ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਅਕ ਸੰਸਥਾਵਾਂ ਵਿੱਚ ਉਤਸ਼ਾਹ ਨਾਲ ਮਨਾਈ ਲੋਹੜੀ

08:48 AM Jan 14, 2024 IST
ਸ਼ਾਹਬਾਦ ਦੇ ਮਾਤਾ ਰੁਕਮਣੀ ਰਾਏ ਸਕੂਲ ਵਿੱਚ ਲੋਹੜੀ ਮਨਾਉਂਦੇ ਹੋਏ ਅਧਿਆਪਕ ਤੇ ਵਿਦਿਆਰਥੀ।

ਦਵਿੰਦਰ ਸਿੰਘ
ਯਮੁਨਾਨਗਰ, 13 ਜਨਵਰੀ
ਗੁਰੂ ਨਾਨਕ ਖਾਲਸਾ ਕਾਲਜ ਦੇ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਕਾਲਜ ਵਿੱਚ ਲੋਹੜੀ ਧੂਮਧਾਮ ਨਾਲ ਮਨਾਈ। ਕਾਲਜ ਦੇ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਲੋਹੜੀ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਵੱਲੋਂ ਲੋਹੜੀ ਬਾਲ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਇਸ ਦੇ ਨਾਲ ਹੀ ਉਨ੍ਹਾਂ ਨੇ ਅਤੇ ਵਾਈਸ ਪ੍ਰਿੰਸੀਪਲ ਡਾ. ਕਮਲਪ੍ਰੀਤ ਕੌਰ ਨੇ ਕਾਲਜ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਮੂੰਗਫਲੀ ਅਤੇ ਰੇਵੜੀਆਂ ਨਾਲ ਮੂੰਹ ਮਿੱਠਾ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਵੀ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਇੱਥੋਂ ਦੇ ਆਰੀਆ ਕੰਨਿਆ ਕਾਲਜ ਵਿੱਚ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਸਟਾਫ ਤੇ ਕਾਲਜ ਦੀ ਪ੍ਰਬੰਧਕ ਕਮੇਟੀ ਨੂੰ ਲੋਹੜੀ ਦੀ ਵਧਾਈ ਦਿੱਤੀ। ਕਾਲਜ ਦੇ ਪੰਜਾਬੀ ਵਿਭਾਗ ਦੀ ਮੁਖੀ ਸਿਮਰਜੀਤ ਕੌਰ ਨੇ ਇਸ ਪਵਿੱਤਰ ਤਿਉਹਾਰ ਮੌਕੇ ਸਮਾਜ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਕੁੜੀਆਂ ਦੀ ਲੋਹੜੀ ਉਤਸ਼ਾਹ ਨਾਲ ਮਨਾਉਣੀ ਚਾਹੀਦੀ ਹੈ ਕਿਉਂਕਿ ਹੁਣ ਕੁੜੀਆਂ ਵੀ ਕਿਸੇ ਖੇਤਰ ਵਿਚ ਮੁੰਡਿਆਂ ਨਾਲੋਂ ਪਿੱਛੇ ਨਹੀਂ। ਉਨ੍ਹਾਂ ਕਿਹਾ ਕਿ ਲੋਹੜੀ ਦੇ ਤਿਉਹਾਰ ’ਤੇ ਜੀਵਨ ਵਿਚ ਇਕ ਨਵੀਂ ਉਮੰਗ ਲੈ ਕੇ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਲਾਲ ਗੁਪਤਾ ਨੇ ਕਿਹਾ ਕਿ ਧੀਆਂ ਮਾਪਿਆਂ ਦਾ ਮਾਣ ਵਧਾਉਂਦੀਆਂ ਹਨ। ਇਸ ਲਈ ਧੀ ਦੇ ਜਨਮ ’ਤੇ ਖੁਸ਼ੀ ਮਨਾਉਣ ਦੀ ਲੋੜ ਹੈ। ਕਾਲਜ ਸਟਾਫ ਨੇ ਰਲ ਮਿਲ ਕੇ ਲੋਹੜੀ ਦੇ ਗੀਤ ਗਾ ਕੇ ਇਸ ਪਵਿੱਤਰ ਤਿਉਹਾਰ ਨੂੰ ਮਨਾਇਆ। ਇਸ ਮੌਕੇ ਭੁੱਗਾ ਬਾਲ ਕੇ ਉਸ ਵਿਚ ਮੂੰਗਫਲੀ ਤੇ ਤਿਲ ਤੇ ਰਿਉੜੀਆਂ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਤੇ ਸਟਾਫ ਮੌਜੂਦ ਸੀ।
ਇਸੇ ਤਰ੍ਹਾਂ ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਚ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਅਧਿਆਪਕਾਂ ਨੇ ਲੋਹੜੀ ਬਾਲ ਕੇ ਉਸ ਵਿਚ ਮੂੰਗਫਲੀ ਤੇ ਤਿਲ ਪਾਏ ਤੇ ਇਕ ਦੂਜੇ ਨੂੰ ਮਿਠਾਈਆਂ ਵੰਡੀਆਂ। ਸਕੂਲ ਦੀ ਪ੍ਰਿੰਸੀਪਲ ਬੀਬਨਦੀਪ ਕੌਰ ਨੇ ਲੋਹੜੀ ਦੇ ਪਵਿੱਤਰ ਤਿਉਹਾਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਹੜੀ ਤੇ ਮੱਘਰ ਸੰਗਰਾਦ ਦੀ ਵਧਾਈ ਦਿੰਦੇ ਕਿਹਾ ਕਿ ਆਪਣੇ ਅੰਦਰ ਦੀਆਂ ਬੁਰਾਈਆਂ ਦਾ ਤਿਆਗ ਕਰ ਹਮੇਸ਼ਾ ਸੱਚ ਦੇ ਰਾਹ ’ਤੇ ਚਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਹੜੀ ਦੀ ਪਵਿੱਤਰ ਅਗਨੀ ਵਿਚ ਤਿੱਲ ਪਾ ਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਜੋ ਕਾਰਜ ਕਰ ਰਹੇ ਹਾਂ ਉਹ ਕਿਸੇ ਨੂੰ ਮਾੜਾ ਨਾ ਲੱਗੇ। ਇਸ ਮੌਕੇ ਸਕੂਲ ਸਟਾਫ ਵਲੋਂ ਗਿੱਧਾ ਤੇ ਗੀਤ ਗਾ ਕੇ ਮਨੋਰੰਜਨ ਕੀਤਾ ਗਿਆ।

Advertisement

ਫਰੀਦਾਬਾਦ ਵਿੱਚ ਵੱਖ-ਵੱਖ ਥਾਵਾਂ ’ਤੇ ਲੋਹੜੀ ਮਨਾਈ

ਸਨਅਤੀ ਇਲਾਕੇ ਵਿੱਚ ਲੋਹੜੀ ਮਨਾਉਂਦੇ ਹੋਏ ਲੋਕ। -ਫੋਟੋ: ਕੁਲਵਿੰਦਰ ਕੌਰ

ਫਰੀਦਾਬਾਦ (ਪੱਤਰ ਪ੍ਰੇਰਕ): ਸਨਅਤੀ ਸ਼ਹਿਰ ਫਰੀਦਾਬਾਦ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਲੋਹੜੀ ਮਨਾਈ ਗਈ। ਕੇਂਦਰੀ ਸ੍ਰੀਗਰੂ ਸਿੰਘ ਸਭਾ ਪੰਚਾਇਣ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਖ਼ਾਲਸਾ, ਪੰਜਾਬੀ ਸੱਭਿਆਚਾਰਕ ਸੱਥ ਦੇ ਚੇਅਰਮੈਨ ਮੰਗਲ ਸਿੰਘ ਔਜਲਾ ਨੇ ਕਿਹਾ ਕਿ ਮੌਸਮੀ ਤਬਦੀਲੀ ਦਾ ਇਸ਼ਾਰਾ ਕਰਦਾ ਲੋਹੜੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਤੇ ਹੋਰ ਵਰਗਾਂ ਵਿੱਚ ਵੱਖਰੇ ਤਰੀਕੇ ਨਾਲ ਵੀ ਮਨਾਇਆ ਜਾਂਦਾ ਹੈ। ਇਸੇ ਦੌਰਾਨ ਸਨਅਤੀ ਇਲਾਕੇ ਵਿੱਚ ਟਾਈਮ ਟੀਮ ਦੇ ਮੈਂਬਰਾਂ ਨੇ ਭੰਗੜਾ ਪਾ ਕੇ ਲੋਹੜੀ ਮਨਾਈ। ਲੋਹੜੀ ਦੇ ਤਿਉਹਾਰ ਦੇ ਸ਼ੁਭ ਮੌਕੇ ’ਤੇ ਡਾਇਰੈਕਟਰ ਆਰ ਕੇ ਚਿਲਾਨਾ, ਵਿਸ਼ਾਲ ਪਰਨਾਮੀ ਅਤੇ ਸਚਿਨ ਚਿਲਾਨਾ ਦੇ ਨਾਲ ਧਰੁਵ ਖੋਸਲਾ, ਬਲਰਾਮ ਘਿਮੀਰੇ, ਭਰਤ, ਰਾਕੇਸ਼ ਭਾਟੀ, ਸੰਨੀ ਗਰੋਵਰ, ਅਰਵਿੰਦ ਤਿਆਗੀ, ਸ਼ੁਭਮ ਅਰੋੜਾ ਨੇ ਆਪਣੇ ਕਰਮਚਾਰੀਆਂ ਨੂੰ ਪਿਆਰ ਅਤੇ ਸਦਭਾਵਨਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਜੀਵਨ ਨੂੰ ਹਰ ਸਮੇਂ ਅਨੰਦਮਈ ਬਣਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਐਨਆਈਟੀ ਫਰੀਦਾਬਾਦ ਦੇ ਮੁੱਖ ਦਫਤਰ ਵਿੱਚ ਇਸ ਦੇ ਕਰਮਚਾਰੀਆਂ ਸਰਿਤਾ ਸਾਹਨੀ, ਅਕਾਂਸ਼ਾ ਸਿੰਘ, ਰਾਜਵਿੰਦਰ ਕੌਰ, ਸੋਨੀਆ, ਨਰਿੰਦਰ ਠਾਕੁਰ, ਕਰੁਣਾ ਸਾਗਰ, ਸੁਮਨ, ਸਾਕਸ਼ੀ, ਦੁਆਰਾ ਲੋਹੜੀ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਅੰਜਲੀ, ਹਿਨਾ ਅਰੋੜਾ, ਵਰਸ਼ਾ ਸੋਰੌਤ, ਅਮਰੇਸ਼, ਵਿਕਾਸ ਗੌਤਮ, ਸੋਹਨ ਲਾਲ ਕਾਲੜਾ ਅਤੇ ਹੋਰਾਂ ਨੇ ਭੰਗੜਾ ਅਤੇ ਸੰਗੀਤ ਦੇ ਵਿਚਕਾਰ ਮੂੰਗਫਲੀ ਤੇ ਮਠਿਆਈਆਂ ਵੰਡੀਆਂ।

Advertisement
Advertisement