ਮੁੰਬਈ ’ਚ ਧੁੰਦ ਕਾਰਨ ਲੋਕਲ ਰੇਲ ਗੱਡੀਆਂ ਸਮੇਂ ਤੋਂ ਪਛੜੀਆਂ
01:37 PM Oct 18, 2023 IST
Advertisement
ਠਾਣੇ, 18 ਅਕਤੂਬਰ
ਧੁੰਦ ਕਾਰਨ ਮੁੰਬਈ ਦੇ ਉਪਨਗਰ ਨੈੱਟਵਰਕ 'ਤੇ ਕਲਿਆਣ ਤੋਂ ਅੱਗੇ ਦੀਆਂ ਲੋਕਲ ਟਰੇਨਾਂ ਅੱਜ 15 ਮਿੰਟ ਦੀ ਦੇਰ ਨਾਲ ਚੱਲੀਆਂ। ਵਾਸ਼ਿੰਦ ਅਤੇ ਟੀਟਵਾਲਾ (ਮੁੰਬਈ ਦੇ ਨਾਲ ਲੱਗਦੇ ਠਾਣੇ ਜ਼ਿਲ੍ਹੇ ਵਿੱਚ) ਸਵੇਰੇ 6.30 ਤੋਂ ਸਵੇਰੇ 9 ਵਜੇ ਤੱਕ ਅਤੇ ਕਰਜਤ (ਰਾਏਗੜ੍ਹ ਜ਼ਿਲ੍ਹੇ ਵਿੱਚ) ਅਤੇ ਬਦਲਾਪੁਰ (ਠਾਣੇ) ਵਿਚਕਾਰ ਸਵੇਰੇ 5.30 ਤੋਂ ਸਵੇਰੇ 9 ਵਜੇ ਤੱਕ ਧੁੰਦ ਰਹੀ। ਇਸ ਕਾਰਨ ਮੇਨ ਲਾਈਨ 'ਤੇ ਉਪਨਗਰ ਟਰੇਨਾਂ 15 ਮਿੰਟ ਦੇਰ ਨਾਲ ਚੱਲੀਆਂ। ਮੁੰਬਈ ਦੇ ਸੈਂਟਰਲ ਰੇਲਵੇ (ਸੀਆਰ) ਨੈੱਟਵਰਕ 'ਚ ਲੋਕਲ ਟਰੇਨਾਂ 'ਚ ਰੋਜ਼ਾਨਾ 35 ਲੱਖ ਲੋਕ ਸਫਰ ਕਰਦੇ ਹਨ।
Advertisement
Advertisement
Advertisement