For the best experience, open
https://m.punjabitribuneonline.com
on your mobile browser.
Advertisement

ਪਿੰਡ ਸਜਾਵਲਪੁਰ ਵਿੱਚ ਸਾਹਿਤਕ ਸਮਾਗਮ

07:14 AM Mar 04, 2024 IST
ਪਿੰਡ ਸਜਾਵਲਪੁਰ ਵਿੱਚ ਸਾਹਿਤਕ ਸਮਾਗਮ
ਸਨਮਾਨ ਮੌਕੇ ਹਾਜ਼ਰ ਮਹਿਮਾਨ ਤੇ ਪ੍ਰਬੰਧਕ। -ਫੋਟੋ: ਮਜਾਰੀ
Advertisement

ਪੱਤਰ ਪ੍ਰੇਰਕ
ਨਵਾਂ ਸ਼ਹਿਰ, 3 ਮਾਰਚ
ਪਿੰਡ ਸਜਾਵਲਪੁਰ ਵਿੱਚ ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਨਾਮਵਰ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਮੁੱਖ ਮਹਿਮਾਨ ਹਰਜਿੰਦਰ ਸਿੰਘ ਖੇਲ੍ਹਾ ਅਤੇ ਰੁਪਿੰਦਰ ਕੌਰ ਖੇਲ੍ਹਾ ਕੈਨੇਡਾ ਵਾਸੀ ਸਨ ਜਦੋਂਕਿ ਪ੍ਰਧਾਨਗੀ ਮੰਡਲ ਵਿੱਚ ਜਸਪ੍ਰੀਤ ਸਿੰਘ ਕੈਨੇਡਾ ਸ਼ਾਮਲ ਹੋਏ। ਸਮਾਗਮ ਦੇ ਆਰੰਭ ਵਿੱਚ ਸੰਸਥਾ ਦੇ ਪ੍ਰਧਾਨ ਗੁਰਨੇਕ ਸਿੰਘ ਸ਼ੇਰ ਨੇ ਹਾਜ਼ਰੀਨ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਰਜਨੀ ਸ਼ਰਮਾ, ਤਲਵਿੰਦਰ ਸ਼ੇਰਗਿੱਲ, ਗੁਰਦੀਪ ਸੈਣੀ, ਤਰਸੇਮ ਸਾਕੀ, ਅਨੀ ਕਾਠਗੜ੍ਹ, ਰਾਜਿੰਦਰ ਜੱਸਲ, ਰੇਸ਼ਮ ਕਰਨਾਣਵੀ, ਹਰਮਿੰਦਰ ਹੈਰੀ, ਸੱਤਪਾਲ ਸਾਹਲੋਂ, ਦਵਿੰਦਰ ਸਕੋਹਪੁਰੀ, ਦੇਸ ਰਾਜ ਬਾਲੀ, ਹਰੀ ਕ੍ਰਿਸ਼ਨ ਪਟਵਾਰੀ, ਪ੍ਰਿੰਸੀਪਲ ਰਾਮ ਨਾਥ ਕਟਾਰੀਆ, ਕੇਵਲ ਰਾਮ, ਜੋਗੇ ਭੰਗਲ, ਬਲਵੀਰ ਕੁਮਾਰ ਤੇ ਹੋਰ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ। ਸੰਸਥਾ ਦੀ ਖ਼ਜ਼ਾਨਚੀ ਹਰਬੰਸ ਕੌਰ ਕਰਿਆਮ ਨੇ ਸਭ ਦਾ ਧੰਨਵਾਦ ਕੀਤਾ।

Advertisement

Advertisement
Author Image

sanam grng

View all posts

Advertisement
Advertisement
×