰੀਦ ਸ਼ਾਮਲ ਹੈ। ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀ ਤਰਜ਼ ’ਤੇ ਸਰਹੱਦੀ ਜ਼ਿਲ੍ਹੇ ਵਿੱਚ ਸਥਾਪਤ ਉਦਯੋਗਾਂ ਲਈ ਕੇਂਦਰੀ ਸਰਕਾਰ ਪਾਸੋਂ ਟੈਕਸ ਰਿਆਇਤਾਂ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਦੇ ਵਿਸਤਾਰ ਲਈ ਲੋੜੀਂਦੀ ਪ੍ਰਵਾਨਗੀ। ਸਾਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ ਲਈ ਅੰਤਰਰਾਸ਼ਟਰੀ ਇਨਫਰਮੇਸ਼ਨ ਤਕਨਾਲੋਜੀ ਕੰਪਨੀਆਂ ਮਾਈਕਰੋਸਾਫਟ, ਟੀਸੀਐੱਸ ਤੇ ਇਨਫੋਸਿਸ ਆਦਿ ਅੰਮ੍ਰਿਤਸਰ ’ਚ ਸਥਾਪਿਤ ਕਰਨਾ, ਪੰਜਾਬ ਅਤੇ ਹਰਿਆਣਾਾ ਹਾਈਕੋਰਟ ਦਾ ਇੱਕ ਬੈਂਚ ਅੰਮ੍ਰਿਤਸਰ ਵਿੱਚ ਸਥਾਪਿਤ ਕਰਵਾਉਣਾ। ਘਰਿੰਡਾ ਵਿੱਚ ਉਸਾਰੀ ਅਧੀਨ ਰੇਡੀਓ ਟਾਵਰ ਅਤੇ ਸਟੂਡੀਓ ਪੂਰੀ ਸਮਰੱਥਾ ਨਾਲ ਚਲਾਉਣਾ।
ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ, ਭਗਤਾਂਵਾਲਾ ਕੂੜਾ ਡੰਪ ਸ਼ਹਿਰ ਵਿੱਚੋਂ ਬਾਹਰ ਕੱਢਣਾ, ਬੀਆਰਟੀਐੱਸ ਬੱਸ ਸੇਵਾ ਮੁੜ ਸ਼ੁਰੂ ਕਰਨਾ, ਬਹੁ-ਮੰਤਵੀ ਕਨਵੈਨਸ਼ਨ ਅਤੇ ਐਗਜੀਬਿਅਨ ਕੇਂਦਰ ਦੀ ਸਥਾਪਨਾ, ਬਹੁ-ਮੰਤਵੀ ਸਪੋਰਟਸ ਕੰਪਲੈਕਸ ਦੀ ਉਸਾਰੀ, ਫੂਡ ਪ੍ਰੋਸੈਸਿੰਗ ਉਦਯੋਗ ਸਥਾਪਿਤ ਕਰਨ, ਵੈਡਿੰਗ ਜ਼ੋਨ, ਸੜਕਾਂ ਫੁੱਟਪਾਥਾਂ ਤੋਂ ਰੇੜ੍ਹੀਆਂ ਆਦਿ ਹਟਾਉਣਾ, ਅੰਮ੍ਰਿਤਸਰ ਦੀ ਸਫ਼ਾਈ, ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਲਈ ਕਿਹਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×