ਸਕੂਲ ’ਚ ਲੋਹੜੀ ਮਨਾਈ
07:08 AM Jan 12, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਧੂਰੀ, 11 ਜਨਵਰੀ
ਆਰੀਆ ਸਮਾਜ ਧੂਰੀ ਦੇ ਪ੍ਰਧਾਨ ਵਰਿੰਦਰ ਗਰਗ ਅਤੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ਅਧੀਨ ‘ਲੋਹੜੀ ਦਾ ਤਿਉਹਾਰ’ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਥਾਨਕ ਆਰੀਆ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹੋਏ। ਤਿਉਹਾਰ ਮਨਾਉਣ ਦੀ ਸ਼ੁਰੂਆਤ ਮੌਕੇ ਆਰੀਆ ਸਮਾਜ ਦੇ ਸਮੂਹ ਮੈਂਬਰਾਂ ਨੇ ਗਾਇਤਰੀ ਮੰਤਰੀ ਉਚਾਰਦੇ ਹੋਏ ਲੋਹੜੀ ਦੀ ਧੂਣੀ ਨੂੰ ਪ੍ਰਜਵਲਿਤ ਕੀਤਾ। ਇਸ ਮੌਕੇ ਆਰੀਆ ਸਮਾਜ ਦੇ ਪ੍ਰਧਾਨ ਵਰਿੰਦਰ ਗਰਗ ਨੇ ਕਿਹਾ ਕਿ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਲੋਕ ਸਮੂਹ ਨੂੰ ਸਰਬਸਾਂਝੀਵਾਲਤਾ ਅਤੇ ਸ਼ਾਂਤੀ ਬਣਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ।
Advertisement
Advertisement
Advertisement