For the best experience, open
https://m.punjabitribuneonline.com
on your mobile browser.
Advertisement

ਲੋਕ ਮੇਲਾ: ਮੈਕਸਿਕੋ ਤੇ ਪੰਜਾਬੀ ਸੱਭਿਆਚਾਰ ਦੇ ਸੁਮੇਲ ਦਾ ਦਿਸਿਆ ਨਜ਼ਾਰਾ

09:54 AM Feb 03, 2024 IST
ਲੋਕ ਮੇਲਾ  ਮੈਕਸਿਕੋ ਤੇ ਪੰਜਾਬੀ ਸੱਭਿਆਚਾਰ ਦੇ ਸੁਮੇਲ ਦਾ ਦਿਸਿਆ ਨਜ਼ਾਰਾ
ਪ੍ਰੋਗਰਾਮ ਮੌਕੇ ਕਲਾਕਾਰਾਂ ਨਾਲ ਡਾਇਰੈਕਟਰ ਡਾ. ਮੰਜੂ ਬਾਲਾ, ਪ੍ਰਿੰਸੀਪਲ ਡਾ. ਮਨਦੀਪ ਕੌਰ ਤੇ ਹੋਰ।
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 2 ਫਰਵਰੀ
ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿੱਚ ਮੈਕਸਿਕੋ ਤੋਂ ਆਏ ਕਲਾਕਾਰਾਂ ਨੇ ‘7ਵੇਂ ਖ਼ਾਲਸਾ ਕਾਲਜ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਕਲਾ ਦੇ ਜੌਹਰ ਵਿਖਾਏ। ਪ੍ਰੋਗਰਾਮ ਦੌਰਾਨ ਮੈਕਸਿਕੋ ਤੋਂ ਮੈਕਸੀਕਨ ਲੋਕ ਸੰਗ੍ਰਹਿ ‘ਟਿਏਰਾ ਮੇਸਟੀਜ਼ਾ’ ਦੇ ਡਾਂਸ ਗਰੁੱਪ ਨੇ ਦੇਸ਼ ਦਾ ਰਵਾਇਤੀ ਗਾਣ ਤੇ ਡਾਂਸ ਪੇਸ਼ ਕੀਤਾ। ਇਸ ਮੌਕੇ ਵੱਖ-ਵੱਖ ਪ੍ਰੋਗਰਾਮਾਂ ਸਮੇਂ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਵੇਖਣ ਨੂੰ ਮਿਲੀ, ਜਦੋਂਕਿ ਕਾਲਜ ਦੇ ਵਿਦਿਆਰਥੀਆਂ ਨੇ ਵੈਸਟਰਨ ਸਾਂਗ, ਕਸ਼ਮੀਰੀ ਡਾਂਸ, ਨਾਟੀ ਡਾਂਸ (ਹਿਮਾਚਲ ਫੋਕ), ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਗਤਕਾ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਕਵੀਸ਼ਰੀ, ਸੋਲੋ ਫੋਕ ਡਾਂਸ, ਫੋਕ ਸਾਂਗ ਤੇ ਖ਼ਾਲਸਾ ਕਾਲਜ ਫ਼ਾਰ ਵਿਮੈਨ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀਆਂ ਪੇਸ਼ਕਾਰੀ ਕੀਤੀ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਤੇ ਪੰਜਾਬ ਕਲਚਰਲ ਪ੍ਰਮੋਸ਼ਨ ਕਾਊਂਸਲ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੌਰਾਨ ਮੈਕਸੀਕੋ ਦੀ ਵਿਰਾਸਤ, ਦੇਸ਼ ਦੇ ਰਵਾਇਤੀ ਲੋਕ ਨਾਚ ਤੇ ਗਾਇਕੀ ਨੂੰ ਪ੍ਰਦਰਸ਼ਿਤ ਕੀਤਾ ਗਿਆ। ਵਿਦੇਸ਼ੀ ਆਏ ਕਲਾਕਾਰਾਂ ਤੇ ਸੰਸਥਾ ਦੇ ਵਿਦਿਆਰਥੀਆਂ ਨੇ ਪੰਜਾਬੀ ਕਲਾ ਦੀ ਸਾਂਝੀ ਪੇਸ਼ਕਾਰੀ ਵੀ ਦਿੱਤੀ

Advertisement

Advertisement
Author Image

joginder kumar

View all posts

Advertisement
Advertisement
×