ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਹਿਤਕਾਰਾਂ ਨੇ ਮਾਂ ਬੋਲੀ ਦੇ ਪਸਾਰ ਦਾ ਖਾਕਾ ਉਲੀਕਿਆ

08:35 AM Sep 04, 2024 IST
ਬਾਘਾ ਪੁਰਾਣਾ ਵਿੱਚ ਮੀਟਿੰਗ ਦੌਰਾਨ ਪ੍ਰਧਾਨ ਲਖਵੀਰ ਕੋਮਲ ਤੇ ਹੋਰ।

ਬਾਘਾ ਪੁਰਾਣਾ: ਸਹਿਤ ਸਭਾ ਬਾਘਾ ਪੁਰਾਣਾ ਦੀ ਇਕੱਤਰਤਾ ਸਰਕਾਰੀ ਸਕੂਲ (ਲੜਕੇ) ਵਿੱਚ ਹੋਈ ਜਿਸ ਦੌਰਾਨ ਸਭਾ ਵੱਲੋਂ ਪੰਜਾਬੀ ਮਾਂ ਬੋਲੀ ਦੇ ਪਾਸਾਰ ਲਈ ਸੁਹਰਿਦ ਯਤਨਾਂ ਦੀ ਲੋੜ ਉੱਪਰ ਜ਼ੋਰ ਦਿੱਤਾ ਗਿਆ। ਸਭਾ ਦੇ ਪ੍ਰਧਾਨ ਲਖਵੀਰ ਕੋਮਲ, ਸਕੱਤਰ ਹਰਵਿੰਦਰ ਰੋਡੇ, ਖਜ਼ਾਨਚੀ ਜਸਵੰਤ ਜੱਸੀ, ਮੁਕੰਦ ਕਮਲ ਅਤੇ ਸਾਗਰ ਸਫ਼ਰੀ ਨੇ ਕਿਹਾ ਕਿ ਇਸ ਮੰਤਵ ਲਈ ਸਭਾ ਵੱਲੋਂ ਸਕੂਲਾਂ ਵਿੱਚ ਸਾਹਿਤਕ ਪ੍ਰੋਗਰਾਮ ਕਰਵਾ ਕੇ ਬੱਚਿਆਂ ਨੂੰ ਸਾਹਿਤ ਅਤੇ ਮਾਂ ਬੋਲੀ ਵੱਲ ਪ੍ਰਤੀਬੱਧ ਹੋਣ ਲਈ ਪ੍ਰੇਰਿਆ ਜਾਵੇਗਾ। ਇਸ ਮੌਕੇ ਸਹਿਤ ਜਗਤ ’ਚੋਂ ਵਿਛੜੇ ਸਾਥੀ ਪ੍ਰਸਿੱਧ ਗਾਇਕ ਚਤਰ ਸਿੰਘ ਪਰਵਾਨਾ ਅਤੇ ਕਵੀਸ਼ਰ ਹਰੀ ਸਿੰਘ ਮਾਨ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਰਚਨਾਵਾਂ ਦਾ ਦੌਰ ਵੀ ਚੱਲਿਆ। -ਪੱਤਰ ਪ੍ਰੇਰਕ

Advertisement

Advertisement