For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਲੇਖਕ ਪਾਠਕ ਮੰਚ ਵੱਲੋਂ ਸਾਹਿਤਕ ਸਮਾਗਮ

06:37 PM Jun 29, 2023 IST
ਪੰਜਾਬੀ ਲੇਖਕ ਪਾਠਕ ਮੰਚ ਵੱਲੋਂ ਸਾਹਿਤਕ ਸਮਾਗਮ
Advertisement

ਪੱਤਰ ਪ੍ਰੇਰਕ

Advertisement

ਅਜੀਤਵਾਲ, 28 ਜੂਨ

ਪੰਜਾਬੀ ਦੇ ਉੱਘੇ ਲੇਖਕ ਜਸਵੰਤ ਸਿੰਘ ਕੰਵਲ ਦੇ 104ਵੇਂ ਜਨਮ ਦਿਨ ‘ਤੇ ਪਿੰਡ ਢੁੱਡੀਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬੀ ਲੇਖਕ ਪਾਠਕ ਮੰਚ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦ ਪੁਰੀ, ਡਾ. ਸੁਰਜੀਤ ਸਿੰਘ ਦੌਧਰ, ਹਰਕੋਮਲ ਬਰਿਆਰ, ਅਸ਼ੋਕ ਚਟਾਨੀ ਅਤੇ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਸ਼ਾਮਲ ਸਨ। ਇਸ ਦੌਰਾਨ ਜਸਵੰਤ ਸਿੰਘ ਕੰਵਲ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਹਰੀ ਸਿੰਘ ਢੁੱਡੀਕੇ ਨੇ ਸਾਹਿਤਕਾਰ ਕੰਵਲ ਦੀ ਨਾਵਲ ਕਲਾ, ਵਿਚਾਰਧਾਰਾ ਅਤੇ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਭਖਦੇ ਮਸਲਿਆਂ ਬਾਰੇ ਉਨ੍ਹਾਂ ਵੱਲੋਂ ਕੀਤੇ ਯਤਨਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਸੁਰਜੀਤ ਸਿੰਘ ਦੌਧਰ ਨੇ ਕਿਹਾ ਕਿ ਜਸਵੰਤ ਕੰਵਲ ਵੱਲੋਂ ਪੰਜਾਬ ਨਾਵਲ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਉਤੇ ਬਹੁਤ ਮਾਣ ਹੈ। ਹਰਚੰਦ ਪੁਰੀ ਨੇ ਕਿਹਾ ਕਿ ਕੰਵਲ ਪੰਜਾਬ ਦੀ ਰੂਹ ਸੀ। ਇਸ ਪਿਛੋਂ ਲੇਖਕ ਪਵਨ ਹਰਚੰਦ ਪੁਰੀ , ਉੱਘੇ ਸ਼ਾਇਰ ਹਰਕੋਮਲ ਬਰਿਆਰ ਉੱਘੇ ਕਹਾਣੀਕਾਰ ਅਜੀਤ ਸਿੰਘ ਢੁੱਡੀਕੇ ਅਤੇ ਹਰਦੇਵ ਸਿੰਘ ਮਾਨ ਨੂੰ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ। ਮੰਚ ਦੇ ਸਰਪ੍ਰਸਤ ਬਲਦੇਵ ਸਿੰਘ ਬਾਵਾ ਨੇ ਸਾਰਿਆ ਦਾ ਧੰਨਵਾਦ ਕੀਤਾ ਗਿਆ। ਸਟੇਜ ਦੀ ਕਾਰਵਾਈ ਮਾਸਟਰ ਗੁਰਚਰਨ ਸਿੰਘ ਨੇ ਬਾਖੂਬੀ ਨਿਭਾਈ।

Advertisement
Tags :
Advertisement
Advertisement
×