For the best experience, open
https://m.punjabitribuneonline.com
on your mobile browser.
Advertisement

ਸਾਹਿਤਕ ਯਾਤਰਾ: ਲੇਖਕਾਂ ਵੱਲੋਂ ਪਰਿਵਾਰਾਂ ਸਣੇ ਸ਼ਮੂਲੀਅਤ

06:47 PM Jun 29, 2023 IST
ਸਾਹਿਤਕ ਯਾਤਰਾ  ਲੇਖਕਾਂ ਵੱਲੋਂ ਪਰਿਵਾਰਾਂ ਸਣੇ ਸ਼ਮੂਲੀਅਤ
Advertisement

ਜੋਗਿੰਦਰ ਕੁੱਲੇਵਾਲ

Advertisement

ਗੜ੍ਹਸ਼ੰਕਰ, 28 ਜੂਨ

Advertisement

ਇੱਥੋਂ ਨਜ਼ਦੀਕ ਪਿੰਡ ਗੱਜਰ ਦੇ ਪਹਾੜੀ ਖੇਤਰ ਵਿੱਚ ਸਥਾਪਿਤ ਰੋਸ਼ਨ ਕਲਾ ਕੇਂਦਰ ਵਿੱਚ ਪੁੱਜੀ ਸਾਹਿਤਕ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਯਾਤਰਾ ਨਵਜੋਤ ਸਾਹਿਤ ਸੰਸਥਾ ਔੜ ਵਲੋਂ ਸ਼ਾਇਰਾ ਰਜਨੀ ਸ਼ਰਮਾ ਦੀ ਅਗਵਾਈ ਵਿੱਚ ਕੱਢੀ ਗਈ ਸੀ। ਇਸ ਯਾਤਰਾ ਵਿੱਚ ਸੰਸਥਾ ਨਾਲ ਜੁੜੇ ਜੁੜੇ ਲੇਖਕਾਂ ਨੇ ਪਰਿਵਾਰਾਂ ਸਣੇ ਸ਼ਮੂਲੀਅਤ ਕੀਤੀ। ਯਾਤਰਾ ਦੇ ਯੋਜਨਾਕਾਰ ਸੁਰਜੀਤ ਮਜਾਰੀ ਨੇ ਦੱਸਿਆ ਕਿ ਸਮਾਜ ਜਾਗਰਤੀ ਦਾ ਹੋਕਾ ਦਿੰਦਿਆਂ ਇਸ ਯਾਤਰਾ ਦੌਰਾਨ ਲੇਖਕ ਵਰਗ ਦੇ ਪਰਿਵਾਰਾਂ ਵੱਲੋਂ ਮਿਲੇ ਸਹਿਯੋਗ ਲਈ ਸਨਮਾਨ ਵੀ ਕੀਤਾ ਗਿਆ। ਰੋਸ਼ਨ ਕਲਾ ਕੇਂਦਰ ਗੱਜਰ ਵਿੱਚ ਕਰਵਾਏ ਸਾਹਿਤਕ ਸਮਾਗਮ ਵਿੱਚ ਅਦਬੀ ਮਹਿਕ ਦੇ ਮੁੱਖ ਸੰਪਾਦਕ ਕਮਲਾ ਸੱਲ੍ਹਣ, ਕੇਂਦਰੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਅਤੇ ਕੇਂਦਰ ਦੀ ਸੰਚਾਲਕ ਟੀਮ ‘ਚ ਸ਼ਾਮਲ ਪ੍ਰੋ. ਅਜੀਤ ਸਿੰਘ ਨੇ ਸਾਂਝੇ ਤੌਰ ‘ਤੇ ਉਦਘਾਟਨੀ ਰਸਮ ਨਿਭਾਈ। ਸੰਸਥਾ ਦੇ ਸਕੱਤਰ ਅਮਰ ਜਿੰਦ ਨੇ ਇਸ ਵਰ੍ਹੇ ‘ਮਹਿਲਾ ਸਸ਼ਕਤੀਕਰਨ’ ਨੂੰ ਸਮਰਪਿਤ ਜਾਰੀ ਸਮਾਗਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਰਚਨਾਵਾਂ ਦੇ ਦੌਰ ਵਿੱਚ ਪ੍ਰਿੰਸ ਨੰਗਲ, ਸਤਪਾਲ ਸਾਹਲੋਂ ਰਜਨੀ ਸ਼ਰਮਾ, ਹਰੀ ਕ੍ਰਿਸ਼ਨ ਪਟਵਾਰੀ, ਦਵਿੰਦਰ ਬੇਗ਼ਮਪੁਰੀ, ਦੇਸ ਰਾਜ ਬਾਲੀ, ਦਵਿੰਦਰ ਬੇਗ਼ਮਪੁਰੀ, ਸੁਰਜੀਤ ਮਜਾਰੀ, ਕਮਲਜੀਤ ਕੰਵਰ, ਰਜਿੰਦਰ ਜੱਸਲ, ਰੇਸ਼ਮ ਕਰਨਾਣਵੀ, ਬੀਬਾ ਕੁਲਵੰਤ, ਸ਼ੇਰ ਸਜਾਵਲਪੁਰੀ ਸ਼ਾਮਲ ਹੋਏ। ਇਸ ਦੌਰਾਨ ਮਨਦੀਪ ਕੌਰ ਕੰਵਰ, ਸਰਬਜੀਤ ਕੌਰ, ਇੰਦਰਾ, ਬਲਵਿੰਦਰ ਕੌਰ ਬਾਲੀ, ਸੁਰਿੰਦਰ ਕੌਰ, ਬਲਵੀਰ ਕੌਰ, ਸੁਰਜੀਤ ਕੌਰ, ਤੀਰਥ ਰਾਣੀ, ਰਜਵੀਰ ਕੌਰ ਆਦਿ ਨੂੰ ਯਾਦਗਾਰੀ ਚਿੰਨ੍ਹ, ਪ੍ਰਮਾਣ ਪੱਤਰ ਪ੍ਰਦਾਨ ਕਰਕੇ ਸਨਮਾਨ ਕੀਤਾ ਗਿਆ।

Advertisement
Tags :
Advertisement