ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੜ ਤਾਲਾਬੰਦੀ: ਲੋਕ ਘਰਾਂ ’ਚ ਦੜੇ

08:01 AM Aug 23, 2020 IST

ਮਹਿੰਦਰ ਸਿੰਘ ਰੱਤੀਆਂ

Advertisement

ਮੋਗਾ, 22 ਅਗਸਤ

ਕੋਵਿਡ-19 ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਕਰੋਨਾ ਲਾਗ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ ’ਤੇ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਸੂਬੇ ’ਚ ਸ਼ਨਿੱਚਰਵਾਰ ਤੇ ਐਤਵਾਰ ਨੂੰ ਦੋ ਦਨਿਾਂ ਲੌਕਡਾਊਨ ਲਾਗੂ ਹੋਣ ਨਾਲ ਮੁੜ ਸ਼ਹਿਰਾਂ ਵਿੱਚ ਸਨਾਟਾ ਪਸਰ ਗਿਆ ਹੈ। ਡੀਐੱਸਪੀ ਰਮਨਦੀਪ ਸਿੰਘ ਭੁੱਲਰ ਨੇ ਲਾਗ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਨੂੰ ਸੁਰੱਖਿਆ ਉਪਾਵਾਂ ਦੀ ਪਾਲਣਾ ਦੀ ਨਸੀਹਤ ਅਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਾ ਸਿਰਫ਼ ਆਪਣੀ ਸਿਹਤ ਬਲਕਿ ਪੂਰੇ ਸੂਬੇ ਦੀ ਸੁਰੱਖਿਆ ਲਈ ਸਿਹਤ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਕਰਨ।

Advertisement

ਫ਼ਰੀਦਕੋਟ (ਜਸਵੰਤ ਜੱਸ): ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਦੇ ਚੱਲਦਿਆਂ ਸ਼ਨਿਚਰਵਾਰ ਅਤੇ ਐਤਵਾਰ ਨੂੰ ਲੌਕਡਾਊਨ ਦੇ ਹੁਕਮਾਂ ਮਗਰੋਂ ਅੱਜ ਫ਼ਰੀਦਕੋਟ ਮੁਕੰਮਲ ਤੌਰ ‘ਤੇ ਬੰਦ ਰਿਹਾ। ਅੱਜ ਲੌਕਡਾਊਨ ਦੌਰਾਨ ਨਾਕਿਆਂ ਤੋਂ ਪੁਲੀਸ ਗਾਇਬ ਸੀ ਕਿਉਂਕਿ ਵੱਡੀ ਪੱਧਰ ‘ਤੇ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇਕਾਂਤਵਾਸ ਵਿੱਚ ਭੇਜਿਆ ਗਿਆ ਹੈ। ਕੁਝ ਨਾਕਿਆਂ ‘ਤੇ ਟਰੈਫਿਕ ਪੁਲੀਸ ਨੇ ਲੋਕਾਂ ਦੇ ਵੱਡੀ ਪੱਧਰ ‘ਤੇ ਚਲਾਨ ਵੀ ਕੱਟੇ। ਸ਼ਹਿਰ ਵਿੱਚ ਹੋਣ ਵਾਲੇ ਬਹੁਤੇ ਸਮਾਗਮ ਵੀ ਰੱਦ ਹੋ ਗਏ।

ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਫੂਲ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਕੁਮਾਰ ਬਿੱਟੂ ਅਤੇ ਸੁਭਾਸ਼ ਗੋਇਲ ਮਿੰਟੂ ਨੇ ਦੱਸਿਆ ਕਿ ਸਰਕਾਰ ਦੀਆਂ ਜਾਰੀ ਹਦਾਇਤਾਂ ਅਨੁਸਾਰ ਕਸਬਾ ਫੂਲ ਟਾਊਨ ਵਿੱਚ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਪੂਰਨ ਤੌਰ ’ਤੇ ਬੰਦ ਰੱਖੀਆਂ ਗਈਆਂ। ਸਿਰਫ਼ ਮੈਡੀਕਲ ਅਤੇ ਕੁਝ ਹੋਰ ਲੋੜੀਂਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਵੇਖਣ ਨੂੰ ਮਿਲੀਆਂ।

ਭੁੱਚੋ ਮੰਡੀ (ਪਵਨ ਗੋਇਲ): ਲੌਕਡਾਊਨ ਸਬੰਧੀ ਨਵੀਆਂ ਹਦਾਇਤਾਂ ਦੇ ਅਮਲ ਵਜੋਂ ਭੁੱਚੋ ਸ਼ਹਿਰ ਦੇ ਸਾਰੇ ਬਜ਼ਾਰ ਮੁਕੰਮਲ ਤੌਰ ‘ਤੇ ਬੰਦ ਰਹੇ ਜਦਕਿ ਸਿਰਫ਼ ਸਿਹਤ ਸਹੂਲਤਾਂ ਜਾਰੀ ਰਹੀਆਂ। ਦਵਾਈ ਬਗੈਰਾ ਲੈਣ ਵਾਲੇ ਇੱਕਾ ਦੁੱਕਾ ਵਿਅਕਤੀਆਂ ਨੂੰ ਛੱਡ ਕੇ ਬਜ਼ਾਰਾਂ ਵਿੱਚ ਸੁੰਨ ਪਸਰੀ ਰਹੀ। ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਬਾਂਸਲ ਅਤੇ ਕੈਮਿਸਟ ਰਮਨ ਸਿੰਗਲਾ ਨੇ ਦੱਸਿਆ ਕਿ ਦਵਾਈਆਂ ਦੀਆਂ ਦੁਕਾਨਾਂ ਦੁਪਹਿਰ ਇੱਕ ਵਜੇ ਤੱਕ ਖੁੱਲ੍ਹੀਆਂ ਰੱਖੀਆਂ ਗਈਆਂ ਪਰ ਇਸ ਤੋਂ ਬਾਅਦ ਵੀ ਕਿਸੇ ਲੋੜਵੰਦ ਮਰੀਜ਼ ਨੂੰ ਦਵਾਈ ਲਈ ਨਾਂਹ ਨਹੀਂ ਕੀਤੀ ਗਈ।

ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹੇ ਵਿੱਚ ਮੁੜ ਤੋਂ ਦੋ ਦਨਿਾਂ ਦੇ ਲੌਕਡਾਊਨ ਦੇ ਕੀਤੇ ਗਏ ਐਲਾਨ ਮਗਰੋਂ ਅੱਜ ਸ਼ਹਿਰ ਦੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਮੈਡੀਕਲ ਤੇ ਦੁੱਧ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਅੱਜ ਮੁੱਖ ਬਾਜ਼ਾਰ ਬੰਦ ਰਹੇ।

ਬਰਨਾਲਾ (ਰਵਿੰਦਰ ਰਵੀ): ਲੌਕਡਾਊਨ ਦੌਰਾਨ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਪੁਲੀਸ ਦੀ ਗਸ਼ਤ ਵੀ ਕਾਫ਼ੀ ਦੇਖਣ ਨੂੰ ਮਿਲੀ। ਧਨੌਲਾ ਮੰਡੀ ਵਿੱਚ ਵੀ ਮੁਕੰਮਲ ਬੰਦ ਰਿਹਾ ਜਦਕਿ ਸਿਰਫ਼ ਸਬਜ਼ੀਆਂ, ਦੁੱਧ, ਦਵਾਈਆਂ ਤੇ ਲੋਂੜੀਦੀਆਂ ਵਸਤਾਂ ਤੋਂ ਇਲਾਵਾ ਸ਼ਰਾਬ ਦੇ ਠੇਕੇ ਖੁੱਲ੍ਹੇ ਰਹੇ। ਸ਼ਹਿਰ ਵਾਸੀਆਂ ਜੋਗਿੰਦਰ ਸਿੰਘ, ਕਰਤਾਰ ਸਿੰਘ, ਬਿੰਦਰ, ਗੱਗੂ, ਬੱਬੂ, ਦਾਰਾ, ਪਿਆਰਾ, ਜਗਦੇਵ , ਬਾਸ਼ੀ, ਨਿਸ਼ੂ ਤੇ ਪੱਪੂ ਆਦਿ ਨੇ ਕਿਹਾ ਕਿ ਸਰਕਾਰ ਦੁਕਾਨਦਾਰਾਂ ਦੇ ਕਿਰਾਏ ਅਤੇ ਬਿਜਲੀ ਦੇ ਬਿੱਲ ਮੁਆਫ਼ ਕਰ ਕੇ ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਦਾ ਪ੍ਰਬੰਧ ਵੀ ਕਰੇ।

ਫ਼ਿਰੋਜ਼ਪੁਰ ’ਚ ਸੜਕਾਂ ’ਤੇ ਰਹੀ ਲੋਕਾਂ ਦੀ ਖੂਬ ਆਵਾਜਾਈ

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਇੱਥੇ ਅੱਜ ਲੌਕਡਾਊਨ ਦਾ ਅਸਰ ਘੱਟ ਵੇਖਣ ਨੂੰ ਮਿਲਿਆ। ਹਾਲਾਂਕਿ ਬਾਜ਼ਾਰਾਂ ਵਿੱਚ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ ਪਰ ਕਈ ਇਲਾਕਿਆਂ ਵਿੱਚ ਗਲੀ-ਮੁਹੱਲਿਆਂ ਦੀਆਂ ਦੁਕਾਨਾਂ ਆਮ ਦਨਿਾਂ ਵਾਂਗ ਖੁੱਲ੍ਹੀਆਂ ਰਹੀਆਂ। ਸੜਕਾਂ ’ਤੇ ਆਵਾਜਾਈ ਵੀ ਖੂਬ ਰਹੀ। ਕਈ ਚੌਕਾਂ ਵਿੱਚ ਪੁਲੀਸ ਦੇ ਮੁਲਾਜ਼ਮ ਨਾਕਿਆਂ ’ਤੇ ਖੜ੍ਹੇ ਨਜ਼ਰ ਆਏ ਪਰ ਸੜਕਾਂ ’ਤੇ ਵਾਹਨਾਂ ਸਮੇਤ ਨਿਕਲਣ ਵਾਲਿਆਂ ਤੋਂ ਕੋਈ ਬਹੁਤੀ ਪੁੱਛਗਿੱਛ ਨਹੀਂ ਕੀਤੀ ਗਈ। ਪਹਿਲਾਂ ਤੋਂ ਹੀ ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਵਿਚ ਦੁਕਾਨਾਂ ਬੰਦ ਰਹਿਣ ਕਾਰਣ ਭਾਰੀ ਨਿਰਾਸ਼ਾ ਵੇਖਣ ਨੂੰ ਮਿਲੀ।

ਮੁਕਤਸਰ ’ਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਵੀ ਰਹੀਆਂ ਬੰਦ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸ਼ਹਿਰ ਵਿੱਚ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਹੇ। ਹਾਲਾਂਕਿ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਛੋਟ ਦਿੱਤੀ ਗਈ ਸੀ ਪਰ ਇਸਦੇ ਬਾਵਜੂਦ ਕਰਿਆਨਾ ਦੁਕਾਨਾਂ ਵੀ ਬੰਦ ਰਹੀਆਂ। ਡੇਅਰੀ ਤੇ ਦਵਾਈਆਂ ਦੀ ਦੁਕਾਨਾਂ ਜ਼ਰੂਰ ਖੁੱਲ੍ਹੀਆਂ ਰਹੀਆਂ। ਜ਼ਿਲ੍ਹਾ ਮੈਜਿਸਟਰੇਟ ਐੱਮ. ਕੇ. ਅਰਾਵਿੰਦ ਕੁਮਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਨਗਰ ਕੌਂਸਲ ਦੀ ਹਦੂਦ ਅੰਦਰ ਸ਼ਨਿਚਰਵਾਰ ਤੇ ਐਤਵਾਰ ਨੂੰ ਕਰਫਿਊ ਲਾਗੂ ਰਹੇਗਾ ਪਰ ਇਸ ਦੌਰਾਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਤੇ ਜ਼ਰੂਰੀ ਕੰਮਾਂ ਲਈ ਆਵਾਜਾਈ ਵੀ ਚਾਲੂ ਰਹੇਗੀ।

Advertisement
Tags :
ਘਰਾਂਤਾਲਾਬੰਦੀ: