ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਹਿਤਕ ਸੰਸਥਾ ਵੱਲੋਂ ਅਧਿਆਪਕਾਂ ਦਾ ਸਨਮਾਨ

09:47 AM Sep 13, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਸਤੰਬਰ
ਸਾਹਿਤਕ ਸੰਸਥਾ ਦਿੱਲੀ ਨੇ ਸਾਲ 2024 ਲਈ 73 ਅਧਿਆਪਕਾਂ ਨੂੰ ਪ੍ਰੇਰਨਾ ਸਿੱਖਿਆ ਸਨਮਾਨ ਨਾਲ ਸਨਮਾਨਿਤ ਕਰਨ ਲਈ ਚੁਣਿਆ। ਇਨ੍ਹਾਂ ਵਿੱਚੋਂ 26 ਅਧਿਆਪਕ ਪੰਜਾਬ ਨਾਲ ਸਬੰਧਤ ਹਨ। ਦੇਸ਼ ਭਰ ਵਿੱਚ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਮੁੱਖ ਰੱਖਦੇ ਹੋਏ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਇਸ ਦੌਰਾਨ ਸਾਲ ਭਰ ਦੀ ਕਾਰਗੁਜ਼ਾਰੀ ਅਤੇ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਤਹਿਤ ਇਨ੍ਹਾਂ ਅਧਿਆਪਕਾਂ ਦੀ ਚੋਣ ਕੀਤੀ ਗਈ। ਚੁਣੇ ਗਏ ਛੱਬੀ ਅਧਿਆਪਕਾਂ ਦੀ ਸੂਚੀ ਵਿੱਚ ਡਾ. ਨਿਰਮਿਲਜੀਤ ਕੌਰ, ਮਨਦੀਪ ਸਿੰਘ ,ਰਾਜਦੀਪ ਕੌਰ ਗਰੇਵਾਲ, ਗੁਰਬਖਸ਼ੀਸ਼ ਕੌਰ, ਅੰਜੂ ਅਮਨਦੀਪ ਗਰੋਵਰ, ਜਤਿੰਦਰ ਕੌਰ ਭਿੰਡਰ, ਹਰਜਿੰਦਰ ਕੌਰ ਚੀਮਾ, ਕਿਰਨ ਲਤਾ ਸ਼ਰਮਾ, ਨਵਜੋਤ ਕੌਰ ਬਾਜਵਾ, ਰਜੇਸ਼ ਬੱਬੀ, ਰਾਮਨੀ ਸੁਜਾਨਪੁਰੀ, ਸੁਖਵਿੰਦਰ ਕੌਰ, ਸਾਹਿਬਾਂ ਜੀਟਨ ਕੌਰ, ਸੁਰਜੀਤ ਕੌਰ, ਹਰਪ੍ਰੀਤ ਕੌਰ ਸਿੰਮੀ, ਕਿਰਨਾ ਦੇਵੀ ਸਿੰਗਲਾ, ਹਰਜਿੰਦਰ ਸਿੰਘ ਜਿੰਦੂਆ, ਜੱਸ ਸ਼ੇਰਗਿੱਲ, ਮਨਦੀਪ ਕੌਰ ਜੱਸੀ, ਮੰਗਲਦੀਪ, ਅਸ਼ਵਨੀ ਕੁਮਾਰ, ਪਵਨ ਕੁਮਾਰ, ਸ਼ਹਿਬਾਜ ਖਾਨ ਆਦਿ ਨੂੰ ਸਨਮਾਨਿਤ ਕੀਤਾ ਗਿਆ। ਡਾ. ਸੀਐਮ ਭਗਤ ਵੱਲੋਂ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ। ਸਾਰੇ ਅਧਿਆਪਕਾਂ ਨੇ ਬੱਚਿਆਂ ਦੇ ਭਵਿੱਖ ਨੂੰ ਉੱਜਲ ਕਰਨ ਦੇ ਨਵੇਂ ਨਵੇਂ ਤਰੀਕੇ ਆਪਸ ਵਿੱਚ ਸਾਂਝੇ ਕੀਤੇ।
ਇਨਾਮ ਵੰਡ ਸਮਾਰੋਹ ਵਿੱਚ ਪੂਰੇ ਸਾਹਿਤਕ ਸੰਸਥਾ ਵੱਲੋਂ ਹਰੀ ਪ੍ਰਕਾਸ਼, ਸ੍ਰੀਮਤੀ ਅਲਕਾ ਸਿਨਹਾ, ਪ੍ਰੋਫੈਸਰ ਡਾਕਟਰ ਦਵਿੰਦਰ ਕੌਰ, ਸ੍ਰੀਮਤੀ ਸਾਹਿਬਾ ਜੀਟਨ ਕੌਰ ਬਾਂਸਲ, ਸ੍ਰੀਮਤੀ ਸੁਨੀਲਾ ਨਾਰੰਗ ਅਤੇ ਸ੍ਰੀਮਤੀ ਮਨੀਸ਼ਾ ਸਾਰਸਵਤ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਸਨਮਾਨੇ ਅਧਿਆਪਕਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।

Advertisement

Advertisement