ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਹਿਤਕ ਸਮਾਗਮ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 1 ਜਨਵਰੀ
ਸਾਹਿਤ ਅਤੇ ਸੱਭਿਆਚਾਰ ਮੰਚ ਦਿੜ੍ਹਬਾ ਵੱਲੋਂ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਦੀ ਅਗਵਾਈ ਹੇਠ ਪਿੰਡ ਖੇਤਲਾ ਦੀ ਜਨਤਕ ਲਾਇਬਰੇਰੀ ਵਿੱਚ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਕੀਤੀ ਗਈ। ਇਸ ਮਗਰੋਂ ਛੋਟੇ ਬੱਚਿਆਂ ਨੇ ਆਪਣੀਆਂ ਰਚਨਾਵਾਂ, ਭਾਸ਼ਣ, ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਮਾਸਟਰ ਨਾਇਬ ਸਿੰਘ ਰਟੋਲਾਂ, ਦਰਸ਼ਨ ਸਿੰਘ ਰੋਗਲਾ, ਗੁਰਤੇਜ ਸਿੰਘ ਜਨਾਲ, ਜਸਮੀਤ ਕੌਰ ਖੇਤਲਾ, ਸਰਪੰਚ ਜਗਤਾਰ ਸਿੰਘ ਖੇਤਲਾ, ਮੇਜਰ ਸਿੰਘ ਖੇਤਲਾ ਅਤੇ ਜਗਬੰਤ ਸਿੰਘ ਬੁਰੜ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਲਾਸਾਨੀ ਦੱਸਿਆ। ਪ੍ਰੀਤ ਖੇਤਲਾ, ਪ੍ਰਿੰਸ ਖੇਤਲਾ, ਕਮਲ ਰਾਣਾ, ਮੇਜਰ ਸਿੰਘ ਨੇ ਆਪਣੀਆਂ ਰਚਨਾਵਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਨੇ ਕਿਹਾ ਕਿ ਉਨ੍ਹਾਂ ਦਾ ਸਾਹਿਤ ਅਤੇ ਸੱਭਿਆਚਾਰ ਮੰਚ ਨੇ ਪਿੰਡ ਦੇ ਲੋਕਾਂ ਨੂੰ ਸਾਹਿਤ ਅਤੇ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਬੀੜਾ ਚੁੱਕਿਆ ਹੈ। ਜਸਮੀਤ ਕੌਰ ਖੇਤਲਾ ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ਡਾ. ਜਗਦੀਸ਼ ਸ਼ਰਮਾ, ਰਣਜੀਤ ਸਿੰਘ, ਹਰਮੇਸ਼ ਸਿੰਘ ਮੇਸ਼ੀ, ਗੁਰਚਰਨ ਸਿੰਘ ਰੋਗਲਾ, ਮਨਦੀਪ ਕੌਰ, ਜਗਸੀਰ, ਜਨਤ ਕੌਰ, ਹਰਮੀਤ ਕੌਰ, ਨੰਬਰਦਾਰ ਮੇਲਾ ਸਿੰਘ ਤੇ ਜਗਤਾਰ ਸਿੰਘ ਮਾਨ ਆਦਿ ਹਾਜ਼ਰ ਸਨ।