For the best experience, open
https://m.punjabitribuneonline.com
on your mobile browser.
Advertisement

ਸਾਹਿਤ ਮਨੁੱਖਤਾ ਨੂੰ ਤਾਕਤਵਰ ਤੇ ਸਮਾਜ ਨੂੰ ਬਿਹਤਰ ਬਣਾਉਂਦਾ ਹੈ: ਮੁਰਮੂ

07:21 AM Nov 24, 2024 IST
ਸਾਹਿਤ ਮਨੁੱਖਤਾ ਨੂੰ ਤਾਕਤਵਰ ਤੇ ਸਮਾਜ ਨੂੰ ਬਿਹਤਰ ਬਣਾਉਂਦਾ ਹੈ  ਮੁਰਮੂ
ਰਾਸ਼ਟਰਪਤੀ ਦਰੋਪਦੀ ਮੁਰਮੂ ਗੀਤਕਾਰ ਗੁਲਜ਼ਾਰ ਨੂੰ ਪੁਰਸਕਾਰ ਦਿੰਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 23 ਨਵੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਸਾਹਿਤ ਮਨੁੱਖਤਾ ਨੂੰ ਸ਼ਕਤੀ ਦਿੰਦਾ ਹੈ ਅਤੇ ਸਮਾਜ ਨੂੰ ਬਿਹਤਰ ਬਣਾਉਂਦਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੱਖ ਵੱਖ ਲੇਖਕਾਂ ਨੂੰ ‘ਆਜ ਤੱਕ ਸਾਹਿਤ ਜਾਗ੍ਰਿਤੀ ਪੁਰਸਕਾਰ’ ਵੀ ਵੰਡੇ। ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਖੇਤਰੀ ਸਾਹਿਤ ’ਚ ਰਾਸ਼ਟਰੀ ਚੇਤਨਾ ਹਮੇਸ਼ਾ ਮੌਜੂਦ ਰਹੀ ਹੈ। ਮੁਰਮੂ ਨੇ ਕਿਹਾ, ‘ਇਹ ਚੇਤਨਾ ਰਾਮਾਇਣ ਤੇ ਮਹਾਭਾਰਤ ਦੇ ਸਮੇਂ ਤੋਂ ਲੈ ਕੇ ਸਾਡੇ ਆਜ਼ਾਦੀ ਸੰਘਰਸ਼ ਤੱਕ ਦੀ ਸਾਡੀ ਪੂਰੀ ਯਾਤਰਾ ’ਚ ਦਿਖਾਈ ਦਿੰਦੀ ਹੈ ਅਤੇ ਅੱਜ ਦੇ ਸਾਹਿਤ ’ਚ ਵੀ ਦੇਖੀ ਜਾ ਸਕਦੀ ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਜੋ ਲੇਖਕ ਲੋਕਾਂ ਦੇ ਦੁੱਖ-ਸੁੱਖ ਨਾਲ ਜੁੜੇ ਰਹਿੰਦੇ ਹਨ, ਉਨ੍ਹਾਂ ਦਾ ਕੰਮ ਪਾਠਕਾਂ ਨੂੰ ਪਸੰਦ ਆਉਂਦਾ ਹੈ ਅਤੇ ਸਮਾਜ ਉਨ੍ਹਾਂ ਲੇਖਕਾਂ ਨੂੰ ਨਕਾਰ ਦਿੰਦਾ ਹੈ ਜੋ ਸਮਾਜ ਦੇ ਤਜਰਬਿਆਂ ਨੂੰ ਕੱਚਾ ਮਾਲ ਮੰਨਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੇਖਕਾਂ ਦਾ ਕੰਮ ਛੋਟੇ ਸਾਹਿਤਕ ਅਦਾਰਿਆਂ ਤੱਕ ਹੀ ਸੀਮਤ ਰਹਿੰਦਾ ਹੈ। ਸਾਹਿਤਕ ਮਹਾ ਉਤਸਵ ‘ਸਾਹਿਤ ਆਜ ਤੱਕ’ ਵਿੱਚ ਰਾਸ਼ਟਰਪਤੀ ਮੁਰਮੂ ਨੇ ਕਿਹਾ, ‘ਜਿੱਥੇ ਬੌਧਿਕ ਪਾਖੰਡ ਤੇ ਪੱਖਪਾਤ ਹੈ ਉੱਥੇ ਸਾਹਿਤ ਨਹੀਂ ਹੈ। ਲੋਕਾਂ ਦੀਆਂ ਦੁੱਖ-ਤਕਲੀਫਾਂ ਸਾਂਝੀਆਂ ਕਰਨਾ ਸਾਹਿਤ ਦੀ ਪਹਿਲੀ ਸ਼ਰਤ ਹੈ। ਦੂਜੇ ਸ਼ਬਦਾਂ ਵਿੱਚ ਸਾਹਿਤ ਨੂੰ ਮਨੁੱਖਤਾ ਦੇ ਵਹਾਅ ਨਾਲ ਜੁੜਨਾ ਚਾਹੀਦਾ ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਸਾਹਿਤ ਮਨੁੱਖਤਾ ਨੂੰ ਸ਼ਕਤੀ ਦਿੰਦਾ ਹੈ ਅਤੇ ਸਮਾਜ ਨੂੰ ਬਿਹਤਰ ਬਣਾਉਂਦਾ ਹੈ।
ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ, ‘ਸਾਹਿਤ ਮਨੁੱਖੀ ਕਦਰਾਂ ਕੀਮਤਾਂ ਨੂੰ ਬਦਲਦੀਆਂ ਸਥਿਤੀਆਂ ਅਨੁਸਾਰ ਢਾਲਦਾ ਹੈ। ਸਾਹਿਤ ਸਮਾਜ ਨੂੰ ਨਵਾਂ ਜੀਵਨ ਦਿੰਦਾ ਹੈ। ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਕਈ ਸੰਤਾਂ ਤੇ ਕਵੀਆਂ ਨੇ ਪ੍ਰਭਾਵਿਤ ਕੀਤਾ। ਸਾਹਿਤ ਅਜਿਹੇ ਪ੍ਰਭਾਵ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।’ -ਪੀਟੀਆਈ

Advertisement

ਰਾਸ਼ਟਰਪਤੀ ਵੱਲੋਂ ਗੁਰੂ ਤੇਗ ਬਹਾਦਰ ਨੂੰ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਦੀ ਪੂਰਬਲੀ ਸੰਧਿਆ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਰਿਆਂ ਨੂੰ ਸਿੱਖ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਆ। ਮੁਰਮੂ ਨੇ ਕਿਹਾ, ‘ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਅਤੇ ਧਰਮ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਹ ਮਹਾਨ ਅਧਿਆਤਮਕ ਮਾਰਗਦਰਸ਼ਕ ਅਤੇ ਸੱਚੇ ਦੇਸ਼ ਭਗਤ ਸਨ। ਉਨ੍ਹਾਂ ਸਮਾਜ ਵਿੱਚ ਪਿਆਰ ਅਤੇ ਏਕਤਾ ਨੂੰ ਵਧਾਇਆ। ਉਨ੍ਹਾਂ ਲੋਕਾਂ ਨੂੰ ਸੱਚਾਈ ਅਤੇ ਨਿਆਂ ਲਈ ਲੜਨ ਲਈ ਪ੍ਰੇਰਿਤ ਕੀਤਾ।’ ਉਨ੍ਹਾਂ ਕਿਹਾ, ‘ਆਓ ਆਪਾਂ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ’ਤੇ ਚੱਲੀਏ।’ -ਪੀਟੀਆਈ

Advertisement

Advertisement
Author Image

Advertisement