For the best experience, open
https://m.punjabitribuneonline.com
on your mobile browser.
Advertisement

ਲੋਕ ਨਾਥ ਸ਼ਰਮਾ ਦੀ ਪੁਸਤਕ ‘ਨੇੜਿਓਂ ਦੇਖੀ ਦੁਨੀਆ’ ਲੋਕ ਅਰਪਣ

07:55 AM Jun 28, 2024 IST
ਲੋਕ ਨਾਥ ਸ਼ਰਮਾ ਦੀ ਪੁਸਤਕ ‘ਨੇੜਿਓਂ ਦੇਖੀ ਦੁਨੀਆ’ ਲੋਕ ਅਰਪਣ
ਪੁਸਤਕ ‘ਨੇੜਿਓਂ ਦੇਖੀ ਦੁਨੀਆ’ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ।- ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 27 ਜੂਨ
ਨਵਯੁਗ ਲਿਖਾਰੀ ਸਭਾ ਦੀ ਇਕੱਤਰਤਾ ਨਰੋਤਮ ਵਿੱਦਿਆ ਮੰਦਰ ਸਕੂਲ ਵਿੱਚ ਹੋਈ, ਜਿਸ ਵਿੱਚ ਸਿੱਖਿਆ ਸ਼ਾਸਤਰੀ ਅਤੇ ਸਟੇਟ ਐਵਾਰਡੀ ਅਧਿਆਪਕ ਲੋਕ ਨਾਥ ਸ਼ਰਮਾ ਦੀ ਪੁਸਤਕ ‘ਨੇੜਿਓਂ ਦੇਖੀ ਦੁਨੀਆ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਐਡਵੋਕੇਟ ਰਾਜੀਵ ਰਾਏ ਮਹਿਤਾ ਮੁੱਖ ਮਹਿਮਾਨ ਅਤੇ ਅਰਚਨਾ ਕੰਗ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦਾ ਆਰੰਭ ਵਿਦਿਆਰਥਣ ਆਸ਼ਾ ਰਾਣੀ ਵੱਲੋਂ ਗੀਤ ਗਾ ਕੇ ਕੀਤਾ ਗਿਆ। ਡਾ. ਸ਼ਿਵ ਸ਼ਰਨ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਜਗਜੀਤ ਸਿੰਘ ਸੇਖੋਂ ਨੇ ਪੁਸਤਕ ਦੀ ਸ਼ੈਲੀ ਵਿਸ਼ਾ ਤੇ ਵਿਧੀ-ਵਿਧਾਨ ਦੀ ਆਲੋਚਨਾਤਮਕ ਸਮੀਖਿਆ ਸਬੰਧੀ ਖੋਜ ਪਰਚਾ ਪੜ੍ਹਿਆ। ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਨੇ ਸ੍ਰੀ ਸ਼ਰਮਾ ਦੇ ਜੀਵਨ ਅਤੇ ਲਿਖਣ ਕਲਾ ਬਾਰੇ ਵਿਚਾਰ ਪੇਸ਼ ਕੀਤੇ।
ਲੇਖਕ ਮਹਿੰਦਰ ਸਿੰਘ ਕੈਂਥ ਅਤੇ ਸਨੇਹਇੰਦਰ ਮੀਲੂ ਨੇ ਪੁਸਤਕ ਵਿਚਲੇ ਲੇਖਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਦਲਵੀਰ ਕੁਮਾਰ, ਨਾਜਰ ਸਿੰਘ ਅਤੇ ਜੀਵਨ ਲਾਲ ਸ਼ਰਮਾ ਨੇ ਕਿਹਾ ਕਿ ਇਹ ਪੁਸਤਕ ਨਰੋਏ ਸਮਾਜ ਦੀ ਸਿਰਜਣਾ ਦਾ ਸੰਕਲਪ ਸਿਰਜਦੀ ਹੈ। ਡਾਇਰੈਕਟਰ ਅਰਚਨਾ ਕੰਗ ਅਤੇ ਕਮਲਜੀਤ ਕੌਰ ਨੇ ਕਿਹਾ ਕਿ ਇਹ ਪੁਸਤਕ ਜ਼ਿੰਦਗੀ ਵਿੱਚ ਔਰਤ ਦੇ ਮਹੱਤਵ, ਉਸਦੇ ਸਥਾਨ ਅਤੇ ਯੋਗਦਾਨ ’ਤੇ ਚਾਨਣਾ ਪਾਉਂਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×