For the best experience, open
https://m.punjabitribuneonline.com
on your mobile browser.
Advertisement

ਸਾਹਿਤਕ ਪੰਜਾਬੀ ਰਸਾਲਾ ‘ਸਾਹਿਤਨਾਮਾ’ ਲੋਕ ਅਰਪਣ

07:23 AM Jun 18, 2024 IST
ਸਾਹਿਤਕ ਪੰਜਾਬੀ ਰਸਾਲਾ ‘ਸਾਹਿਤਨਾਮਾ’ ਲੋਕ ਅਰਪਣ
ਪੰਜਾਬੀ ਸਾਹਿਤਕ ਰਸਾਲੇ ‘ਸਾਹਿਤਨਾਮਾ’ ਨੂੰ ਲੋਕ ਅਰਪਣ ਕਰਦੇ ਹੋਏ ਪਤਵੰਤੇ।
Advertisement

ਪੱਤਰ ਪ੍ਰੇਰਕ
ਪਟਿਆਲਾ, 17 ਜੂਨ
ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਵਰਲਡ ਪੰਜਾਬੀ ਸੈਂਟਰ ਵੱਲੋਂ ਪੰਜਾਬੀ ਦੇ ਪਲੇਠੇ ਸਾਹਿਤਕ ਰਸਾਲੇ ‘ਸਾਹਿਤਨਾਮਾ’ ਦਾ ਲੋਕ ਅਰਪਣ ਸਮਾਗਮ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਡਾ. ਦਰਸ਼ਨ ਸਿੰਘ ਆਸ਼ਟ ਅਤੇ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਤੇ ਉੱਘੇ ਚਿੰਤਕ ਡਾ. ਭੀਮਇੰਦਰ ਸਿੰਘ ਅਤੇ ਰਸਾਲੇ ਦੇ ਸਮੁੱਚੇ ਸੰਪਾਦਕੀ ਬੋਰਡ ਵੱਲੋਂ ਰਸਾਲੇ ਨੂੰ ਲੋਕ ਅਰਪਣ ਕਰਨ ਦੀ ਰਸਮ ਕੀਤੀ ਗਈ। ਇਸ ਤੋਂ ਬਾਅਦ ਸੰਪਾਦਕੀ ਬੋਰਡ ਦੇ ਮੈਂਬਰਾਂ ਸਵਿਤਾ, ਜਸਕੰਵਲ ਪ੍ਰੀਤ ਅਤੇ ਕਿਰਨਦੀਪ ਕੌਰ ਵੱਲੋਂ ਮੈਗਜ਼ੀਨ ਦੇ ਸਬੰਧ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ਜਿਸ ਵਿੱਚ ਉਨ੍ਹਾਂ ਵੱਲੋਂ ਮੈਗਜ਼ੀਨ ਦੇ ਸ਼ੁਰੂ ਤੋਂ ਲੈ ਕੇ ਛਪਣ ਤੱਕ ਦੀ ਪ੍ਰਕਿਰਿਆ ਦਾ ਵੇਰਵਾ ਦਿੱਤਾ ਗਿਆ। ਮੈਗਜ਼ੀਨ ਨੂੰ ਲੋਕ ਅਰਪਣ ਕਰਨ ਤੋਂ ਬਾਅਦ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਹੈਪੀ ਸਿੰਘ, ਲਵਪ੍ਰੀਤ ਸਿੰਘ, ਸਵਿਤਾ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਨਵਜੋਤ ਸਿੰਘ ਅਤੇ ਕਮਲ ਸਰਾਵਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ ਅਤੇ ਭਰਪੂਰ ਵਾਹ-ਵਾਹ ਖੱਟੀ। ਕਵੀ ਦਰਬਾਰ ਤੋਂ ਬਾਅਦ ਡਾ. ਦਰਸ਼ਨ ਸਿੰਘ ਆਸ਼ਟ ਵੱਲੋਂ ਸਮਾਗਮ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।

Advertisement

Advertisement
Advertisement
Author Image

sukhwinder singh

View all posts

Advertisement