ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸਾਹਿਤਕ ਇਕੱਤਰਤਾ
ਪੱਤਰ ਪ੍ਰੇਰਕ
ਟਾਂਡਾ, 13 ਦਸੰਬਰ
ਪ੍ਰਗਤੀਸ਼ੀਲ ਲੇਖਕ ਸੰਘ ਟਾਂਡਾ ਦੀ ਸਾਹਿਤਕ ਇਕੱਤਰਤਾ ਪ੍ਰਧਾਨ ਤੇ ਨਾਵਲਕਾਰ ਪ੍ਰੋ. ਕੇ ਕਲੋਟੀ ਅਤੇ ਜਨਰਲ ਸਕੱਤਰ ਪ੍ਰਿੰਸੀਪਲ ਡਾ. ਅਰਮਨਪ੍ਰੀਤ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪ੍ਰੋ. ਕਲੋਟੀ ਦੀ ਸਾਹਿਤ ਸਿਰਜਣਾ ’ਤੇ ਹੋਏ ਖੋਜ ਕਾਰਜ ਦੀ ਪ੍ਰਦਰਸ਼ਨੀ ਲਾਈ ਗਈ ਅਤੇ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਦੀ ਪੁਸਤਕ ‘ਸਤਿਗੁਰੂ ਰਵਿਦਾਸ ਬਾਣੀ: ਕ੍ਰਾਂਤੀਕਾਰੀ ਸੰਦੇਸ਼’ ਬਾਰੇ ਡਾ. ਬਾਤਸ਼ ਵੱਲੋਂ ਛਪੇ ਰਿਵਿਊ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਹਾਜ਼ਰ ਕਵੀਆਂ ਵਿੱਚੋਂ ਸੁਖਜੀਤ ਝਾਂਸਾ ਵਾਲਾ ਨੇ ਕਵਿਤਾ ‘ਤੇਰੀ ਯਾਦ ਆਈ’, ਪ੍ਰੋ. ਮਲਕੀਤ ਜੌੜਾ ਨੇ ਗੀਤ ‘ਪਿੰਡ ਦੀ ਹਵਾ’, ਡਾ. ਨਿਰੰਜਣ ਨੇ ਪੰਜਾਬੀ ਤੋਂ ਅਨੁਵਾਦਿਤ ਕਵਿਤਾ ‘ਸ਼ੋਰ’, ਪ੍ਰੋ. ਬੱਲੀ ਨੇ ਕਵਿਤਾ ‘ਸੈਦਪੁਰ ਚੁੱਪ ਨਹੀਂ’, ਹੇਮ ਰਾਜ ਪਰਵਾਨਾ ਨੇ ‘ਤੇਰੇ ਸਿਤਮਾਂ ਤੋਂ ਹੁਣ ਸਾਨੂੰ ਡਰ ਨਹੀਂ ਲੱਗਦਾ’, ਪ੍ਰੋ. ਨਵਤੇਜ ਗੜ੍ਹਦੀਵਾਲਾ ਨੇ ਕਵਿਤਾ ‘ਕੱਚੇ ਪੱਕੇ ਨਾਂ’ ਉੱਭਰਦੇ ਨੌਜਵਾਨ ਸ਼ਾਇਰ ਅਜਮੇਰ ਕੰਧਾਲਾ ਨੇ ਗਜ਼ਲ ‘ਜ਼ਿੰਦਗੀ ਨੇ ਤਾਂ ਤੁਰੀ ਜਾਣਾ ਹੈ ਆਪਣੀ ਮਸਤ ਚਾਲ’, ਡਾ. ਅਰਮਨਪ੍ਰੀਤ ਨੇ ਕਵਿਤਾ ‘ਪਲਾਸਟਿਕ ਦੂਰ ਭਜਾਈਏ’, ਬੱਚੇ ਏਕਮਪ੍ਰੀਤ ਨੇ ਬਾਲ ਕਵਿਤਾ ‘ਮੇਲਾ ਦੇਖਣ ਜਾਵਾਂਗੇ’ ਅਤੇ ਮਹਿਰਾਵਪ੍ਰੀਤ ਨੇ ਬਾਲ ਕਵਿਤਾ ‘ਦਾਦੀ ਮਾਂ’ ਸੁਣਾਈਆਂ।