For the best experience, open
https://m.punjabitribuneonline.com
on your mobile browser.
Advertisement

ਸਾਹਿਤਕਾਰ ਲੋਕ ਮਸਲੇ ਉਭਾਰਨ: ਬਾਜਵਾ

08:55 AM Apr 02, 2024 IST
ਸਾਹਿਤਕਾਰ ਲੋਕ ਮਸਲੇ ਉਭਾਰਨ  ਬਾਜਵਾ
Advertisement

ਦਸੂਹਾ, 1 ਅਪਰੈਲ
‘‘ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਇਸ ਲਈ ਜਿੱਥੇ ਸਾਹਿਤਕਾਰਾਂ ਤੇ ਲੇਖਕਾਂ ਵੱਲੋਂ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀਆਂ ਦਰਪੇਸ਼ ਚੁਣੌਤੀਆਂ ਪ੍ਰਤੀ ਪਾਠਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਜਾਂਦੀ ਹੈ, ਉਥੇ ਹੀ ਇਹ ਹਰੇਕ ਨਾਗਰਿਕ ਸਾਹਿਤ ਮਾਨਵ ਦੀ ਅਜਿਹੀ ਸਿਰਜਣਾ ਹੈ ਜੋ ਸੁਹਜ, ਸੁਆਦ ਅਤੇ ਗਿਆਨ ਦਾ ਸੰਗਮ ਹੁੰਦਾ ਹੈ।’’ ਇਹ ਪ੍ਰਗਟਾਵਾ ਉੱਘੀ ਲੇਖਿਕਾ ਤੇ ਜੀਟੀਬੀ ਖਾਲਸਾ ਸਕੂਲ ਦੀ ਪ੍ਰਿੰਸੀਪਲ ਡਾ. ਸੁਰਜੀਤ ਕੌਰ ਬਾਜਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਵਕਤੀ ਸਵਾਰਥਾਂ ਤੋਂ ਉਪਰ ਉਠ ਕੇ ਨਰੋਈਆਂ ਕਦਰਾਂ ਕੀਮਤਾਂ ਉਸਾਰਨ ਵਾਲਾ ਸਾਹਿਤ ਲੋਕਾਂ ਲਈ ਆਦਰਸ਼ ਅਤੇ ਅਨਮੋਲ ਖਜ਼ਾਨਾ ਹੋ ਨਿੱਬੜਦਾ ਹੈ।
ਡਾ. ਬਾਜਵਾ ਨੇ ਕਿਹਾ ਕਿ ਚੰਗਾ ਸਾਹਿਤ ਸਮੁੱਚੇ ਸਮਾਜ ਲਈ ਮਾਰਗ-ਦਰਸ਼ਕ ਹੁੰਦਾ ਹੈ ਪਰ ਅਜੋਕੀ ਨੌਜਵਾਨ ਪੀੜ੍ਹੀ ਦਾ ਸਾਹਿਤ ਨਾਲੋਂ ਮੋਹ ਟੁੱਟਦਾ ਜਾ ਰਿਹਾ ਹੈ ਜਦੋਂ ਕਿ ਚੰਗਾ ਸਾਹਿਤ ਪੜ੍ਹ ਕੇ ਦ੍ਰਿੜਤਾ, ਸ਼ਹਿਣਸੀਲਤਾ, ਸਵੈ-ਨਿਰਭਰਤਾ ਵਰਗੇ ਕਈ ਗੁਣਾਂ ਨੂੰ ਆਪਣੇ ਅੰਦਰ ਵਿਕਸਤ ਕੀਤਾ ਜਾ ਸਕਦਾ ਹੈ। ਇਸ ਲਈ ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਦੇ ਮਸਲਿਆਂ, ਸੰਘਰਸ਼ਾਂ ਨੂੰ ਆਪਣੀ ਰਚਨਾਵਾਂ ਰਾਹੀਂ ਉਜਾਗਰ ਕਰਨ। ਉਨ੍ਹਾਂ ਕਿਹਾ ਕਿ ਸਾਹਿਤ ਦੀ ਤਾਕਤ ਤਲਵਾਰ ਦੀ ਧਾਰ ਤੋਂ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ।

Advertisement

Advertisement
Author Image

Advertisement
Advertisement
×