ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਜਮੇਰ ਔਲਖ ਦੀ ਸੱਤਵੀਂ ਬਰਸੀ ਮੌਕੇ ਸਾਹਿਤਕ ਸਮਾਗਮ

08:49 AM Jun 16, 2024 IST
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਨਜੀਤ ਕੌਰ ਔਲਖ। -ਫੋਟੋ: ਮਾਨ

ਪੱਤਰ ਪ੍ਰੇਰਕ
ਮਾਨਸਾ, 15 ਜੂਨ
ਇੱਥੇ ਅੱਜ ਭਾਸ਼ਾ ਵਿਭਾਗ ਅਤੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰ ਸਾਹਿਤਕ ਅਤੇ ਸੱਭਿਆਚਾਰਕ ਕਮੇਟੀ ਮਾਨਸਾ ਵੱਲੋਂ ਪ੍ਰੋ. ਔਲਖ ਦੀ ਸੱਤਵੀਂ ਬਰਸੀ ਮੌਕੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕਲਾਕਾਰਾਂ ਤੇ ਰੰਗਕਰਮੀਆਂ ਨੇ ਪ੍ਰੋ. ਔਲਖ ਵੱਲੋਂ ਕਿਸਾਨਾਂ ਤੇ ਕਿਰਤੀਆਂ ਦੇ ਹੱਕਾਂ ਲਈ ਲੜੇ ਗਏ ਸੰਘਰਸ਼ ਨੂੰ ਉਨ੍ਹਾਂ ਦੇ ਨਾਟਕਾਂ ਰਾਹੀਂ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਸਿੱਖਿਆ ਖੇਤਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਪ੍ਰੋ. ਔਲਖ ਯਾਦਗਾਰੀ ਕਮੇਟੀ ਦੇ ਬਾਨੀ ਪ੍ਰਧਾਨ ਪ੍ਰੋ. ਸੁਖਦੇਵ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪ੍ਰੋ. ਔਲਖ ਸਾਰੀ ਉਮਰ ਸਾਧਾਰਨ ਜ਼ਿੰਦਗੀ ਜਿਉਂਦਿਆਂ ਦੇਸ਼ ਦੇ ਹਾਕਮਾਂ ਵਿਰੁੱਧ ਲੜਦੇ ਰਹੇ। ਉਨ੍ਹਾਂ ਵੱਲੋਂ ਆਪਣੇ ਨਾਟਕਾਂ ਰਾਹੀਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਕਾਰਜ ਹਮੇਸ਼ਾ ਯਾਦ ਰੱਖੇ ਜਾਣਗੇ। ਲੋਕ ਕਲਾ ਮੰਚ ਮਾਨਸਾ ਦੀ ਸਰਪ੍ਰਸਤ ਅਤੇ ਪ੍ਰੋਫੈਸਰ ਔਲਖ ਦੀ ਪਤਨੀ ਮਨਜੀਤ ਕੌਰ ਔਲਖ ਨੇ ਕਿਹਾ ਕਿ ਉਹ ਪ੍ਰੋ. ਔਲਖ ਵੱਲੋਂ ਵਿੱਢੀ ਜੰਗ ਜਾਰੀ ਰੱਖਣਗੇ। ਇਸ ਮੌਕੇ ਉਨ੍ਹਾਂ ਦੀਆਂ ਰੰਗਕਰਮੀ ਧੀਆਂ ਪ੍ਰੋ. ਸੁਪਨਦੀਪ ਕੌਰ ਤੇ ਪ੍ਰੋ. ਅਜਮੀਤ ਕੌਰ ਨੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਖੋਜ ਅਫ਼ਸਰ ਗੁਰਪ੍ਰੀਤ, ਪ੍ਰਿੰਸੀਪਲ ਦਰਸ਼ਨ ਸਿੰਘ, ਦਰਸ਼ਨ ਜੋਗਾ ਅਤੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਪ੍ਰੋ. ਅਜਮੇਰ ਔਲਖ ਨੇ ਇਨਕਲਾਬੀ ਯੋਧੇ ਵਜੋਂ ਮਾਨਸਾ ਦਾ ਨਾਂ ਦੁਨੀਆਂ ਭਰ ਵਿੱਚ ਚਮਕਾਇਆ।
ਉਨ੍ਹਾਂ ਵੱਲੋਂ ਵਿੱਢੇ ਸੰਘਰਸ਼ ਹੋਰਨਾਂ ਜਥੇਬੰਦੀਆਂ ਤੇ ਸੰਗਠਨਾਂ ਲਈ ਵੀ ਪ੍ਰੇਰਨਾ ਬਣੇ। ਤਰਕਸ਼ੀਲ ਆਗੂ ਮੇਘ ਰਾਜ ਰੱਲਾ ਤੇ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਜੇ ਦੇਸ਼ ਦੀ ਹਕੂਮਤ ਖ਼ਿਲਾਫ਼ ਵੱਡੇ ਕਿਸਾਨੀ ਘੋਲ ਲੜੇ ਗਏ ਤਾਂ ਉਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰੋ. ਔਲਖ ਦੇ ਨਾਟਕਾਂ ਨੇ ਜ਼ਰੂਰ ਪ੍ਰੇਰਿਤ ਕੀਤਾ ਹੈ।
ਇਸ ਮੌਕੇ ਬਿੱਟੂ ਔਲਖ, ਜਗਤਾਰ ਔਲਖ, ਕੁਲਦੀਪ ਮੰਦਰਾਂ, ਹਰਪ੍ਰੀਤ ਪੁਰਬਾ, ਭੁਪਿੰਦਰ ਫ਼ੌਜੀ, ਅੰਮ੍ਰਿਤ ਸਮਤੋਜ, ਧਰਮਿੰਦਰ ਕੌਰ ਔਲਖ, ਬੂਟਾ ਸਿੰਘ ਮਾਨ, ਅਸ਼ੋਕ ਬਾਂਸਲ, ਗੁਰਜੰਟ ਚਾਹਲ, ਜਗਜੀਵਨ ਆਲੀਕੇ, ਕੁਲਦੀਪ ਚੌਹਾਨ, ਡਾ. ਵੀਰਪਾਲ ਕਮਲ, ਡਾ ਬੱਲਮ ਲੀਬਾਂ, ਡਾ. ਗੁਰਮੇਲ ਕੌਰ ਜੋਸ਼ੀ ਅਤੇ ਹੋਰਾਂ ਨੇ ਪ੍ਰੋ. ਅਜਮੇਰ ਔਲਖ ਨਾਲ ਜੁੜੀਆਂ ਯਾਦਾਂ, ਉਨ੍ਹਾਂ ਦੇ ਨਾਟਕਾਂ ਦੀਆਂ ਪੇਸ਼ਕਾਰੀਆਂ ਅਤੇ ਉਨ੍ਹਾਂ ਦੇ ਘੋਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰੋ. ਔਲਖ ਯਾਦਗਾਰੀ ਕਮੇਟੀ ਦੇ ਜਰਨਲ ਸਕੱਤਰ ਹਰਦੀਪ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਯਾਦ ’ਚ ਨਵੰਬਰ ’ਚ ਵੱਡਾ ਨਾਟਕ ਮੇਲਾ ਕਰਵਾਉਣ ਦਾ ਐਲਾਨ ਕੀਤਾ।

Advertisement

Advertisement
Advertisement